ਸ਼ੇਰੇ-ਏ-ਪੰਜਾਬ ਵੱਲੋਂ ਧੀਆਂ ਨੂੰ ਸਮਰਪਿਤ ਮਨਾਈ ਗਈ ਲੋਹੜੀ

01/12/2019 12:57:36 PM

ਲੋਹੀਆਂ ਖਾਸ (ਮਨਜੀਤ)— ਅੱਜ ਹਰ ਘਰ 'ਚ ਘਰ ਦੀ ਵੰਡ ਨੂੰ ਲੈ ਕੇ ਪੁੱਤਰਾਂ ਅਤੇ ਮਾਪਿਆਂ ਵਿਚਾਕਰ ਨਿੱਤ ਝਗੜੇ ਦੇਖਣ ਨੂੰ ਮਿਲਦੇ ਹਨ ਇੱਥੋਂ ਤੱਕ ਕਿ ਕਈ ਵਾਰ ਤਾਂ ਪੁੱਤ ਮਾਪਿਆਂ ਨੂੰ ਘਰੋਂ ਤੱਕ ਕੱਢ ਦਿੰਦੇ ਹਨ ਪਰ ਇਸ ਦੇ ਉਲਟ ਧੀਆਂ ਮਾਪਿਆਂ ਨਾਲ ਹਮੇਸ਼ਾ ਦੁੱਖ ਵੰਡਾਉਂਦੀਆਂ ਹਨ, ਇਸ ਲਈ ਸਮਾਜ ਦੇ ਹਰ ਵਰਗ ਦਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਪੁੱਤਰਾਂ ਤੋਂ ਪਹਿਲਾ ਧੀਆਂ ਦੀ ਲੋਹੜੀ ਮਨਾਈ ਜਾਵੇ। ਇਹ ਸ਼ਬਦ ਸ਼ੇਰੇ-ਏ-ਪੰਜਾਬ ਐਂਡ ਵੈੱਲਫੇਅਰ ਫੈਡਰੇਸ਼ਨ ਸੁਸਾਇਟੀ ਵੱਲੋਂ ਸਥਾਨਕ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਦੀਆਂ ਸਮੂਹ ਧੀਆਂ ਨੂੰ ਸਮਰਪਿਤ ਮਨਾਏ ਗਏ ਲੋਹੜੀ ਦੇ ਤਿਉਹਾਰ ਮੌਕੇ ਸੁਸਾਇਟੀ ਦੇ ਸੂਬਾ ਮੀਤ ਪ੍ਰਧਾਨ ਸਨੀ ਥਿੰਦ ਵੱਲੋਂ ਆਖੇ ਗਏ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਗਰੀਬ ਪਰਿਵਾਰ ਲੜਕੀ ਦੀ ਪੜ੍ਹਾਈ ਦਾ ਖਰਚ ਨਹੀਂ ਕਰ ਸਕਦਾ ਉਸ ਲਕੜੀ ਦੀ ਪੜ੍ਹਾਈ 'ਚ ਸ਼ੇਰੇ-ਏ-ਪੰਜਾਬ ਸੁਸਾਇਟੀ ਬਣਦਾ ਸਹਿਯਾਗ ਕਰੇਗੀ ਜਿਸ 'ਤੇ ਸਕੂਲ ਪ੍ਰਿੰ. ਨੋਗਿੰਦਰ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਸਮੂਹ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਬ ਇੰਸਪੈਕਰ ਸੁਰਿੰਦਰ ਕੁਮਾਰ ਥਾਣਾ ਮੁਖੀ ਲੋਹੀਆਂ, ਚਰਨਜੀਤ ਚੰਨੀ ਸੱਕਤਰ, ਸ਼ਰਨ ਪੱਤੜ ਸੁਸਾਇਟੀ ਦੇ ਦੁਆਬਾ ਜੋਨ ਮੀਤ ਪ੍ਰਧਾਨ, ਅਵਤਾਰ ਸਿੰਘ ਚੰਦੀ ਪ੍ਰਧਾਨ ਵਪਾਰ ਮੰਡਲ, ਤੀਰਥ ਸਿੰਘ ਕੰਗ, ਜਗਜੀਤ ਸਿੰਘ, ਸੈਂਹਬੀ, ਬਲਵਿੰਦਰ ਸਿੰਘ ਕੁਮਰਾ, ਅਜੇ ਢਿੱਲੋਂ, ਸਤਵਿੰਦਰ ਸਿੰਘ, ਹਰਵਿੰਦਰ ਸਿੰਘ, ਅਮ੍ਰਿਤ ਮਹਿਰੋਕ, ਲਵਪ੍ਰੀਤ ਸਿੰਘ, ਗਗਨਦੀਪ ਗੱਗੀ, ਮਨਵਿੰਦਰ ਸਿੰਘ, ਮੰਨ ਖਿੰਡਾ, ਗੁਰਵਿੰਦਰ ਸਿੰਘ, ਰਾਜਾ ਲੋਹੀਆਂ, ਕਰਨ ਦੁਸਾਂਝ, ਸਤਿੰਦਰ ਦੁਸਾਂਝ, ਹਰਜੀਤ, ਪਰਮ ਸੈਂਹਬੀ, ਬਲਵਿੰਦਰ ਸੋਢੀ,ਕਿਰਤਪਾਲ ਥਿੰਦ ਸਮੇਤ ਹੋਰ ਸਕੂਲ ਸਟਾਫ ਅਤੇ ਵਿਦਿਆਰਥਣਾਂ ਮੌਜੂਦ ਸਨ।


shivani attri

Content Editor

Related News