ਨਿਗਮ ਨੇ ਨਾਜਾਇਜ਼ ਕਾਲੋਨੀਆਂ ਕੱਟਣ ਵਾਲੀਆਂ ਬੀਬੀਆਾਂ ਕਾਲੋਨਾਈਜ਼ਰਾਂ ’ਤੇ ਵੀ ਦਰਜ ਕਰਵਾਏ ਕੇਸ

12/21/2020 10:52:43 AM

ਜਲੰਧਰ (ਖੁਰਾਣਾ)-ਇਕ ਪਾਸੇ ਜਿੱਥੇ ਜਲੰਧਰ ਡਿਵੈੱਲਪਮੈਂਟ ਅਥਾਰਿਟੀ (ਜੇ. ਡੀ. ਏ.) ਨੇ ਪਿਛਲੇ ਸਾਲਾਂ ਦੌਰਾਨ ਆਪਣੇ ਇਲਾਕੇ ’ਚ ਨਾਜਾਇਜ਼ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ’ਤੇ ਪੁਲਸ ਕੇਸ ਦਰਜ ਕਰਵਾ ਦਿੱਤੇ ਹਨ, ਉੱਥੇ ਹੀ ਨਗਰ ਨਿਗਮ ਨੇ ਵੀ ਅਜਿਹਾ ਹੀ ਕਦਮ ਚੁੱਕਦਿਆਂ ਬੀਤੇ ਦਿਨੀਂ ਪੁਲਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪਿਛਲੇ ਸਮੇਂ ਦੌਰਾਨ ਸ਼ਹਿਰ ’ਚ ਨਾਜਾਇਜ਼ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ਿਵਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਿਸਫਾਰਿਸ਼ ਕੀਤੀ ਹੈ, ਜਿਸ ਨਾਲ ਸ਼ਹਿਰ ਦੇ ਪ੍ਰਾਪਰਟੀ ਅਤੇ ਰੀਅਲ ਐਸਟੇਟ ਸੈਕਟਰ ’ਚ ਤਰਥੱਲੀ ਮਚੀ ਹੋਈ ਹੈ।

ਇਹ ਵੀ ਪੜ੍ਹੋ: ਕਰੋ ਦਰਸ਼ਨ ਗੁਰਦੁਆਰਾ ਕੋਤਵਾਲੀ ਸਾਹਿਬ ਦੇ, ਇਸ ਸਥਾਨ ’ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਕੱਟੀ ਸੀ ਕੈਦ

ਕਾਲੋਨਾਈਜ਼ਰਾਂ ਨੂੰ ਜ਼ਿਆਦਾ ਚਿੰਤਾ ਇਸ ਗੱਲ ਦੀ ਵੀ ਹੈ ਕਿ ਨਿਗਮ ਵੱਲੋਂ ਸੀ. ਪੀ. ਨੂੰ ਭੇਜੀ ਗਈ ਨਾਜਾਇਜ਼ ਕਾਲੋਨੀਆਂ ਦੀ ਸੂਚੀ ’ਚ ਤਿੰਨ-ਚਾਰ ਬੀਬੀਆਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ’ਤੇ ਪਿਛਲੇ ਸਾਲਾਂ ਦੌਰਾਨ ਨਾਜਾਇਜ਼ ਕਾਲੋਨੀਆਂ ਕੱਟੀਆਂ ਗਈਆਂ। ਜੇਕਰ ਪੁਲਸ ਕਮਿਸ਼ਨਰ ਦਫ਼ਤਰ ਇਨ੍ਹਾਂ ਮਹਿਲਾਂ ਕਾਲੋਨਾਈਜ਼ਰਾਂ ’ਤੇ ਪੁਲਸ ਕੇਸ ਦਰਜ ਕਰਦਾ ਹੈ ਤਾਂ ਆਉਣ ਵਾਲੇ ਸਮੇਂ ’ਚ ਉਨ੍ਹਾਂ ਨੂੰ ਵੀ ਪੁਲਸ ਥਾਣਿਆਂ ਜਾਂ ਅਦਾਲਤਾਂ ਆਦਿ ਦੇ ਚੱਕਰ ਲਾਉਣੇ ਪੈਣਗੇ।

ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ

ਐੱਨ. ਓ. ਸੀ. ਕਾਰਨ ਪਰੇਸ਼ਾਨ ਹੋ ਰਹੇ ਲੋਕ
ਇਸ ਦੌਰਾਨ ਨਗਰ ਨਿਗਮ ਕੋਲੋਂ ਪਲਾਟਾਂ ਦੀ ਐੱਨ. ਓ. ਸੀ. ਲੈਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਬਿਲਡਿੰਗ ਮਹਿਕਮੇ ਦੇ ਅਧਿਕਾਰੀ ਐੱਨ. ਓ. ਸੀ. ਸਬੰਧੀ ਕਾਫ਼ੀ ਪਰੇਸ਼ਾਨ ਕਰਦੇ ਹਨ ਅਤੇ ਐੱਨ. ਓ. ਸੀ. ਲੈਣ ਲਈ ਨਿਗਮ ਦੇ ਕਈ-ਕਈ ਚੱਕਰ ਲਾਉਣੇ ਪੈਂਦੇ ਹਨ। ਇਸ ਬਾਰੇ ਕਈ ਵਾਰ ਨਿਗਮ ਕਮਿਸ਼ਨਰ ਨੂੰ ਵੀ ਸ਼ਿਕਾਇਤਾਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ: ਜਗਰਾਓਂ ’ਚ ਵੱਡੀ ਵਾਰਦਾਤ, NRI ਦੋਸਤਾਂ ਨੇ ਮੋਟਰ ’ਤੇ ਲਿਜਾ ਕੇ ਗੋਲੀਆਂ ਨਾਲ ਭੁੰਨਿਆ ਦੋਸਤ

ਜਦੋਂ ਕਮਿਸ਼ਨਰ ਕਰਣੇਸ਼ ਸ਼ਰਮਾ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਮੰਨਿਆ ਕਿ ਐੱਨ. ਓ. ਸੀ. ਬਾਰੇ ਸ਼ਿਕਾਇਤਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਐੱਨ. ਓ. ਸੀ. ਦੀਆਂ ਪੈਂਿਡੰਗ ਪਈਆਂ ਸਾਰੀਆਂ ਫਾਈਲਾਂ ਨੂੰ ਜਲਦ ਰੀਵਿਊ ਕੀਤਾ ਜਾਵੇਗਾ।ਇਸੇ ਵਿਚਕਾਰ ਕੌਂਸਲਰ ਜੱਸਲ ਨੇ ਦੋਸ਼ ਲਾਇਆ ਕਿ ਨਗਰ ਨਿਗਮ ਦੇ ਬਿਲਡਿੰਗ ਮਹਿਕਮੇ ’ਚ ਭਿ੍ਰਸ਼ਟਾਚਾਰ ਦਾ ਬੋਲਬਾਲਾ ਹੈ। ਜੇਕਰ ਕਾਲੋਨਾਈਜ਼ਰ ਦੇ ਪਲਾਟਾਂ ਦੀ ਐੱਨ. ਓ. ਸੀ. ਨਿਗਮ ਤੁਰੰਤ ਜਾਰੀ ਕਰ ਸਕਦਾ ਹੈ ਤਾਂ ਆਮ ਲੋਕਾਂ ਨੂੰ ਐੱਨ. ਓ. ਸੀ. ਦੇਣ ’ਚ ਕਈ-ਕਈ ਦਿਨ ਜਾਂ ਮਹੀਨੇ ਕਿਉਂ ਲਾਏ ਜਾਂਦੇ ਹਨ? ਉਨ੍ਹਾਂ ਕਿਹਾ ਕਿ ਇਹ ਮਾਮਲਾ ਕੌਂਸਲਰ ਹਾਊਸ ਦੀ ਮੀਟਿੰਗ ’ਚ ਵੀ ਉਠਾਇਆ ਜਾਵੇਗਾ ਅਤੇ ਇਸ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਨੂੰ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ ’ਚ ਪ੍ਰਾਪਰਟੀ ਵਿਵਾਦ ਦਾ ਖ਼ੌਫ਼ਨਾਕ ਅੰਤ, ਭਰਾ ’ਤੇ ਗੋਲੀ ਚਲਾਉਣ ਵਾਲੇ ਅੰਮਿ੍ਰਤਪਾਲ ਨੇ ਕੀਤੀ ਖ਼ੁਦਕੁਸ਼ੀ


shivani attri

Content Editor

Related News