ਜਲੰਧਰ ''ਚ ਤੜਕਸਾਰ ਚੋਰਾਂ ਨੇ ਕਰਿਆਨੇ ਦੀ ਦੁਕਾਨ ''ਤੇ ਬੋਲਿਆ ਧਾਵਾ, ਲੁੱਟਿਆ ਕੈਸ਼ ਤੇ ਕੀਮਤੀ ਸਾਮਾਨ

Wednesday, Jul 01, 2026 - 02:06 PM (IST)

ਜਲੰਧਰ ''ਚ ਤੜਕਸਾਰ ਚੋਰਾਂ ਨੇ ਕਰਿਆਨੇ ਦੀ ਦੁਕਾਨ ''ਤੇ ਬੋਲਿਆ ਧਾਵਾ, ਲੁੱਟਿਆ ਕੈਸ਼ ਤੇ ਕੀਮਤੀ ਸਾਮਾਨ

ਜਲੰਧਰ (ਸੋਨੂੰ)- ਦਸ਼ਮੇਸ਼ ਨਗਰ 'ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੇ ਦੁਕਾਨ ਦੀ ਤਿਜੋਰੀ ਵਿੱਚੋਂ ਹਜ਼ਾਰਾਂ ਰੁਪਏ ਚੋਰੀ ਕਰ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਦੁਕਾਨਦਾਰ ਨੂੰ ਅੱਜ ਸਵੇਰੇ ਦੁਕਾਨ ਖੋਲ੍ਹਣ 'ਤੇ ਇਸ ਘਟਨਾ ਦਾ ਪਤਾ ਲੱਗਾ। ਚੋਰ ਰੈੱਡ ਬੁੱਲ ਦੀਆਂ ਬੋਤਲਾਂ, ਹੋਰ ਸਾਮਾਨ ਅਤੇ 40,000 ਰੁਪਏ ਨਕਦੀ ਲੈ ਕੇ ਭੱਜ ਗਏ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਯਸ਼ ਕਰਿਆਨੇ ਦੀ ਦੁਕਾਨ ਦੇ ਮਾਲਕ ਯਸ਼ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਵਾ 6 ਵਜੇ, ਉਸ ਦੇ ਪਿਤਾ ਨੇ ਆਪਣੇ ਕਰਮਚਾਰੀ ਨਾਲ ਦੁਕਾਨ ਖੋਲ੍ਹੀ ਅਤੇ ਵੇਖਿਆ ਕਿ ਤਿੰਨ ਚੋਰ ਨਕਦੀ ਤੇ ਸਾਮਾਨ ਲੈ ਕੇ ਫਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਚੋਰ ਪੁਰਾਣੇ ਗੇਟ ਰਾਹੀਂ ਦਾਖ਼ਲ ਹੋਏ ਅਤੇ ਦੋ ਦਰਵਾਜ਼ੇ ਤੋੜ ਦਿੱਤੇ।

ਇਹ ਵੀ ਪੜ੍ਹੋ: ਪੰਜਾਬ ਦਾ ਇਹ ਹਾਈਵੇਅ ਹੋ ਗਿਆ ਬੰਦ! ਲੱਗਾ ਭਾਰੀ ਜਾਮ

PunjabKesari

ਇਹ ਘਟਨਾ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ। ਸੀ. ਸੀ. ਟੀ. ਵੀ ਫੁਟੇਜ ਮੁਤਾਬਕ ਚੋਰਾਂ ਨੇ ਤੜਕੇ 3 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਨੇ ਦੱਸਿਆ ਕਿ ਦੁਕਾਨ ਤੋਂ 60,000 ਤੋਂ 70,000 ਰੁਪਏ ਚੋਰੀ ਹੋਏ ਸਨ। ਦੁਕਾਨ 'ਚ ਪਹਿਲਾਂ ਵੀ ਚੋਰੀ ਹੋ ਚੁੱਕੀ ਸੀ। ਭਾਰਗੋ ਕੈਂਪ ਥਾਣੇ ਦੀ ਪੁਲਸ ਨੂੰ ਤਿੰਨ ਤੋਂ ਚਾਰ ਵਾਰ ਸੂਚਿਤ ਕੀਤਾ ਗਿਆ ਸੀ ਪਰ ਪੁਲਸ ਨੂੰ ਮੌਕੇ 'ਤੇ ਪਹੁੰਚਣ 'ਚ ਇਕ ਘੰਟਾ ਲੱਗ ਗਿਆ।

