ਸਿਟੀ ਰੇਲਵੇ ਸਟੇਸ਼ਨ ਤੋਂ ਅੱਜ ਵੀ ਨਹੀਂ ਚੱਲਣਗੀਆਂ ਟਰੇਨਾਂ, ਯਾਤਰੀਆਂ ਦੀ ਪਰੇਸ਼ਾਨੀ ਬਰਕਰਾਰ

09/28/2020 2:18:10 PM

ਜਲੰਧਰ (ਜ. ਬ.)— ਕਿਸਾਨ ਅੰਦੋਲਨ ਕਾਰਨ ਪਿਛਲੇ 4 ਦਿਨਾਂ ਤੋਂ ਰੱਦ ਚੱਲ ਰਹੀਆਂ ਟਰੇਨਾਂ ਸੋਮਵਾਰ ਨੂੰ ਵੀ ਨਹੀਂ ਚੱਲਣਗੀਆਂ। ਸਿਟੀ ਰੇਲਵੇ ਸਟੇਸ਼ਨ ਤੋਂ ਕਿਸੇ ਵੀ ਮਾਰਗ ਲਈ ਸੋਮਵਾਰ ਨੂੰ ਕੋਈ ਵੀ ਰੇਲ ਨਹੀਂ ਚੱਲੇਗੀ। ਐਤਵਾਰ ਦੇਰ ਸ਼ਾਮ ਰੇਲਵੇ ਵੱਲੋਂ ਜਾਰੀ ਕੀਤੀ ਗਈ ਸਮਾਂ ਸਾਰਨੀ ਮੁਤਾਬਕ ਅੰਮ੍ਰਿਤਸਰ-ਹਰਿਦੁਆਰ-ਅੰਮ੍ਰਿਤਸਰ ਜਨ-ਸ਼ਤਾਬਦੀ ਐਕਸਪ੍ਰੈੱਸ, ਨਵੀਂ ਦਿੱਲੀ-ਜੰਮੂ-ਨਵੀਂ ਦਿੱਲੀ ਐਕਸਪ੍ਰੈੱਸ ਰੇਲਾਂ ਰੱਦ ਰਹਿਣਗੀਆਂ।

 ਇਹ ਵੀ ਪੜ੍ਹੋ:  ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ

ਇਸ ਤੋਂ ਇਲਾਵਾ ਲੰਮੀ ਦੂਰੀ ਤੋਂ ਅੰਮ੍ਰਿਤਸਰ ਵੱਲ ਆਉਣ ਵਾਲੀਆਂ ਗੋਲਡਨ ਟੈਂਪਲ, ਪੱਛਮ ਐਕਸਪ੍ਰੈਸ, ਜੈਨਗਰ ਐਕਸਪ੍ਰੈੱਸ ਟਰੇਨਾਂ ਨੂੰ ਅੰਬਾਲਾ ਸਟੇਸ਼ਨ 'ਤੇ ਅਤੇ ਸੱਚਖੰਡ ਐਕਸਪ੍ਰੈੱਸ ਸਮੇਤ ਕੁਝ ਟਰੇਨਾਂ ਨੂੰ ਨਵੀਂ ਦਿੱਲੀ ਸਟੇਸ਼ਨ 'ਤੇ ਸ਼ਾਰਟ ਟਰਮੀਨੇਟ ਕਰ ਦਿੱਤਾ ਜਾਵੇਗਾ। ਇਹ ਟਰੇਨਾਂ ਇਥੋਂ ਹੀ ਆਪਣੇ ਰੂਟ ਵੱਲ ਚੱਲਣਗੀਆਂ। ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਧਰਨੇ ਕਾਰਣ ਰੇਲਵੇ ਨੇ 24 ਤੋਂ 26 ਸਤੰਬਰ ਤੱਕ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਸੀ ਪਰ ਕਿਸਾਨਾਂ ਵੱਲੋਂ ਧਰਨਾ-ਪ੍ਰਦਰਸ਼ਨ ਸਮਾਪਤ ਨਾ ਕਰਨ ਕਾਰਨ ਹੁਣ 27 ਅਤੇ 28 ਸਤੰਬਰ ਨੂੰ ਵੀ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ।

