ਸਰਕਾਰ ਦੀ ''ਘਰ-ਘਰ ਸੇਵਾ'' ਸਕੀਮ ਦੀ ਨਿਕਲੀ ਫੂਕ, ਸੇਵਾ ਕੇਂਦਰਾਂ ''ਚ ਲੱਗੀਆਂ ਲੰਬੀਆਂ ਲਾਈਨਾਂ

Wednesday, Apr 01, 2026 - 04:21 PM (IST)

ਸਰਕਾਰ ਦੀ ''ਘਰ-ਘਰ ਸੇਵਾ'' ਸਕੀਮ ਦੀ ਨਿਕਲੀ ਫੂਕ, ਸੇਵਾ ਕੇਂਦਰਾਂ ''ਚ ਲੱਗੀਆਂ ਲੰਬੀਆਂ ਲਾਈਨਾਂ

ਹਾਜੀਪੁਰ (ਜੋਸ਼ੀ)- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਹੁਣ ਹਵਾਈ ਸਾਬਤ ਹੁੰਦੇ ਵਿਖਾਈ ਦੇ ਰਹੇ ਹਨ। ਜਦੋਂ ਦੀ ਸਰਕਾਰ ਨੇ ਔਰਤਾਂ ਨੂੰ 1000 ਅਤੇ 1500 ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ, ਉਦੋਂ ਤੋਂ ਹੀ ਸੇਵਾ ਕੇਂਦਰਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ ਅਤੇ ਸਰਕਾਰ ਦੀ 'ਘਰ-ਘਰ ਪ੍ਰਮਾਣ ਪੱਤਰ' ਬਣਾਉਣ ਵਾਲੀ ਸਕੀਮ ਪੂਰੀ ਤਰ੍ਹਾਂ ਫੇਲ੍ਹ ਨਜ਼ਰ ਆ ਰਹੀ ਹੈ। 

ਸਥਾਨਕ ਸੇਵਾ ਕੇਂਦਰਾਂ 'ਚ ਜਾਤੀ ਪ੍ਰਮਾਣ ਪੱਤਰ ਬਣਾਉਣ ਵਾਲਿਆਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਲੋਕ ਆਪਣੇ ਕੰਮ-ਧੰਦੇ ਛੱਡ ਕੇ ਸਵੇਰੇ 4 ਵਜੇ ਹੀ ਲਾਈਨਾਂ 'ਚ ਲੱਗ ਜਾਂਦੇ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਸਾਰਾ ਦਿਨ ਖੱਜਲ-ਖੁਆਰ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਦੀ ਵਾਰੀ ਨਹੀਂ ਆਉਂਦੀ ਅਤੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਖਾਲੀ ਹੱਥ ਘਰ ਮੁੜਨਾ ਪੈ ਰਿਹਾ ਹੈ। ਜਿਸ ਕਾਰਨ ਦੂਜੇ ਜ਼ਰੂਰੀ ਕੰਮ ਕਰਵਾਉਣ ਆਏ ਆਮ ਨਾਗਰਿਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ

PunjabKesari

ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਸਾਬਕਾ ਚੇਅਰਮੈਨ ਅਨਿਲ ਵਸ਼ਿਸ਼ਟ, ਮੰਡਲ ਪ੍ਰਧਾਨ ਸ਼ੰਮੀ ਵਸ਼ਿਸ਼ਟ, ਐਡਵੋਕੇਟ ਰੋਹਿਤ ਸਵਰਾਜ, ਸੰਮਤੀ ਮੈਂਬਰ ਪਵਨ ਜਵਾਹਰ ਅਤੇ ਰਵੀ ਤਿਵਾੜੀ ਨੇ ਦੱਸਿਆ ਕਿ ਸਰਕਾਰ ਨੇ 10 ਲੱਖ ਦੀ ਬੀਮਾ ਸਕੀਮ ਵੇਲੇ ਕਿਹਾ ਸੀ ਕਿ ਵਾਲੰਟੀਅਰ ਪਿੰਡਾਂ 'ਚ ਆ ਕੇ ਮੁਫ਼ਤ ਕਾਰਡ ਬਣਾਉਣਗੇ ਪਰ ਜ਼ਮੀਨੀ ਪੱਧਰ 'ਤੇ ਕੋਈ ਨਹੀਂ ਪਹੁੰਚਿਆ। ਜੇਕਰ ਕਿਤੇ ਕੋਈ ਵਾਲੰਟੀਅਰ ਆਇਆ ਵੀ ਤਾਂ ਉਹ ਸਿਰਫ਼ ਮਸ਼ੀਨ 'ਚੋਂ ਇਕ ਪਰਚੀ ਕੱਢ ਕੇ ਦੇ ਗਿਆ ਹੈ। ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਸ ਪਰਚੀ ਦਾ ਕੀ ਕਰਨਾ ਹੈ ਅਤੇ ਲਾਭ ਕਿਵੇਂ ਮਿਲੇਗਾ। ਉਨ੍ਹਾਂ ਕਿਹਾ ਸਰਕਾਰ ਸਿਰਫ਼ ਗੱਲਾਂ ਦੀਆਂ ਪੂੜੀਆਂ ਪਕਾ ਰਹੀ ਹੈ। ਪਹਿਲਾਂ ਬੀਮਾ ਯੋਜਨਾ 'ਚ ਲੋਕਾਂ ਨੂੰ ਉਲਝਾਇਆ ਗਿਆ ਅਤੇ ਹੁਣ ਜਾਤੀ ਪ੍ਰਮਾਣ ਪੱਤਰਾਂ ਲਈ ਜਨਤਾ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਹੈ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਮੰਗ ਕੀਤੀ ਹੈ ਕਿ ਉਹ ਸਾਫ਼ ਕਰੇ ਕਿ ਔਰਤਾਂ ਨੂੰ ਮਿਲਣ ਵਾਲੇ ਪ੍ਰਤੀ ਮਹੀਨਾਂ ਰੂਪਏ ਲਈ ਕਿਹੜੇ-ਕਿਹੜੇ ਡਾਕੂਮੈਂਟ ਲੋੜੀਂਦੇ ਹਨ ਅਤੇ ਜਾਤੀ ਪ੍ਰਮਾਣ ਪੱਤਰ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਕੀਤਾ ਜਾਵੇ । ਸੇਵਾ ਕੇਂਦਰਾਂ ਦੀ ਭੀੜ ਘਟਾਉਣ ਲਈ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਪਰੇਸ਼ਾਨ ਜਨਤਾ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।

ਇਹ ਵੀ ਪੜ੍ਹੋ: Punjab: ਰਾਤ ਦੇ ਹਨ੍ਹੇਰੇ ਨੂੰਹ ਨੂੰ ਮਿਲਣ ਆਇਆ ਪ੍ਰੇਮੀ! ਸਹੁਰਿਆਂ ਨੇ ਰੰਗੇ ਹੱਥੀਂ ਫੜਿਆ ਤੇ ਫਿਰ ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News