ਟਾਂਡਾ ''ਚ ਘੁੰਮ ਰਹੇ ਬਾਂਦਰਾਂ ਨੇ ਪਾਇਆ ਭੜਥੂ! ਘਰੋਂ ਨਿਕਲਣ ਤੋਂ ਵੀ ਡਰ ਰਹੇ ਲੋਕ
Thursday, Mar 26, 2026 - 03:43 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਪਿਛਲੇ ਕਈ ਦਿਨਾਂ ਤੋਂ ਘੁੰਮ ਰਹੇ 4-5 ਦੇ ਕਰੀਬ ਬਾਂਦਰ ਲਗਾਤਾਰ ਲੋਕਾਂ 'ਤੇ ਹਮਲੇ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਰਹੇ ਹਨ ਅਤੇ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਕੇ ਸਾਮਾਨ ਦਾ ਨੁਕਸਾਨ ਕਰ ਰਹੇ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਫਿਲਹਾਲ ਬੇਖ਼ਬਰ ਹੈ ਅਤੇ ਲੋਕਾਂ ਲਈ ਗੰਭੀਰ ਸਮੱਸਿਆ ਬਣਦੇ ਜਾ ਰਹੇ, ਇਨ੍ਹਾਂ ਬਾਂਦਰਾਂ ਨੂੰ ਕਾਬੂ ਕਰਨ ਲਈ ਕੋਈ ਉੱਦਮ ਨਹੀਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: 'ਆਪ' ਨੇ ਇਸ਼ਤਿਹਾਰਾਂ 'ਤੇ ਖ਼ਰਚੇ ਸਾਢੇ 4 ਹਜ਼ਾਰ ਕਰੋੜ, ਕੇਜਰੀਵਾਲ ਦੇ ਜਹਾਜ਼ ਦਾ ਖ਼ਰਚਾ ਕਰ ਰਹੀ ਸਰਕਾਰ: ਸੁਖਬੀਰ ਬਾਦਲ

ਅੱਜ ਸਵੇਰੇ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਚ ਫੁੱਟਬਾਲ ਖੇਡਣ ਆਏ ਸਾਬਕਾ ਕੌਸਲਰ ਰਾਕੇਸ਼ ਬਿੱਟੂ 'ਤੇ ਇਕ ਬਾਂਦਰ ਨੇ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੇ ਕੰਨ੍ਹ 'ਤੇ ਜ਼ਖ਼ਮ ਹੋਇਆ ਹੈ। ਉਨ੍ਹਾਂ ਸਰਕਾਰੀ ਹਸਪਤਾਲ ਟਾਂਡਾ ਤੋਂ ਮੁੱਢਲੀ ਮੈਡੀਕਲ ਮਦਦ ਲਈ ਹੈ। ਇਸ ਦੌਰਾਨ ਬਿੱਟੂ ਅਤੇ ਮੌਜੂਦ ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਅਤੇ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਹੋਰਨਾਂ ਖਿਡਾਰੀਆਂ ਰਾਜੇਸ਼ ਲਾਡੀ, ਸੈਣੀ ਟਾਂਡਾ, ਰਾਜਾ, ਰਾਜਵੀਰ, ਧੰਨੀ ਅਤੇ ਲਾਡੀ ਨੇ ਦੱਸਿਆ ਕਿ ਉੜਮੁੜ ਵਿਚ ਪਿਛਲੇ ਦਿਨੀ ਇਕ ਔਰਤ ਪੂਜਾ ਮਦਾਨ ਪਤਨੀ ਵਿਸ਼ਵਾਮਿੱਤਰ ਮਦਾਨ ਤੇ ਘਰ ਦੀ ਛੱਤ ਤੇ ਹਮਲਾ ਕਰਕੇ ਇਕ ਬਾਂਦਰ ਉਸਦੇ ਕੰਨ ਵਿੱਚੋਂ ਸੋਨੇ ਦਾ ਟਾਪਸ ਝਪਟ ਲੈ ਗਿਆ। ਇਸ ਦੌਰਾਨ ਪੂਜਾ ਦੇ ਕੰਨ੍ਹ 'ਤੇ ਜ਼ਖ਼ਮ ਹੋ ਗਿਆ ਸੀ।

ਇਹ ਵੀ ਪੜ੍ਹੋ: ਐਨਕਾਊਂਟਰ ਸਪੈਸ਼ਲਿਸਟ ਵਿਕਰਮ ਬਰਾੜ ਨੇ ਗੈਂਗਸਟਰਾਂ ਨੂੰ ਲੈ ਕੇ ਕੀਤੇ ਅਹਿਮ ਖ਼ੁਲਾਸੇ, ਦੱਸਿਆ ਕਿਉਂ ਮੁਕਾਬਲੇ 'ਚ ਫੜਦੇ ਨੇ ਜਿਊਂਦਾ
ਇਸੇ ਤਰਾਂ ਤਹਿਸੀਲ ਰੋਡ 'ਤੇ ਵੀ ਇਕ ਰਾਹਗੀਰ ਮੋਟਰਸਾਈਕਲ ਤੇ ਬਾਂਦਰ ਨੇ ਹਮਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿਚ ਬਾਂਦਰ ਘੁੰਮ ਰਹੇ ਹਨ ਜੋ ਲੋਕਾਂ ਦੀਆਂ ਛੱਤਾਂ ਤੇ ਪਾਣੀ ਦੀਆਂ ਟੈਂਕੀਆਂ ਅਤੇ ਹੋਰ ਸਮਾਨ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਹਰ ਵੇਲੇ ਉਨ੍ਹਾਂ ਦੇ ਹਮਲੇ ਦਾ ਡਰ ਬਣਿਆ ਰਹਿੰਦਾ ਹੈ। ਇਨ੍ਹਾਂ ਬਾਂਦਰਾਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਪ੍ਰਸ਼ਾਸ਼ਨ ਅਤੇ ਜੰਗਲਾਤ ਵਿਭਾਗ ਅੱਗੇ ਅਪੀਲ ਕੀਤੀ ਹੈ ਕਿ ਇਨ੍ਹਾਂ ਅਵਾਰਾ ਬਾਂਦਰਾਂ ਨੂੰ ਕਾਬੂ ਕਰਕੇ ਜੰਗਲ ਵਿਚ ਛੱਡਿਆ ਜਾਵੇ।
ਇਹ ਵੀ ਪੜ੍ਹੋ: 'ਸ਼ੀਸ਼ ਮਹਿਲ' ਨੂੰ ਲੈ ਕੇ ਕੈਗ ਦੀ ਰਿਪੋਰਟ 'ਤੇ ਆਖਿਰ ਚੁੱਪ ਕਿਉਂ ਹਨ ਕੇਜਰੀਵਾਲ: ਸੁਖਪਾਲ ਖਹਿਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਵਿਦੇਸ਼ੋਂ ਮਿਲੀ ਖ਼ਬਰ ਨੇ ਘਰ ''ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ ''ਚ ਮੌਤ, ਦੋ ਧੀਆਂ ਦਾ ਪਿਓ ਸੀ ਮ੍ਰਿਤਕ
