ਜਲੰਧਰ ਨਗਰ ਨਿਗਮ ਨੂੰ ਇਕ ਹੋਰ ਵੱਡਾ ਝਟਕਾ! ਤੀਜਾ ਬੈਂਕ ਖ਼ਾਤਾ ਵੀ ਸੀਜ਼, 18 ਕਰੋੜ ਰੁਪਏ ਫਸੇ

Saturday, Jul 11, 2026 - 03:28 PM (IST)

ਜਲੰਧਰ ਨਗਰ ਨਿਗਮ ਨੂੰ ਇਕ ਹੋਰ ਵੱਡਾ ਝਟਕਾ! ਤੀਜਾ ਬੈਂਕ ਖ਼ਾਤਾ ਵੀ ਸੀਜ਼, 18 ਕਰੋੜ ਰੁਪਏ ਫਸੇ

ਜਲੰਧਰ (ਖੁਰਾਣਾ)-ਆਰਥਿਕ ਸੰਕਟ ਨਾਲ ਜੂਝ ਰਹੇ ਜਲੰਧਰ ਨਗਰ ਨਿਗਮ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਕੋਰਟ ਦੇ ਹੁਕਮਾਂ ’ਤੇ ਨਗਰ ਨਿਗਮ ਦਾ ਤੀਜਾ ਬੈਂਕ ਖਾਤਾ ਵੀ ਸੀਜ਼ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਜਿੰਦਲ ਇੰਫਰਾਸਟਰੱਕਚਰ ਨਾਲ ਜੁੜੇ ਮਾਮਲੇ 'ਚ ਆਰਬਿਟਰੇਸ਼ਨ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੀਤੀ ਗਈ ਹੈ। ਇਸ ਦੇ ਨਾਲ ਹੀ ਨਿਗਮ ਦੇ ਤਿੰਨ ਬੈਂਕ ਖ਼ਾਤਿਆਂ ਵਿਚ ਜਮ੍ਹਾ ਕਰੀਬ 18 ਕਰੋੜ ਰੁਪਏ ਦੀ ਰਾਸ਼ੀ ਫਿਲਹਾਲ ਫਸ ਗਈ ਹੈ, ਜਿਸ ਨਾਲ ਨਿਗਮ ਦੇ ਸਾਹਮਣੇ ਗੰਭੀਰ ਵਿੱਤੀ ਸੰਕਟ ਖੜ੍ਹਾ ਹੋ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ: ਬੱਸ ਅੱਡੇ 'ਤੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਵੀ ਜਿੰਦਲ ਇੰਫਰਾਸਟਰੱਕਚਰ ਮਾਮਲੇ ਵਿਚ ਨਗਰ ਨਿਗਮ ਦਾ ਇਕ ਬੈਂਕ ਖ਼ਾਤਾ ਸੀਜ਼ ਕੀਤਾ ਜਾ ਚੁੱਕਾ ਹੈ। ਉੱਥੇ ਹੀ ਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ ਦੀ ਇਸ਼ਤਿਹਾਰ ਕੰਪਨੀ ਦੁਰਗਾ ਪਬਲੀਸਿਟੀ ਵੱਲੋਂ ਆਰਬਿਟਰੇਸ਼ਨ ਵਿਚ ਮਾਮਲਾ ਜਿੱਤਣ ਤੋਂ ਬਾਅਦ ਨਿਗਮ ਦਾ ਇਕ ਹੋਰ ਬੈਂਕ ਖ਼ਾਤਾ ਵੀ ਸੀਜ਼ ਕਰ ਦਿੱਤਾ ਗਿਆ ਸੀ। ਹੁਣ ਤੀਜੇ ਬੈਂਕ ਖ਼ਾਤੇ ’ਤੇ ਵੀ ਕਾਰਵਾਈ ਹੋਣ ਨਾਲ ਨਿਗਮ ਦੀ ਆਰਥਿਕ ਸਥਿਤੀ ਹੋਰ ਜ਼ਿਆਦਾ ਕਮਜ਼ੋਰ ਹੋ ਗਈ ਹੈ।

