ਪਰਿਵਾਰ ਤੋਂ ਟੁੱਟਿਆ ਦੁੱਖਾਂ ਦਾ ਪਹਾੜ , ਖੇਡਦੀ ਹੋਈ ਦੋ ਸਾਲਾ ਬੱਚੀ ਦੀ ਟਰਾਲੀ ਹੇਠਾਂ ਆਉਣ ਨਾਲ ਮੌਤ

12/05/2020 9:41:24 AM

ਜਲੰਧਰ (ਵਰੁਣ): ਟਰਾਂਸਪੋਰਟ ਨਗਰ 'ਚ ਝੁੱਗੀਆਂ 'ਚ ਰਹਿਣ ਵਾਲੀ 2 ਸਾਲਾ ਬੱਚੀ ਖੇਡਦਿਆਂ-ਖੇਡਦਿਆਂ ਟਰਾਲੀ ਹੇਠਾਂ ਆ ਗਈ। ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ, ਜਦਕਿ ਲੋਕਾਂ ਨੇ ਟਰਾਲੀ ਚਾਲਕ ਨੂੰ ਕਾਬੂ ਕਰ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਦੇਰ ਸ਼ਾਮ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਟਰਾਲੀ ਚਾਲਕ 'ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਅਤੇ ਰਾਜ਼ੀਨਾਮਾ ਕਰ ਲਿਆ ਸੀ। ਬੱਚੀ ਦੀ ਪਛਾਣ ਸੀਤਾ (2) ਪੁੱਤਰੀ ਰਾਜਾ ਰਾਮ ਨਿਵਾਸੀ ਟਰਾਂਸਪੋਰਟ ਨਗਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ :  ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ

ਥਾਣਾ ਨੰਬਰ 2 ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬੱਚੀ ਸੀਤਾ ਝੁੱਗੀ ਨੇੜੇ ਖੇਡ ਰਹੀ ਸੀ। ਅਜਿਹੇ ਵਿਚ ਇਕ ਟਰਾਲੀ ਉਥੋਂ ਨਿਕਲੀ, ਜੋ ਇਲਾਕੇ 'ਚ ਸਥਿਤ ਇਕ ਫੈਕਟਰੀ ਦੀ ਹੀ ਸੀ। ਖੇਡਦੇ ਹੋਏ ਸੀਤਾ ਅਚਾਨਕ ਉਥੋਂ ਨਿਕਲ ਰਹੀ ਟਰਾਲੀ ਦੀ ਲਪੇਟ 'ਚ ਆ ਗਈ। ਡਾਕਟਰਾਂ ਨੇ ਚੈੱਕਅਪ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਕੰਗਣਾ ਦੀਆਂ ਵਧੀਆਂ ਮੁਸ਼ਕਲਾਂ, ਮੋਗਾ ਦੇ ਐਡਵੋਕੇਟ ਨੇ ਭੇਜਿਆ ਕਾਨੂੰਨੀ ਨੋਟਿਸ

ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੇ ਏ. ਐੱਸ. ਆਈ. ਸਤਨਾਮ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਟਰਾਲੀ ਨੂੰ ਕਬਜ਼ੇ ਵਿਚ ਲੈਣ ਉਪਰੰਤ ਲੋਕਾਂ ਵੱਲੋਂ ਫੜੇ ਟਰੈਕਟਰ-ਟਰਾਲੀ ਚਾਲਕ ਨੂੰ ਵੀ ਹਿਰਾਸਤ ਵਿਚ ਲੈ ਲਿਆ। ਦੇਰ ਸ਼ਾਮ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਕਾਨੂੰਨੀ ਕਾਰਵਾਈ ਨਹੀਂ ਕਰਵਾਈ। ਬੱਚੀ ਦੇ ਪਰਿਵਾਰਕ ਮੈਂਬਰਾਂ ਅਤੇ ਟਰਾਲੀ ਚਾਲਕ ਵਿਚਕਾਰ ਥਾਣੇ 'ਚ ਹੀ ਰਾਜ਼ੀਨਾਮਾ ਹੋ ਗਿਆ ਸੀ।


Baljeet Kaur

Content Editor

Related News