ਜਲੰਧਰ: ਕਰਫ਼ਿਊ ਦੌਰਾਨ ਘਰ ਜਾ ਰਹੀ ਕੁੜੀ ਕੋਲੋਂ ਗੁਰੂ ਨਾਨਕ ਮਿਸ਼ਨ ਚੌਂਕ ’ਚ ਖੋਹੀ ਕਰੀਬ 2 ਲੱਖ ਦੀ ਨਕਦੀ
Wednesday, Apr 21, 2021 - 01:13 PM (IST)
ਜਲੰਧਰ (ਸੁਨੀਲ ਮਹਾਜਨ): ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਵੱਧਦੇ ਹੋਏ ਮਾਮਲਿਆਂ ਨੂੰ ਦੇਖ ਕੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਫ਼ਿਰ ਵੀ ਜਲੰਧਰ ’ਚ ਆਏ ਦਿਨ ਕੋਈ ਵੀ ਕੋਈ ਘਟਨਾ ਵਾਪਰਦੀ ਰਹਿੰਦੀ ਹੈ। ਤਾਜ਼ਾ ਮਾਮਲਾ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਦਾ ਸਾਹਮਣੇ ਆਇਆ ਹੈ, ਜਿੱਥੇ ਸ਼ਰਾਰਤੀ ਅਨਸਰਾਂ ਵਲੋਂ ਸਨੈਚਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ ਮੌਤ
ਪੀੜਤ ਜਨਾਨੀ ਮੋਨਿਕਾ ਨੇ ਦੱਸਿਆ ਕਿ ਉਹ ਦੁਪਹਿਰ ਤੋਂ ਆਪਣੀ ਭੈਣ ਦੇ ਘਰ ਗੁਰੂ ਤੇਗ ਬਹਾਦੁਰ ਨਗਰ ’ਚ ਆਈ ਹੋਈ ਸੀ ਅਤੇ 7.45 ਵਜੇ ਉਹ ਆਪਣੇ ਘਰ ਲਾਲ ਬਾਜ਼ਾਰ ਵੱਲ ਰਵਾਨਾ ਹੋਈ ਤਾਂ ਗੁਰੂ ਨਾਨਕ ਮਿਸ਼ਨ ਚੌਕ ਦੇ ਕੋਲ ਪਹੁੰਚਦੇ ਹੀ 2 ਨੌਜਵਾਨ ਮੋਟਰਸਾਈਕਲ ਸਵਾਰ ਨੇ ਪਿੱਛੋਂ ਆ ਕੇ ਉਸ ਦਾ ਪਰਸ ਖੋਹ ਕੇ ਉੱਥੋਂ ਫਰਾਰ ਹੋ ਗਏ। ਜਨਾਨੀ ਦੇ ਮੁਤਾਬਕ ਉਨ੍ਹਾਂ ਦੇ ਪਰਸ ’ਚ ਡੇਢ ਤੋਂ 2 ਲੱਖ ਰੁਪਏ ਅਤੇ ਕੁੱਝ ਗਹਿਣੇ ਸਨ।
ਇਹ ਵੀ ਪੜ੍ਹੋ: ਮੋਗਾ ’ਚ ਵੱਡੀ ਵਾਰਦਾਤ, ਪੇਕੇ ਗਈ ਸੀ ਪਤਨੀ, ਪਤੀ ਨੇ ਕੁਹਾੜੀ ਨਾਲ ਵੱਢੀ ਗੁਆਂਢਣ
ਪੀੜਤ ਮਹਿਲਾ ਦੇ ਰਿਸ਼ਤੇਦਾਰ ਵਿਸ਼ਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਲ ਕਾਲ ਆਈ ਸੀ ਤਾਂ ਉਨ੍ਹਾਂ ਨੇ ਗੁਰੂ ਨਾਨਕ ਮਿਸ਼ਨ ਚੌਕ ਪਹੁੰਚ ਕੇ ਦੇਖਿਆ ਕਿ ਉਸ ਦੇ ਰਿਸ਼ਤੇਦਾਰ ਮੋਨਿਕਾ ਦੇ ਨਾਲ ਸਨੈਚਿੰਗ ਹੋਈ ਹੈ। ਉਨ੍ਹਾਂ ਦੇ ਦੱਸਿਆ ਕਿ ਪੁਲਸ ਨੂੰ ਕਿਹਾ ਗਿਆ ਹੈ ਕਿ ਉਸ ਥਾਂ ਦਾ ਮੁਆਇਨਾ ਕਰਵਾਇਆ ਜਾਵੇ।