ਸਰਕਾਰੀ ਦੀ ਥਾਂ ਸੂਬੇ ’ਚ ਵੱਧ ਰਿਹਾ ਹੈ ਗੈਰ-ਕਾਨੂੰਨੀ ਬੱਸਾਂ ਦਾ ਵਪਾਰ

11/22/2019 5:54:48 PM

ਜਲੰਧਰ - ਗੈਰ-ਕਾਨੂੰਨੀ ਬੱਸਾਂ ਦਾ ਵਪਾਰ ਸੂਬੇ ’ਚ ਲਗਾਤਾਰ ਵੱਧਦਾ ਜਾ ਰਿਹਾ ਹੈ। ਗੈਰ-ਕਾਨੂੰਨੀ ਤੌਰ ’ਤੇ ਬੱਸਾਂ ਚਲਾਉਣ ਵਾਲੇ ਲੋਕ ਆਪਣੀਆਂ ਬੱਸਾਂ ’ਚ ਬੈਠੀਆਂ ਸਵਾਰੀਆਂ ਨੂੰ ਬੱਸ ਸਟੈਂਡ ਦੇ ਅੰਦਰ ਜਾ ਕੇ ਉਤਾਰ ਰਹੀਆਂ ਹਨ। ਇਸ ਤੋਂ ਇਹੀਂ ਬੱਸਾਂ ਮੁੜ ਬਾਹਰ ਨਿਕਲ ਕੇ ਵੱਖ-ਵੱਖ ਰੂਟਾਂ ’ਤੇ ਜਾ ਕੇ ਸਵਾਰੀਆਂ ਚੁੱਕਦੀ ਹੈ, ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਚਾਰ ਦਿਨ ਪਹਿਲਾਂ ਪੰਜਾਬ ਰੋਡਵੇਜ਼ ਚੰਡੀਗੜ੍ਹ ਵਲੋਂ ਪੀ. ਏ .ਪੀ-ਰਾਮਾਮੰਡੀ ਚੌਕ ’ਚ 24 ਘੰਟੇ ਦੀ ਸਪੈਸ਼ਲ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਗੈਰ ਕਾਨੂੰਨੀ ਬੱਸਾਂ ਦੀ ਲਿਸਟ ਬਣਾਈ ਗਈ।

ਗੈਰ ਕਾਨੂੰਨੀ ਬੱਸਾਂ ਦੀ ਬਣਾਈ ਗਈ ਇਸ ਲਿਸਟ ’ਚ ਕਈ ਬੱਸਾਂ ਅੰਮ੍ਰਿਤਸਰ, ਲੁਧਿਆਣਾ ਦੇ ਨਾਲ-ਨਾਲ ਹੋਰਾਂ ਰੂਟਾਂ ਦੀਆਂ ਸਨ, ਜੋ ਸਵਾਰੀਆਂ ਨੂੰ ਸਿੱਧਾ ਬੱਸ ਸਟੈਂਡ ਦੇ ਅੰਦਰ ਉਤਾਰ ਰਹੀਆਂ ਹਨ। ਇਹ ਸਾਰੀਆਂ ਬੱਸਾਂ ਮੁੜ ਬੱਸ ਸਟੈਂਡ ਤੋਂ ਬਿਨਾਂ ਪਰਚੀ ਕਟਵਾਏ ਬਾਹਰ ਆ ਜਾਂਦੀਆਂ ਹਨ। ਦੱਸ ਦੇਈਏ ਕਿ ਰੋਡਵੇਜ਼ ਵਲੋਂ ਬਿਨਾ ਪਰਮਿਟ ਅਤੇ ਟਾਇਮ ਟੇਬਲ ਵਾਲੀਆਂ ਬੱਸਾਂ ਨੂੰ ਬੱਸ ਸਟੈਂਡ ਦੇ ਅੰਦਰ ਦਾਖਲ ਨਾ ਹੋਣ ਲਈ ਕਿਹਾ ਗਿਆ ਹੈ, ਜਿਸ ਦੇ ਬਾਵਜੂਦ ਬਹੁਤ ਸਾਰੀਆਂ ਬੱਸਾਂ ਅੰਦਰ ਜਾ ਕੇ ਸਵਾਰੀਆਂ ਨੂੰ ਉਤਾਰ ਰਹੀਆਂ ਹਨ। 


rajwinder kaur

Content Editor

Related News