ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ! ਫ਼ੌਜੀ ਭਰਾਵਾਂ ਦੇ ਘਰੋਂ ਗਹਿਣੇ ਅਤੇ ਨਕਦੀ ਚੋਰੀ

Sunday, Mar 22, 2026 - 01:32 PM (IST)

ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ! ਫ਼ੌਜੀ ਭਰਾਵਾਂ ਦੇ ਘਰੋਂ ਗਹਿਣੇ ਅਤੇ ਨਕਦੀ ਚੋਰੀ

ਤਲਵਾੜਾ (ਜੋਸ਼ੀ)-ਤਲਵਾੜਾ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਇਕ ਪਿੰਡ ਦੇ ਦੋ ਫ਼ੌਜੀ ਭਰਾਵਾਂ ਦੇ ਘਰਾਂ ’ਚੋਂ ਚੋਰਾਂ ਵੱਲੋਂ ਗਹਿਣੇ ਅਤੇ ਨਕਦੀ ਚੌਰੀ ਕੀਤੇ ਜਾਣ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦਸਿਆ ਹੈ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ ’ਚ ਵਿਪਨ ਚੋਧਰੀ ਪੁੱਤਰ ਬਸੰਤ ਰਾਮ ਵਾਸੀ ਬਲੋਟੂ ਮੁਹੱਲਾ ਢੂਲਾਲ ਨੇ ਦੱਸਿਆ ਹੈ ਕਿ ਉਹ ਫ਼ੌਜ ’ਚ ਨੌਕਰੀ ਕਰਦਾ ਹੈ ਅਤੇ ਉਸ ਦਾ ਦੂਜਾ ਭਰਾ ਅਜੇ ਕੁਮਾਰ ਵੀ ਫ਼ੌਜ ’ਚ ਨੌਕਰੀ ਕਰਦਾ ਹੈ। ਉਨ੍ਹਾਂ ਦੋਨੋਂ ਭਰਾਵਾਂ ਦੇ ਵੱਖੋ-ਵੱਖ ਮਕਾਨ ਹਨ। 

ਇਹ ਵੀ ਪੜ੍ਹੋ: ਜਲੰਧਰ ਦੇ NRI ਨੇ ਕਰ 'ਤਾ ਕਮਾਲ! 4 ਮੰਜ਼ਿਲਾ ਕੋਠੀ 'ਤੇ ਖੜ੍ਹਾ ਕਰਵਾ ਦਿੱਤਾ 'ਸਟੈਚੂ ਆਫ਼ ਲਿਬਰਟੀ'

ਉਹ 7 ਫਰਵਰੀ ਨੂੰ 40 ਦਿਨ ਦੀ ਛੁੱਟੀ ਆਇਆ ਸੀ ਅਤੇ 17 ਮਾਰਚ ਨੂੰ ਉਹ ਆਪਣੀ ਪਤਨੀ ਰਜਨੀ ਬਾਲਾ ਦੇ ਨਾਲ ਆਪਣੇ ਸਹੁਰੇ ਘਰ ਪਿੰਡ ਡੋਹਰ ਵਿਖੇ ਮਿਲਣ ਲਈ ਗਏ ਸਨ ਅਤੇ ਰਾਤ ਉਥੇ ਹੀ ਰਹੇ। ਪਿੱਛੇ ਘਰ ’ਚ ਉਸ ਦੀ ਮਾਤਾ ਲਛਮੀ ਦੇਵੀ ਸਮੇਤ ਉਸ ਦੇ ਛੋਟੇ ਭਰਾ ਅਜੇ ਕੁਮਾਰ ਦੀ ਪਤਨੀ ਨਿਸ਼ਾ ਰਾਣੀ ਸਨ। ਦੂਜੇ ਦਿਨ ਉਸ ਦੀ ਮਾਤਾ ਲਕਸ਼ਮੀ ਦੇਵੀ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਚੋਰੀ ਹੋ ਗਈ ਹੈ, ਜਿਸ ’ਤੇ ਉਹ ਆਪਣੀ ਪਤਨੀ ਨਾਲ ਵਾਪਸ ਆਪਣੇ ਘਰ ਪਹੁੰਚੇ ਅਤੇ ਆ ਕੇ ਛਾਣ ਬੀਣ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਅੰਦਰ ਰਾਤ ਸਮੇ ਅਣਪਛਾਤੇ ਚੋਰਾਂ ਨੇ ਦਾਖਲ ਹੋ ਕੇ ਪੇਟੀ ’ਚ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਚੋਰੀ ਕਰਕੇ ਲੈ ਗਏ ਹਨ ਅਤੇ ਜਾਂਦੇ ਸਮੇ ਚੋਰਾਂ ਨੇ ਜਿਸ ਕਮਰੇ ’ਚ ਉਸ ਦੀ ਮਾਤਾ ਅਤੇ ਭਰਾ ਅਜੇ ਕੁਮਾਰ ਦੀ ਪਤਨੀ ਸੁੱਤੇ ਸਨ, ਉਸ ਕਮਰੇ ਦੀ ਕੁੰਡੀ ਬਾਹਰ ਤੋਂ ਲਗਾ ਗਏ ਸਨ ਅਤੇ ਉਸ ਦੇ ਦੂਜੇ ਭਰਾ ਅਜੇ ਕੁਮਾਰ ਦੇ ਬੰਦ ਪਏ ਘਰ ਦੇ ਤਾਲੇ ਤੋੜ ਕੇ ਫਰੋਲਾ-ਫਰਾਲੀ ਕੀਤੀ। 

ਇਹ ਵੀ ਪੜ੍ਹੋ:  'ਜੇ ਮੈਨੂੰ ਅੱਧੀ ਰਾਤੀਂ ਫੜ੍ਹ ਸਕਦੇ ਹੋ ਤਾਂ ਲਾਲਜੀਤ ਭੁੱਲਰ ਖ਼ਿਲਾਫ਼ ਕਾਰਵਾਈ ਕਿਉਂ ਨਹੀਂ?': ਸੁਖਪਾਲ ਖਹਿਰਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News