ਭਾਟੀਆ ਨੇ ਪਤਨੀ ਨਾਲ ਘਰ ਆ ਕੇ ਸੱਸ ਦੇ ਪੁੱਟੇ ਵਾਲ, ਗਾਲੀ-ਗਲੋਚ ਕਰਕੇ ਦੁਕਾਨ ਤੇ ਘਰ ਨੂੰ ਲਗਾਏ ਤਾਲੇ

07/11/2019 2:04:23 PM

ਜਲੰਧਰ (ਵਰੁਣ)— ਕੁਝ ਦਿਨਾਂ ਤੋਂ ਕੌਂਸਲਰ ਪਤੀ ਕਮਲਜੀਤ ਸਿੰਘ ਭਾਟੀਆ ਅਤੇ ਹੈਂਡਟੂਲਸ ਦਾ ਕਾਰੋਬਾਰ ਕਰਨ ਵਾਲੇ ਪਰਿਵਾਰ ਨਾਲ ਚੱਲ ਰਹੇ ਪੈਸਿਆਂ ਦੇ ਲੈਣ-ਦੇਣ ਦਾ ਝਗੜਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਜਿਸ ਪਰਿਵਾਰ ਦੇ ਨਾਲ ਭਾਟੀਆ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਕਾਫੀ ਨਜ਼ਦੀਕੀਆਂ ਸਨ, ਹੁਣ ਉਸ ਪਰਿਵਾਰ ਨੇ ਭਾਟੀਆ ਅਤੇ ਉਨ੍ਹਾਂ ਦੀ ਪਤਨੀ 'ਤੇ ਗੰਭੀਰ ਦੋਸ਼ ਲਗਾਏ ਹਨ। ਪ੍ਰੈੱਸ ਕਾਨਫਰੰਸ ਦੌਰਾਨ ਹੈਂਡਟੂਲ ਵਪਾਰੀ ਲਖਵਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਵਾਸੀ ਬਸਤੀ ਸ਼ੇਖ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਪਤੀ ਕਿਟੀ ਅਤੇ ਕਮੇਟੀ ਪਾਉਂਦੇ ਹਨ। ਕਈ ਲੋਕਾਂ ਨੇ ਉਨ੍ਹਾਂ ਕੋਲ ਕਮੇਟੀਆਂ ਪਾਈਆਂ ਹਨ ਅਤੇ ਕੁਝ ਦੇ ਨਾਲ ਉਨ੍ਹਾਂ ਨੇ ਕਮੇਟੀਆਂ ਪਾਈਆਂ ਹਨ। ਸੁਖਵਿੰਦਰ ਕੌਰ ਨੇ ਕਿਹਾ ਕਿ ਸ਼ਨੀਵਾਰ ਦੀ ਰਾਤ ਅਚਾਨਕ 150 ਦੇ ਕਰੀਬ ਲੋਕ ਉਨ੍ਹਾਂ ਦੇ ਘਰ ਦੇ ਬਾਹਰ ਆ ਗਏ। ਦੋਸ਼ ਲਗਾਉਣ ਲੱਗੇ ਕਿ ਉਸ ਦਾ ਪਤੀ ਕਮੇਟੀ-ਕਿਟੀ ਦੇ ਪੈਸੇ ਲੈ ਕੇ ਕੈਨੇਡਾ ਦੌੜ ਗਿਆ ਹੈ ਜਦਕਿ ਦੂਜਾ ਭਰਾ ਵੀ ਕੈਨੇਡਾ ਦੌੜਨ ਦੀ ਤਿਆਰੀ 'ਚ ਹੈ। ਭੀੜ 'ਚ ਸਿਰਫ 15 ਲੋਕ ਹੀ ਅਜਿਹੇ ਹੋਣਗੇ ਜਿਨ੍ਹਾਂ ਦਾ ਕਮੇਟੀਆਂ ਦਾ ਲੈਣ-ਦੇਣ ਹੈ ਪਰ ਬਾਕੀ ਦੇ ਲੋਕ ਹਾਇਰ ਕੀਤੇ ਗਏ ਸਨ। ਸੁਖਵਿੰਦਰ ਕੌਰ ਨੇ ਕਿਹਾ ਕਿ ਅਗਲੇ ਦਿਨ ਉਹ ਥਾਣਾ ਨੰ. 5 ਵਿਚ ਗਏ ਤਾਂ ਉਨ੍ਹਾਂ ਦੇ ਖਿਲਾਫ ਆਉਣ ਵਾਲੇ ਸਿਰਫ 15 ਲੋਕ ਹੀ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ। ਮੰਗਲਵਾਰ ਨੂੰ ਪਤਾ ਲੱਗਾ ਕਿ ਕਮਲਜੀਤ ਸਿੰਘ ਭਾਟੀਆ ਨੇ ਉਕਤ ਲੋਕਾਂ ਨੂੰ ਗਲਤ ਸੰਦੇਸ਼ ਦਿੱਤਾ ਕਿ ਉਸ ਦਾ ਪਤੀ ਅਤੇ ਦਿਓਰ ਪੈਸੇ ਲੈ ਕੇ ਵਿਦੇਸ਼ ਭੱਜਣ ਦੀ ਤਿਆਰੀ 'ਚ ਹੈ।

