ਜਲੰਧਰ : ਸੋਢਲ ਫਾਟਕ ਨੇੜੇ ਟਰੇਨ ਹੇਠਾਂ ਆਇਆ ਵਿਅਕਤੀ, ਹੋਈ ਮੌਤ

Friday, Sep 07, 2018 - 06:47 PM (IST)

ਜਲੰਧਰ : ਸੋਢਲ ਫਾਟਕ ਨੇੜੇ ਟਰੇਨ ਹੇਠਾਂ ਆਇਆ ਵਿਅਕਤੀ, ਹੋਈ ਮੌਤ

ਜਲੰਧਰ— ਸੋਢਲ ਫਾਟਕ 'ਤੇ ਅੱਜ ਦੇਰ ਸ਼ਾਮ ਇਕ ਵਿਅਕਤੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਮ੍ਰਿਤਕ ਰੇਲ ਲਾਈਨਾਂ ਨੂੰ ਪਾਰ ਕਰਨ ਲੱਗਾ ਸੀ। ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ (60) ਪੁਤਰ ਸਵ. ਕਿਸ਼ਨ ਲਾਲ ਨਿਵਾਸੀ ਸੋਢਲ ਨਗਰ ਜਲੰਧਰ ਦੇ ਰੂਪ 'ਚ ਹੋਈ ਹੈ। ਰਜਿੰਦਰ ਜਦੋਂ ਰੇਲ ਲਾਈਨਾਂ ਪਾਰ ਕਰਨ ਲੱਗਾ ਤਾਂ ਅਚਾਨਕ ਸਾਹਮਣੇ ਤੋਂ ਆਈ ਅੰਬਾਲਾ ਪੈਸੰਜਰ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਇਸ ਸਬੰਧ 'ਚ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ।


Related News