ਬਸਪਾ ਉਮੀਦਵਾਰ ਬਿਕਰਮ ਸੋਢੀ ਸਮੇਤ ਹੁਣ ਤੱਕ ਕੁੱਲ 6 ਨੇ ਭਰੇ ਨਾਮਜ਼ਦਗੀ ਪੱਤਰ

04/25/2019 6:37:29 PM

ਰੂਪਨਗਰ (ਸੱਜਨ ਸੈਣੀ)— ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਸੁਮਿਤ ਜਾਰੰਗਲ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਲੋਕ ਸਭਾ ਚੋਣ ਹਲਕੇ ਤੋਂ ਹੁਣ ਤੱਕ ਕੁੱਲ 06 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਅੱਜ 25 ਅਪ੍ਰੈਲ ਨੂੰ ਚਰਨ ਦਾਸ ਨੇ ਅਜ਼ਾਦ ਉਮੀਦਵਾਰ, ਸੀ. ਪੀ. ਆਈ. (ਐੱਮ.ਐੱਲ.) ਨਿਊ ਡੈਮੋਕਰੇਸੀ ਵੱਲੋਂਅਵਤਾਰ ਸਿੰਘ ਨੇ, ਰਾਸ਼ਟਰੀਆ ਜਨ ਸ਼ਕਤੀ ਪਾਰਟੀ (ਸੈਕੂਲਰ) ਵੱਲੋਂ ਸ਼੍ਰ੍ਰੀਮਤੀ ਸੁਰਿੰਦਰ ਕੌਰ ਮਾਂਗਟ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਬਿਕਰਮ ਸਿੰਘ ਸੋਢੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਦੱਸਿਆ ਕਿ 02 ਉਮੀਦਵਾਰਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ । ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਰਿਟਰਨਿੰਗ ਅਫਸਰ ਦੇ ਦਫਤਰ ਵਿਖੇ 29 ਅਪਰੈਲ ਤੱਕ ਸਵੇਰੇ 11 ਵਜੇ ਤੋਂ ਸ਼ਾਮੀ 3 ਵਜੇ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਣਗੀਆਂ। 
ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਦਿਨ ਸ਼ਨੀਵਾਰ ਅਤੇ 28 ਅਪ੍ਰੈਲ ਦਿਨ ਐਤਵਾਰ ਨੂੰ ਛੁੱਟੀ ਕਾਰਨ ਨਾਮਜ਼ਦਗੀਆਂ ਦਾਖਲ ਨਹੀ ਕੀਤੀਆਂ ਜਾਣਗੀਆਂ। ਨਾਮਜ਼ਦਗੀਆਂ ਦੀ ਪੜਤਾਲ 30 ਅਪਰੈਲ ਨੂੰ ਹੋਵੇਗੀ ਜਦਕਿ ਵਾਪਸੀ ਦੀ ਆਖਰੀ ਮਿਤੀ 2 ਮਈ ਰੱਖੀ ਗਈ ਹੈ। 19 ਮਈ ਨੂੰ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਅਤੇ 23 ਮਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।


shivani attri

Content Editor

Related News