ਪੰਜਾਬ 'ਚ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਪਿਆ ਚੀਕ-ਚਿਹਾੜਾ, ਮਾਸੂਮ ਦੀ ਮੌਤ
Friday, Jul 04, 2025 - 01:28 PM (IST)

ਮੁਕੇਰੀਆਂ (ਬਲਬੀਰ)-ਮੁਕੇਰੀਆਂ-ਗੁਰਦਾਸਪੁਰ ਸੜਕ ’ਤੇ ਸਥਿਤ ਕਸਬਾ ਨੌਸ਼ਹਿਰਾ ਪੱਤਣ ਦੇ ਚੌਂਕ ’ਤੇ ਇਕ ਕਾਰ, ਜਿਸ ਨੂੰ ਇਕ ਔਰਤ ਚਲਾ ਰਹੀ ਸੀ, ਨੇ ਇਕ ਸਕੂਟੀ ਅਤੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਸਿੱਟੇ ਵਜੋਂ ਮੋਟਰਸਾਈਕਲ ਸਵਾਰ ਅਤੇ ਸਕੂਟੀ ਸਵਾਰ ਚਾਰ ਜਣੇ ਜ਼ਖ਼ਮੀ ਹੋ ਗਏ ਅਤੇ ਇਕ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹੈੱਡ ਕਾਂਸਟੇਬਲ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸੌਰਭ ਬਾਜ (32) ਪੁੱਤਰ ਬਲਬੀਰ ਸਿੰਘ ਵਾਸੀ ਦੁਗਰੀ ਅਵਾਣਾ ਤਿਬੜੀ ਕੈਂਟ ਆਰਮੀ ਵਿਚ ਤਾਇਨਾਤ ਹੈ। ਉਹ ਆਪਣੀ ਪਤਨੀ ਦਿਵਿਆ ਰਾਣਾ (28) ਅਤੇ ਪੁੱਤਰ ਗਰਵ ਠਾਕੁਰ (2) ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਤਿਬੜੀ ਤੋਂ ਆਪਣੇ ਪਿੰਡ ਦੁਗਰੀ ਅਵਾਣਾ ਆ ਰਿਹਾ ਸੀ। ਜਿਵੇਂ ਹੀ ਉਹ ਨੌਸ਼ਹਿਰਾ ਪੱਤਣ ਚੌਕ ’ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ (ਨੰਬਰ ਪੀ.ਬੀ. 06- ਏ.ਯੂ. 5841), ਜਿਸ ਨੂੰ ਇਕ ਔਰਤ ਚਲਾ ਰਹੀ ਸੀ ਅਤੇ ਇਕ ਸਕੂਟੀ ਉਸ ਤੋਂ ਅੱਗੇ ਜਾ ਰਹੀ ਸੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ ਦਿੱਤਾ ਅਸਤੀਫ਼ਾ
ਜਿਵੇਂ ਹੀ ਉਹ ਨੌਸ਼ਹਿਰਾ ਪੱਤਣ ਚੌਂਕ ਪਹੁੰਚਿਆ ਤਾਂ ਪਹਿਲਾਂ ਕਾਰ ਨੇ ਉਸ ਸਕੂਟਰੀ ਨੂੰ ਪਿੱਛੋਂ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਉਸ ਦੀ ਕਾਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਇਹ ਮੋਟਰਸਾਈਕਲ ਵਿਚ ਜਾ ਵੱਜੀ। ਜਿਸ ਕਾਰਨ ਮੋਟਰਸਾਈਕਲ ਸਵਾਰ ਅਤੇ ਸਕੂਟੀ ਸਵਾਰ ਚਾਰੇ ਗੰਭੀਰ ਜ਼ਖ਼ਮੀ ਹੋ ਗਏ। ਕਾਰ ਨੇ ਮੋਟਰਸਾਈਕਲ ਨੂੰ ਇੰਨੀ ਜ਼ੋਰ ਦੀ ਟੱਕਰ ਮਾਰੀ ਕਿ ਮੋਟਰਸਾਈਕਲ ਸਵਾਰ ਆਪਣੇ ਪਰਿਵਾਰ ਸਮੇਤ ਸੜਕ ਕਿਨਾਰੇ ਛੱਪੜ ਵਿਚ ਜਾ ਡਿੱਗਿਆ, ਜਿੱਥੇ ਉਸ ਦੇ ਬੱਚੇ ਦੇ ਮੂੰਹ ਵਿੱਚ ਗੰਦਾ ਪਾਣੀ ਚਲਾ ਗਿਆ ਅਤੇ ਜਦੋਂ ਤੱਕ ਲੋਕਾਂ ਨੇ ਬੱਚੇ ਨੂੰ ਪਾਣੀ ਵਿਚੋਂ ਬਾਹਰ ਕੱਢਿਆ, ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ: ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ ਪੈਣਗੇ ਦਫ਼ਤਰਾਂ ਦੇ ਚੱਕਰ
ਮ੍ਰਿਤਕ ਬੱਚੇ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਅਤੇ ਲੋਕਾਂ ਦੀ ਮਦਦ ਨਾਲ ਚਾਰਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿਚੋਂ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਅੱਗੇ ਰੈਫਰ ਕਰ ਦਿੱਤਾ। ਸਕੂਟੀ ਸਵਾਰਾਂ ਦੀ ਪਛਾਣ ਬਾਲਕ੍ਰਿਸ਼ਨ ਸ਼ਰਮਾ ਪੁੱਤਰ ਥੋੜੂ ਰਾਮ ਅਤੇ ਉਸ ਦੀ ਨੂੰਹ ਨੀਸ਼ੂ ਰਾਣੀ ਪਤਨੀ ਸਤੀਸ਼ ਕੁਮਾਰ ਵਾਸੀ ਪਿੰਡ ਸਲਾਰੀਆ ਵਜੋਂ ਹੋਈ ਹੈ, ਜਿਨ੍ਹਾਂ ਦਾ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਇਲਾਜ ਚੱਲ ਰਿਹਾ ਹੈ। ਮਹਿਲਾ ਕਾਰ ਚਾਲਕ ਮੌਕੇ ’ਤੇ ਕਾਰ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਬੱਸ ਤੇ ਕਾਰ ਦੀ ਭਿਆਨਕ ਟੱਕਰ, ਮਹਿਲਾ ਰੇਲਵੇ ਕਰਮਚਾਰੀ ਸਣੇ 2 ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e