  ਇਹ ਵੀ ਪੜ੍ਹੋ:  14 ਸਾਲਾ ਕੁੜੀ ਦੀ ਫੇਸਬੁੱਕ 'ਤੇ ਭੇਜੇ ਅਸ਼ਲੀਲ ਮੈਸੇਜ, ਹੋਇਆ ਉਹ ਜੋ ਸੋਚਿਆ ਵੀ ਨਾ ਸੀ

ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਠੀਕ ਹੋਣ 'ਤੇ ਹੀ ਟਰੇਨਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ। ਦੂਜੇ ਪਾਸੇ ਟਰੇਨਾਂ ਰੱਦ ਹੋਣ ਕਾਰਣ ਰੇਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਵਿਡ-19 ਦੇ ਚੱਲਦਿਆਂ ਪਹਿਲਾਂ ਹੀ ਟਰੇਨਾਂ ਰੱਦ ਚੱਲ ਰਹੀਆਂ ਹਨ। ਕੁਝ ਚੋਣਵੀਆਂ ਟਰੇਨਾਂ ਹੀ ਚੱਲ ਰਹੀਆਂ ਸਨ। ਇਨ੍ਹਾਂ ਨੂੰ ਵੀ ਹੁਣ ਰੱਦ ਕਰ ਦਿੱਤਾ ਗਿਆ ਹੈ। ਰੇਲ ਯਾਤਰੀ ਸੀਤਾ ਰਾਮ, ਬਬਲੂ, ਰਾਮ ਪ੍ਰਕਾਸ਼, ਰਾਜੇਸ਼ ਆਦਿ ਨੇ ਕਿਹਾ ਕਿ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਟਿਕਟਾਂ ਬੁੱਕ ਕਰਵਾਈਆਂ ਸਨ। ਹੁਣ ਸਫਰ ਕਰਨ ਦਾ ਸਮਾਂ ਆਇਆ ਤਾਂ ਟਰੇਨ ਰੱਦ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿੰਡ ਪਹੁੰਚਣਾ ਜ਼ਰੂਰੀ ਸੀ ਪਰ ਰੇਲਾਂ ਰੱਦ ਹੋਣ ਕਾਰਣ ਉਨ੍ਹਾਂ ਦਾ ਸਾਰਾ ਪ੍ਰੋਗਰਾਮ ਖਰਾਬ ਹੋ ਗਿਆ ਹੈ।

ਰੱਦ ਹੋਈਆਂ ਟਰੇਨਾਂ ਦੀਆਂ ਟਿਕਟਾਂ ਦਾ ਰਿਫੰਡ ਲੈਣ ਲਈ ਸ਼ਿਟੀ ਸਟੇਸ਼ਨ ਦੇ ਰਿਜ਼ਰਵੇਸ਼ਨ ਕੇਂਦਰ ਦੇ ਬਾਹਰ ਆਮ ਦਿਨਾਂ ਦੇ ਮੁਕਾਬਲੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ।ਰਿਜ਼ਰਵੇਸ਼ਨ ਸਟਾਫ ਨੇ ਪਿਛਲੇ 4 ਦਿਨਾਂ ਵਿਚ ਲਗਭਗ 500 ਯਾਤਰੀਆਂ ਨੂੰ 1.12 ਲੱਖ ਰੁਪਏ ਵਾਪਸ ਕੀਤੇ ਹਨ।

 ਇਹ ਵੀ ਪੜ੍ਹੋ: ਜਿਗਰੀ ਦੋਸਤ ਹੀ ਨਿਕਲੇ ਦੁਸ਼ਮਣ, ਨੌਜਵਾਨ ਦਾ ਕਤਲ ਕਰਕੇ ਸਕੂਟਰੀ ਸਣੇ ਵੇਈਂ 'ਚ ਸੁੱਟੀ ਲਾਸ਼


shivani attri

Content Editor

Related News