PunjabKesari

ਸੁਖਵਿੰਦਰ ਕੌਰ ਦੀ ਬੇਟੀ ਰਮਣੀਕ ਕੌਰ ਨੇ ਦੋਸ਼ ਲਗਾਏ ਕਿ 8 ਜੁਲਾਈ ਨੂੰ ਜਦੋਂ ਉਸ ਦੀ ਮਾਂ ਤੇ ਪਿਤਾ ਦਿੱਲੀ ਗਏ ਹੋਏ ਸਨ ਤਾਂ ਪਿਛੋਂ ਕਮਲਜੀਤ ਸਿੰਘ ਭਾਟੀਆ ਆਪਣੀ ਪਤਨੀ ਦੇ ਨਾਲ ਘਰ ਵਿਚ ਦਾਖਲ ਹੋਏ ਅਤੇ ਰੌਲਾ ਪਾਉਂਦੇ ਹੋਏ ਉਨ੍ਹਾਂ ਨੇ ਤਾਲੇ ਲਗਾਉਣੇ ਸ਼ੁਰੂ ਕਰ ਦਿੱਤੇ। ਬਜ਼ੁਰਗ ਦਾਦੀ ਨੂੰ ਬੁਲਾਇਆ ਅਤੇ ਉਨ੍ਹਾਂ ਦੇ ਨਾਲ ਬਦਸਲੂਕੀ ਕਰਦੇ ਹੋਏ ਭਾਟੀਆ ਦੀ ਪਤਨੀ ਨੇ ਉਨ੍ਹਾਂ ਨੂੰ ਵਾਲਾਂ ਤੋਂ ਫੜਿਆ ਅਤੇ ਗਾਲੀ-ਗਲੋਚ ਕੀਤਾ। ਦੁਕਾਨ 'ਤੇ ਜਾ ਕੇ ਲੇਬਰ ਨੂੰ ਬਾਹਰ ਕੱਢ ਕੇ ਖੁਦ ਦੇ ਤਾਲੇ ਲਗਾ ਗਏ। ਗੋਲੀਆਂ ਮਾਰਨ ਦੀ ਧਮਕੀ ਦਿੱਤੀ ਗਈ। ਦੋਸ਼ ਹੈ ਕਿ ਭਾਟੀਆ ਨੇ ਉਸ ਦੀ ਚਾਚੀ ਤੇ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢਣ ਦੀ ਗੱਲ ਕਹੀ। ਸੁਖਵਿੰਦਰ ਕੌਰ ਨੇ ਕਿਹਾ ਕਿ ਇਸ ਸਾਰੇ ਝਗੜੇ ਦਾ ਕਾਰਨ ਇਹ ਹੈ ਕਿ ਭਾਟੀਆ ਨੇ ਉਸ ਦੇ ਕੋਲ ਜੋ ਕਮੇਟੀ ਪਾਈ ਸੀ ਉਸ ਦੀ 15 ਹਜ਼ਾਰ ਰੁਪਏ ਦੀ ਕਿਸ਼ਤ ਭਾਟੀਆ ਦੇ ਕੋਲ ਨਹੀਂ ਪਹੁੰਚੀ, ਜਿਸ ਕਾਰਨ ਪਹਿਲਾਂ ਤਾਂ ਉਨ੍ਹਾਂ ਨੇ ਲੋਕਾਂ ਨੂੰ ਭੜਕਾਇਆ ਅਤੇ ਬਾਅਦ 'ਚ ਉਨ੍ਹਾਂ ਦੇ ਘਰ ਜਾ ਕੇ ਝਗੜਾ ਕੀਤਾ। ਬੇਟੀ ਦੇ ਨਾਲ ਵੀ ਹੱਥੋਪਾਈ ਕੀਤੀ ਪਰ ਉਨ੍ਹਾਂ ਦੀ ਪਤਨੀ ਨੇ ਬਚਾਅ ਕੀਤਾ, ਸੁਖਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 50 ਸਾਲਾਂ ਤੋਂ ਹੈਂਡਟੂਲਸ ਦਾ ਕਾਰੋਬਾਰ ਕਰ ਰਿਹਾ ਹੈ। ਕੋਈ ਕਿਤੇ ਨਹੀਂ ਭੱਜਿਆ ਸਿਰਫ ਭਾਟੀਆ ਦੇ ਡਰ ਦੇ ਮਾਰੇ ਉਨ੍ਹਾਂ ਨੇ ਆਪਣੇ ਪਤੀ ਤੇ ਦਿਓਰ ਨੂੰ ਇੱਧਰ-ਉਧਰ ਕੀਤਾ ਹੋਇਆ ਹੈ। ਉਨ੍ਹਾਂ ਦੇ ਕੋਲ ਸਾਰੇ ਸਬੂਤ ਹਨ ਜੋ ਵੀਰਵਾਰ ਨੂੰ ਪੁਲਸ ਸਾਹਮਣੇ ਰੱਖੇ ਜਾਣਗੇ। ਸੁਖਵਿੰਦਰ ਕੌਰ ਨੇ ਭਾਟੀਆ ਦੇ ਖਿਲਾਫ ਥਾਣਾ ਨੰ. 5 'ਚ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਜਦਕਿ ਇਸ ਸਾਰੇ ਝਗੜੇ ਦੀ ਉਨ੍ਹਾਂ ਨੇ ਵੀਡੀਓ ਵੀ ਬਣਾਈ ਹੋਈ ਹੈ। ਜਿਸ ਵਿਚ ਭਾਟੀਆ ਗਾਲੀ-ਗਲੋਚ ਕਰ ਰਹੇ ਹਨ ਅਤੇ ਤਾਲੇ ਲਗਾ ਰਹੇ ਹਨ।

