ਪ੍ਰਸਿੱਧ ਗਾਇਕ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਹੋਈ ਅੱਗ ਬਬੂਲਾ, ਲਾਈਵ ਆ ਕੇ ਕੀਤਾ ਰੱਜ ਕੇ ਗਾਲੀ ਗਲੋਚ

04/03/2024 10:12:55 AM

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਨਿੱਜ਼ੀ ਜ਼ਿੰਦਗੀ ਨੂੰ ਵੀ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ ਪਰ ਇਸ ਵਾਰ ਗਾਇਕ ਆਪਣੇ ਕਿਸੇ ਮਾਮਲੇ ਨੂੰ ਲੈ ਕੇ ਚਰਚਾ 'ਚ ਨਹੀਂ ਸਗੋਂ ਪਤਨੀ ਕਾਰਨ ਸੁਰਖੀਆਂ 'ਚ ਹੈ। ਦਰਅਸਲ, ਹਾਲ ਹੀ 'ਚ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਸੁੱਖਮਨ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਿਸੇ ਸ਼ਖਸ਼ ਨੂੰ ਗਾਲ੍ਹਾਂ ਕੱਢਦੇ ਹੋਏ ਨਜ਼ਰ ਆ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੀ ਮਾਂ ਚਰਨ ਕੌਰ ਦੇ IVF ਮਾਮਲੇ ’ਚ ਆਇਆ ਨਵਾਂ ਮੌੜ, ਹੁਣ ਨਹੀਂ ਹੋਵੇਗੀ ਕਾਰਵਾਈ, ਜਾਣੋ ਕੀ ਹੈ ਕਾਰਨ

ਦੱਸ ਦਈਏ ਕਿ ਇਸ ਵੀਡੀਓ 'ਚ ਸੁਖਮਨ ਉਸ ਸ਼ਖਸ਼ ਨੂੰ ਗਾਲ੍ਹਾਂ ਕੱਢਦੀ ਹੈ, ਜਿਸ ਨੇ ਉਸ ਦੀ ਪੋਸਟ 'ਤੇ ਕੁਮੈਂਟ ਕਰਕੇ ਉਸਨੂੰ ਡਿਪਰੈਸ਼ਨ ਦਾ ਸ਼ਿਕਾਰ ਦੱਸਿਆ। ਕੁਮੈਂਟ ਕਰਨ ਵਾਲੇ ਇਸ ਸ਼ਖਸ਼ ਨੂੰ ਸੰਧੂ ਵੱਲੋ ਨਾ ਸਿਰਫ ਕਰਾਰਾ ਜਵਾਬ ਦਿੱਤਾ ਗਿਆ ਸਗੋਂ ਕਾਫ਼ੀ ਗਾਲੀ ਗਲੋਚ ਵੀ ਕੀਤਾ। ਸੁਖਮਨ ਨੇ ਦੱਸਿਆ ਕਿ ਮੈਂ ਹਰ ਜਗ੍ਹਾਂ ਘੁੰਮ ਰਹੀ ਹਾਂ, ਮੈਂ ਕੋਈ ਡਿਪਰੈਸ਼ਨ 'ਚ ਨਹੀਂ ਆ। ਤੂੰ ਜਾ ਕੇ ਆਪਣੀ ਮਾਂ ਦਾ ਮੂੰਹ ਵੇਖ ਜਾਂ ਆਪਣੀ ਭੈਣ ਦਾ ਮੂੰਹ ਵੇਖ। ਮੈਂ ਇੱਕ ਦਮ ਵਧੀਆ ਆਂ, ਜੋ ਤੁਸੀ ਬਕਵਾਸ ਕਰਦੇ ਓ,  ਸਮਝ ਗਿਆ ਨਾ। ਉਨ੍ਹਾਂ ਦੱਸਿਆ ਕਿ ਮੈਂ 2-3 ਸਾਲ ਪਹਿਲਾਂ ਜ਼ਰੂਰ ਡਿਪਰੈਸ਼ਨ 'ਚ ਸੀ ਪਰ ਹੁਣ ਇਨ੍ਹਾਂ ਚੀਜ਼ਾਂ ਤੋਂ ਮੈਂ ਬਾਹਰ ਨਿਕਲ ਆਈ ਹਾਂ। ਅਮਰੀਕਾ ਜਾ ਕੇ ਆਈ ਹਾਂ, ਘੁੰਮ ਰਹੀ ਆ, ਮਜ਼ੇ ਕਰ ਰਹੀ ਆ, ਇਹ ਡਿਪਰੈਸ਼ਨ 'ਚ ਹੁੰਦਾ ਹੈ?

ਦੱਸਣਯੋਗ ਹੈ ਕਿ ਸੁਖਮਨ ਸੰਧੂ ਅਤੇ ਗਾਇਕ ਸ਼੍ਰੀ ਬਰਾੜ ਇੱਕ-ਦੂਜੇ ਤੋਂ ਵੱਖ ਹੋ ਚੁੱਕੇ ਹਨ। ਦੋਵਾਂ ਦਾ ਤਲਾਕ ਹੋ ਚੁੱਕਿਆ ਹੈ। ਇੱਕ ਇੰਟਰਵਿਊ ਦੌਰਾਨ ਸੁਖਮਨ ਵੱਲੋਂ ਗਾਇਕ 'ਤੇ ਕਈ ਦੋਸ਼ ਲਗਾਏ ਗਏ ਸਨ, ਜਿਸ 'ਚੋਂ ਇੱਕ ਧੋਖਾ ਦੇਣਾ ਵੀ ਸੀ। ਇਸ ਤੋਂ ਬਾਅਦ ਉਨ੍ਹਾਂ ਇੱਕ-ਦੂਜੇ ਨਾਲ ਤਲਾਕ ਲੈ ਕੇ ਦੂਰੀ ਬਣਾ ਲਈ। ਸ਼੍ਰੀ ਬਰਾੜ ਇੱਕ ਗਾਇਕ, ਸੰਗੀਤਕਾਰ ਅਤੇ ਲੇਖਕ ਹਨ, ਜਿਨ੍ਹਾਂ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ 'ਭਾਬੀ', ਬਾਰਬੀ ਮਾਨ ਨੂੰ 'ਜਾਨ' ਅਤੇ ਹੋਰ ਬਹੁਤ ਸਾਰੇ ਗੀਤਾਂ ਲਈ ਸਿੰਗਰਸ ਨੂੰ ਫੇਮਸ ਕੀਤਾ। ਉਹ ਪਹਿਲਾਂ ਲੇਖਕ ਅਤੇ ਫਿਰ ਗਾਇਕ ਵਜੋਂ ਉਭਰੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਤਿਹਾਸਕ 'ਕਿਸਾਨ ਅੰਦੋਲਨ' ਲਈ 'ਕਿਸਾਨ ਐਂਥਮ' (Kisaan Anthem) ਅਤੇ 'ਕਿਸਾਨ ਐਂਥਮ 2' (Kisaan Anthem 2) ਸ਼ਾਨਦਾਰ ਟਰੈਕ ਦਿੱਤੇ, ਜਿਨ੍ਹਾਂ ਦੇ ਬੋਲ ਹੁਣ ਵੀ ਲੋਕਾਂ ਦੇ ਦਿਲਾਂ 'ਚ ਰਾਜ਼ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News