ਪੀੜਤ ਮੁਤਾਬਕ ਨਸ਼ੇੜੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਸ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ 'ਚ ਤਿੰਨ ਚੋਰ ਵਿਖਾਈ ਦੇ ਰਹੇ ਹਨ। ਉਨ੍ਹਾਂ ਨੇ ਦੁਕਾਨ ਦੇ ਤਾਲੇ ਤੋੜੇ ਅਤੇ ਫਿਰ ਤਿਜੋਰੀ ਵਿੱਚੋਂ ਪੈਸੇ ਲੈ ਲਏ। ਇਸ ਤੋਂ ਬਾਅਦ ਉਹ 15 ਮਿੰਟ ਦੁਕਾਨ 'ਚ ਘੁੰਮਦੇ ਰਹੇ ਅਤੇ ਸਾਮਾਨ ਲੈ ਕੇ ਭੱਜ ਗਏ। ਏ. ਐੱਸ. ਆਈ. ਅਸ਼ੋਕ ਕੁਮਾਰ ਇਕ ਘੰਟੇ ਬਾਅਦ ਪਹੁੰਚੇ ਅਤੇ ਬਿਆਨ ਦਰਜ ਕੀਤਾ।

PunjabKesari

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਨਾਨਕੇ ਛੁੱਟੀਆਂ ਕੱਟਣ ਗਏ ਜਵਾਕ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਸੀ. ਸੀ. ਟੀ. ਵੀ. ਫੁਟੇਜ 'ਚ ਵੇਖਿਆ ਜਾ ਸਕਦਾ ਹੈ ਕਿ ਚੋਰ ਨਾਲ ਲੱਗਦੇ ਗੇਟ ਦਾ ਤਾਲਾ ਤੋੜ ਕੇ ਪਿਛਲੇ ਦਰਵਾਜ਼ੇ ਤੋਂ ਦੁਕਾਨ ਵਿੱਚ ਦਾਖ਼ਲ ਹੋਏ। ਫਿਰ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਏ. ਐੱਸ. ਆਈ.  ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ 112 ਤੋਂ ਯਸ਼ ਕਰਿਆਨੇ ਦੀ ਦੁਕਾਨ 'ਚ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਘਟਨਾ ਦੌਰਾਨ ਪਤਾ ਲੱਗਾ ਕਿ ਚੋਰ ਨਾਲ ਲੱਗਦੇ ਗੇਟ ਦਾ ਤਾਲਾ ਤੋੜ ਕੇ ਦੁਕਾਨ ਵਿੱਚ ਦਾਖਲ ਹੋਏ ਅਤੇ 40,000 ਰੁਪਏ ਦੀ ਨਕਦੀ, ਰੈੱਡ ਬੁੱਲ ਬੋਤਲਾਂ ਅਤੇ ਹੋਰ ਸਾਮਾਨ ਲੈ ਕੇ ਭੱਜ ਗਏ। ਪੁਲਸ ਮੁਤਾਬਕ ਇਸ ਘਟਨਾ ਨੂੰ ਪ੍ਰਵਾਸੀ ਮਜ਼ਦੂਰਾਂ ਨੇ ਅੰਜਾਮ ਦਿੱਤਾ। ਤਿੰਨੇ ਚੋਰ ਮੋਟਰਸਾਈਕਲ 'ਤੇ ਆਏ ਸਨ। ਪੁਲਸ ਨੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਹੈ। ਪੀੜਤ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ।
 

ਇਹ ਵੀ ਪੜ੍ਹੋ: ਪੰਜਾਬ 'ਚ ਵਧਾਈ ਗਈ ਸੁਰੱਖਿਆ! ਵਿਸ਼ੇਸ਼ DGP ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News