PunjabKesari

ਕਮੇਟੀਆਂ ਦਾ ਕੋਈ ਮਾਮਲਾ ਨਹੀਂ, ਬੇਟੀ ਨੂੰ ਵਿਦੇਸ਼ ਭੇਜਣ ਲਈ ਲਏ 10 ਲੱਖ ਰੁਪਏ ਨਹੀਂ ਵਾਪਸ ਕਰ ਰਹੇ : ਭਾਟੀਆ
ਇਸ ਸਾਰੇ ਮਾਮਲੇ ਬਾਰੇ ਕਮਲਜੀਤ ਸਿੰਘ ਭਾਟੀਆ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਨੇ ਵਿਵਾਦ ਦੇ ਪਿੱਛੇ ਕਮੇਟੀਆਂ ਨਹੀਂ, ਸਗੋਂ ਕਬੂਤਰਬਾਜ਼ੀ ਦਾ ਦੋਸ਼ ਲਗਾਇਆ। ਭਾਟੀਆ ਨੇ ਕਿਹਾ ਕਿ ਲਖਵਿੰਦਰ ਸਿੰਘ ਦੀ ਇਕ ਭੈਣ ਕੈਨੇਡਾ 'ਚ ਹੈ। ਹਰ ਸਾਲ ਉਹ ਤਿੰਨ ਵਾਰ ਭਾਰਤ ਆਉਂਦੀ ਹੈ, ਜੋ ਟ੍ਰੈਵਲ ਏਜੰਟੀ ਦਾ ਕੰਮ ਕਰਦੀ ਹੈ। ਕਾਫੀ ਸਮੇਂ ਤੋਂ ਇਸ ਪਰਿਵਾਰ ਨਾਲ ਉਸ ਦਾ ਨੇੜਲਾ ਰਿਸ਼ਤਾ ਸੀ ਪਰ ਲਖਵਿੰਦਰ ਸਿੰਘ ਦੀ ਭੈਣ ਨੇ ਉਸ ਦੀ ਬੇਟੀ ਨੂੰ ਕੈਨੇਡ 'ਚ ਪੀ. ਆਰ. ਲਈ ਪਹਿਲੀ ਕਿਸ਼ਤ ਦੇ 10 ਲੱਖ ਰੁਪਏ ਲਏ ਪਰ ਕੰਮ ਨਹੀਂ ਕੀਤਾ। 40 ਲੱਖ ਰੁਪਏ ਦੀ ਕੁੱਲ ਰਕਮ ਮੰਗੀ ਗਈ ਸੀ ਅਤੇ ਉਨ੍ਹਾਂ ਨੇ ਚਾਰ ਕਿਸ਼ਤਾਂ 'ਚ ਪੈਸੇ ਦੇਣੇ ਸਨ। ਭਾਟੀਆ ਨੇ ਕਿਹਾ ਕਿ ਕਾਫੀ ਸਮੇਂ ਤੋਂ ਉਹ ਟਾਲ-ਮਟੋਲ ਕਰ ਰਹੇ ਸਨ ਪਰ ਲਖਵਿੰਦਰ ਦੀ ਭੈਣ ਬੇਟੀ ਨੂੰ ਕੈਨੇਡਾ ਨਹੀਂ ਭੇਜ ਰਹੀ ਸੀ। ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਉਹ ਵੀ ਨਹੀਂ ਦੇ ਰਹੇ ਸਨ। ਦੋਸ਼ ਹੈ ਕਿ ਲਖਵਿੰਦਰ ਦੀ ਭੈਣ ਨੇ ਕੁਝ ਸਮਾਂ ਪਹਿਲਾਂ ਉਸ ਤੋਂ ਗਹਿਣੇ ਵੀ ਲਏ ਸਨ ਅਤੇ ਉਹ ਵੀ ਨਹੀਂ ਵਾਪਸ ਕੀਤੇ। ਲਖਵਿੰਦਰ ਤੇ ਉਸ ਦਾ ਭਰਾ ਵੀ ਇਸ ਸਾਰੇ ਵਿਵਾਦ 'ਚ ਸ਼ਾਮਲ ਹੈ ਜੋ ਭੈਣ ਨੂੰ ਸ਼ਹਿ ਦਿੰਦੇ ਹਨ। ਕਮਲਜੀਤ ਸਿੰਘ ਭਾਟੀਆ ਨੇ ਦੋਸ਼ ਲਗਾਏ ਕਿ ਇਸ ਪਰਿਵਾਰ ਖਿਲਾਫ ਵੱਖ-ਵੱਖ ਤਰ੍ਹਾਂ ਦੀ ਠੱਗੀਆਂ ਦੀਆਂ 22 ਦੇ ਨੇੜੇ ਸ਼ਿਕਾਇਤਾਂ ਹਨ। ਵੀਰਵਾਰ ਨੂੰ ਇਸ ਮਾਮਲੇ 'ਚ ਸਾਰੇ ਪੱਖਾਂ ਨੇ ਆਹਮੋ-ਸਾਹਮਣੇ ਬੈਠਣਾ ਸੀ ਪਰ ਉਸ ਦੌਰਾਨ ਦੋਵੇਂ ਭਰਾ ਗਾਇਬ ਹੋ ਗਏ ਅਤੇ ਪਰਿਵਾਰ ਨੂੰ ਅੱਗੇ ਕਰ ਦਿੱਤਾ। ਇਸ ਪਰਿਵਾਰ ਨਾਲ ਕਮੇਟੀਆਂ ਵੀ ਚੱਲ ਰਹੀਆਂ ਹਨ ਪਰ ਵਿਵਾਦ ਕਮੇਟੀਆਂ ਕਾਰਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵਲੋਂ ਜੋ ਬਜ਼ੁਰਗ ਦੇ ਵਾਲ ਖਿੱਚਣ, ਰਮਣੀਕ ਨਾਲ ਕੁੱਟਮਾਰ, ਗਾਲੀ-ਗਲੋਚ ਕਰਨ ਦੇ ਦੋਸ਼ ਲਗਾਏ ਹਨ, ਉਹ ਝੂਠੇ ਹਨ। ਉਨ੍ਹਾਂ ਕੋਲ ਤਾਂ ਵੈਪਨ ਦਾ ਲਾਇਸੈਂਸ ਤਕ ਨਹੀਂ ਤਾਂ ਉਹ ਗੋਲੀ ਮਾਰਨ ਦੀ ਗੱਲ ਕਿਵੇਂ ਕਰ ਸਕਦੇ ਹਨ। ਭਾਟੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੁਕਾਨ ਨੂੰ ਤਾਲੇ ਜ਼ਰੂਰ ਲਗਾਏ ਸਨ ਪਰ ਦੁਕਾਨ ਨੂੰ ਬੰਦ ਕਰਕੇ ਚਾਬੀਆਂ ਲੇਬਰ ਨੂੰ ਹੀ ਦੇ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਖਿਲਾਫ ਉਨ੍ਹਾਂ ਨੇ ਸ਼ਿਕਾਇਕ ਵੀ ਕੀਤੀ ਹੈ।