ਸੂਤਰਾਂ ਮੁਤਾਬਕ ਨਿਗਮ ਪਿਛਲੇ ਅੱਠ ਮਹੀਨਿਆਂ ਤੋਂ ਆਪਣੇ ਕਰਮਚਾਰੀਆਂ ਦਾ ਪ੍ਰੋਵੀਡੈਂਟ ਫੰਡ (ਪੀ. ਐੱਫ਼) ਜਮ੍ਹਾ ਨਹੀਂ ਕਰਵਾ ਸਕਿਆ ਹੈ। ਕਰਮਚਾਰੀਆਂ ਦੇ ਪੀ. ਐੱਫ਼. ਦੀ ਬਕਾਇਆ ਰਾਸ਼ੀ ਕਰੀਬ 10 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਬੈਂਕ ਖ਼ਾਤੇ ਸੀਜ਼ ਹੋਣ ਕਾਰਨ ਠੇਕੇਦਾਰਾਂ ਦੇ ਬਿੱਲਾਂ ਦੀ ਅਦਾਇਗੀ (ਭੁਗਤਾਨ) ਵੀ ਪ੍ਰਭਾਵਿਤ ਹੋ ਰਹੀ ਹੈ। ਕਈ ਠੇਕੇਦਾਰਾਂ ਨੇ ਅਦਾਇਗੀ ਨਾ ਮਿਲਣ ’ਤੇ ਅਦਾਲਤ ਦਾ ਰੁਖ਼ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ 'ਚ 8 ਕਾਨੂੰਨਗੋਆਂ ਦੇ ਤਬਾਦਲੇ, List 'ਚ ਵੇਖੋ ਨਾਂ

ਹਾਲ ਹੀ ਵਿਚ ਸੀਜ਼ ਕੀਤਾ ਗਿਆ ਬੈਂਕ ਖ਼ਾਤਾ ਪ੍ਰਾਪਰਟੀ ਟੈਕਸ ਸ਼ਾਖਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਕਾਰਨ ਨਗਰ ਨਿਗਮ ਦੀ ਆਨਲਾਈਨ ਪ੍ਰਾਪਰਟੀ ਟੈਕਸ ਉਗਰਾਹੀ ਵੀ ਪ੍ਰਭਾਵਿਤ ਹੋ ਗਈ ਹੈ, ਕਿਉਂਕਿ ਨਾਗਰਿਕਾਂ ਦਾ ਆਨਲਾਈਨ ਟੈਕਸ ਜਮ੍ਹਾ ਨਹੀਂ ਹੋ ਪਾ ਰਿਹਾ। ਇਸ ਨਾਲ ਨਿਗਮ ਦੀ ਨਿਯਮਿਤ ਆਮਦਨ ’ਤੇ ਵੀ ਸਿੱਧਾ ਅਸਰ ਪੈ ਰਿਹਾ ਹੈ।

ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ 'ਚ 8 ਕਾਨੂੰਨਗੋਆਂ ਦੇ ਤਬਾਦਲੇ, List 'ਚ ਵੇਖੋ ਨਾਂ

ਸੂਤਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਨਗਰ ਨਿਗਮ ਦੇ ਅਧਿਕਾਰੀਆਂ ਨੇ ਸੀਜ਼ ਕੀਤੇ ਗਏ ਬੈਂਕ ਖ਼ਾਤਿਆਂ ਨੂੰ ਖੁੱਲ੍ਹਵਾਉਣ ਲਈ ਕੋਈ ਠੋਸ ਕਾਨੂੰਨੀ ਕੋਸ਼ਿਸ਼ ਸ਼ੁਰੂ ਨਹੀਂ ਕੀਤੀ ਹੈ। ਹਾਲਾਂਕਿ ਨਵੇਂ ਨਗਰ ਨਿਗਮ ਕਮਿਸ਼ਨਰ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਇਸ ਦਿਸ਼ਾ ਵਿਚ ਪਹਿਲ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜੇਕਰ ਜਲਦੀ ਹੱਲ ਨਾ ਨਿਕਲਿਆ ਤਾਂ ਨਿਗਮ ਦੇ ਵਿਕਾਸ ਕਾਰਜਾਂ ਦੇ ਨਾਲ-ਨਾਲ ਕਰਮਚਾਰੀਆਂ ਦੇ ਵਿੱਤੀ ਹਿੱਤ ਅਤੇ ਸ਼ਹਿਰ ਦੀਆਂ ਵੱਖ-ਵੱਖ ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ:  ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! 4 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ  Alert

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News