ਵ੍ਹਿਜ਼ ਪਾਵਰ ਕੰਪਨੀ ਮਾਮਲਾ : ਨਿਵੇਸ਼ਕਾਂ ਨੂੰ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ , ਮੰਗੇ ਜਾ ਰਹੇ ਸਬੂਤ

08/15/2020 6:00:24 PM

ਜਲੰਧਰ – ਗੋਲਡ ਕਿੱਟੀ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਰਣਜੀਤ ਸਿੰਘ ਤੋਂ ਰਿਮਾਂਡ ਦੌਰਾਨ ਪੁਲਸ ਕੁਝ ਵੀ ਉਗਲਵਾ ਨਹੀਂ ਸਕੀ ਹੈ, ਹਾਲਾਂਕਿ ਰਣਜੀਤ ਸਿੰਘ ਕੋਲ ਇਸ ਫਰਾਡ ਨੂੰ ਲੈ ਕੇ ਕਾਫੀ ਵੱਡੇ ਰਾਜ਼ ਹਨ ਪਰ ਪੁਲਸ ਦੀ ਢਿੱਲੀ ਕਾਰਵਾਈ ਕਾਰਣ ਹੁਣ ਤੱਕ ਇਸ ਕੇਸ ਵਿਚ ਨਵਾਂ ਖੁਲਾਸਾ ਨਹੀਂ ਹੋ ਸਕਿਆ ਹੈ। ਗੱਲ ਜੇਕਰ ਨਿਵੇਸ਼ਕਾਂ ਦੀ ਕਰੀਏ ਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਜਾਰੀ ਹੈ। ਨਿਵੇਸ਼ਕਾਂ ਨੂੰ ਵਾਰ-ਵਾਰ ਥਾਣੇ ਬੁਲਾ ਕੇ ਪੈਸੇ ਨਿਵੇਸ਼ ਕਰਨ ਦੇ ਸਬੂਤ ਮੰਗੇ ਜਾ ਰਹੇ ਹਨ। ਪ੍ਰੇਸ਼ਾਨ ਨਿਵੇਸ਼ਕਾਂ ਨੇ ਹੁਣ ਇਸ ਮਾਮਲੇ ਨੂੰ ਘੱਟ ਤੋਂ ਘੱਟ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਟਰਾਂਸਫਰ ਕਰਨ ਦੀ ਮੰਗ ਵੀ ਸ਼ੁਰੂ ਕਰ ਦਿੱਤੀ ਹੈ।

ਕਰੋੜਾਂ ਰੁਪਏ ਦੇ ਫਰਾਡ ਨੂੰ ਲੈ ਕੇ ਸ਼ੁਰੂ ਤੋਂ ਹੀ ਨਿਵੇਸ਼ਕ ਥਾਣਾ ਨੰਬਰ 7 ਦੇ ਮੁਖੀ ਸਬ-ਇੰਸਪੈਕਟਰ ਕਮਲਜੀਤ ਸਿੰਘ ’ਤੇ ਲਾਪ੍ਰਵਾਹੀ ਦੇ ਦੋਸ਼ ਲਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਸਾਰੇ ਕੇਸ ਵਿਚ ਸਬ-ਇੰਸਪੈਕਟਰ ਕਮਲਜੀਤ ਸਿੰਘ ਨੇ ਮੀਡੀਆ ਦੇ ਫੋਨ ਤੱਕ ਉਠਾਉਣੇ ਬੰਦ ਕਰ ਦਿੱਤੇ ਹਨ, ਜਿਸ ਨਾਲ ਉਨ੍ਹਾਂ ਦੀ ਭੂਮਿਕਾ ਕਿਤੇ ਨਾ ਕਿਤੇ ਸ਼ੱਕੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ।


Harinder Kaur

Content Editor

Related News