ਲਖਵਿੰਦਰ ਸਿੰਘ ਪੱਖ ਖਿਲਾਫ ਕਾਫੀ ਸ਼ਿਕਾਇਤਾਂ, ਜਾਂਚ ਤੋਂ ਬਾਅਦ ਕਾਰਵਾਈ ਹੋਵੇਗੀ : ਐੱਸ. ਐੱਚ. ਓ.
ਉਧਰ ਥਾਣਾ ਨੰ . 5 ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੱਖ ਖਿਲਾਫ 8 ਲੱਖ, 10 ਲੱਖ ਰੁਪਏ ਠੱਗਣ ਵਰਗੀਆਂ ਕਈ ਸ਼ਿਕਾਇਤਾਂ ਉਨ੍ਹਾਂ ਕੋਲ ਆਈਆਂ ਹਨ। ਹੁਣ ਕਈ ਸ਼ਿਕਾਇਤਾਂ ਕਮੇਟੀ ਤੇ ਕਿੱਟੀ ਨਾਲ ਜੁੜੀਆਂ ਹਨ। ਵੀਰਵਾਰ ਨੂੰ ਸਾਰਿਆਂ ਨੇ ਇਕ-ਦੂਜੇ ਦੇ ਆਹਮੋ-ਸਾਹਮਣੇ ਬੈਠ ਕੇ ਗੱਲ ਕਰਨ ਦਾ ਸਮਾਂ ਲਿਆ ਹੈ। ਜੇਕਰ ਵੀਰਵਾਰ ਨੂੰ ਕੁਝ ਕਲੀਅਰ ਨਾ ਹੋਇਆ ਤਾਂ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾਵੇਗੀ। ਦਸਤਾਵੇਜ਼ਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 


shivani attri

Content Editor

Related News