ਸ਼੍ਰੀ ਰਾਮ ਕਿ੍ਰਸ਼ਨ ਸੇਵਾ ਸੰਘ ਵਲੋਂ ਕਰਵਾਇਆ ਗਿਆ ਇਨਾਮ ਵੰਡ ਸਮਾਗਮ
Sunday, Nov 24, 2019 - 02:16 PM (IST)
![ਸ਼੍ਰੀ ਰਾਮ ਕਿ੍ਰਸ਼ਨ ਸੇਵਾ ਸੰਘ ਵਲੋਂ ਕਰਵਾਇਆ ਗਿਆ ਇਨਾਮ ਵੰਡ ਸਮਾਗਮ](https://static.jagbani.com/multimedia/2019_11image_14_16_235330906jal.jpg)
ਜਲੰਧਰ (ਸੋਨੂੰ) - ਸ਼੍ਰੀ ਰਾਮ ਕਿ੍ਰਸ਼ਨ ਸੇਵਾ ਸੰਘ (ਰਜਿ) ਵਲੋਂ ਅੱਜ ਸ਼ਹੀਦ ਭਗਤ ਸਿੰਘ ਕਾਲੋਨੀ ’ਚ ਸਥਿਤ ਸਕੂਲ ਭਾਗ ਵਿਖੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ 52 ਦੇ ਕਰੀਬ ਸਕੂਲਾਂ ਦੇ ਬੱਚੇ ਆਏ ਹੋਏ ਸਨ, ਜਿਨ੍ਹਾਂ ਵਲੋਂ ਵੱਖ-ਵੱਖ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਆਯੋਜਿਤ ਕੀਤੇ ਗਏ ਇਸ ਸਮਾਗਮ ’ਚ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਇਸ ਮੌਕੇ ਹਰਿਦੁਆਰ ਤੋਂ ਆਏ ਹੋਏ ਮੈਡਲ ਸਾਧਵੀ ਪ੍ਰਾਚੀ, ਜਗਦੀਸ਼ ਰਾਜਾ ਮੇਅਰ, ਕੇਡੀ ਪੰਡਾਰੀ ਸਣੇ ਬਹੁਤ ਸਾਰੇ ਨੇਤਾ ਆਏ।
ਇਸ ਮੌਕੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ 700 ਦੇ ਕਰੀਬ ਬੱਚਿਆਂ ਨੂੰ ਬੈਗ ਦਿੱਤੇ, ਜਿਨ੍ਹਾ ਦੇ ਅੰਦਰ ਕਾਪੀਆਂ, ਕਿਤਾਬਾਂ, ਪੈਨ, ਪੈਨਸਿਲ, ਖਾਣ-ਪੀਣ ਦਾ ਸਾਮਾਨ, ਕੋਲਗੇਟ, ਪਾਣੀ ਦੀ ਬੋਤਲ ਤੋਂ ਇਲਾਵਾ ਹੋਰ ਬਹੁਤ ਸਾਰਾ ਸਾਮਾਨ ਹੈ। ਇਸ ਮੌਕੇ ਕਮੇਟੀ ਦੇ ਮੈਂਬਰਾਂ ਨੇ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੂੰ ਸਨਮਾਨਿਤ ਕੀਤਾ। ਇਸ ਸਮਾਰੋਹ ਮੌਕੇ ਅੱਖਾਂ ਦਾ ਕੈਪ ਵੀ ਲਾਇਆ ਗਿਆ, ਜਿਸ ’ਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।