ਸੂਚਨਾ ਬੋਰਡ ''ਤੇ ਲਿਖਿਆ ਗਲਤ ਹੈਲਪਲਾਈਨ ਨੰਬਰ ਬਣਿਆ ਚਰਚਾ ਦਾ ਵਿਸ਼ਾ

Monday, May 27, 2019 - 11:37 AM (IST)

ਸੂਚਨਾ ਬੋਰਡ ''ਤੇ ਲਿਖਿਆ ਗਲਤ ਹੈਲਪਲਾਈਨ ਨੰਬਰ ਬਣਿਆ ਚਰਚਾ ਦਾ ਵਿਸ਼ਾ

ਰੂਪਨਗਰ (ਕੈਲਾਸ਼)— ਕਿਸੇ ਵੀ ਮੁਸ਼ਕਿਲ ਦੀ ਘੜੀ 'ਚ ਸਰਕਾਰ ਵੱਲੋਂ ਜਾਰੀ ਹੈਲਪਲਾਈਨ ਨੰਬਰ ਆਪਣਾ ਵਿਸ਼ੇਸ਼ ਮਹੱਤਵ ਰੱਖਦੇ ਹਨ ਪਰ ਨੰਬਰ ਦੇ ਮਾਮਲੇ 'ਚ ਜੇਕਰ ਇਸ ਦੀ ਜਾਣਕਾਰੀ ਗਲਤ ਲਿਖ ਦਿੱਤੀ ਜਾਵੇ ਤਾਂ ਇਹ ਲੋਕਾਂ ਲਈ ਮੁਸੀਬਤ ਦਾ ਕਾਰਨ ਵੀ ਬਣ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਸਿਵਲ ਹਸਪਤਾਲ 'ਚ ਡਿਪਟੀ ਮੈਡੀਕਲ ਕਮਿਸ਼ਨਰ ਦੇ ਦਫਤਰ ਨੇੜੇ ਇਕ ਦੀਵਾਰ 'ਤੇ ਲਿਖੀ ਹੈਲਪਲਾਈਨ ਸੂਚੀ 'ਤੇ ਦੇਖਣ ਨੂੰ ਮਿਲਿਆ ਜਿੱਥੇ ਫਾਇਰ ਬ੍ਰਿਗੇਡ ਲਈ ਹੈਲਪਲਾਈਨ ਨੰਬਰ 102 ਲਿਖਿਆ ਹੋਇਆ ਸੀ ਜੋ ਆਮ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਕੌਂਸਲਰ ਹਰਮਿੰਦਰਪਾਲ ਵਾਲੀਆ ਅਤੇ ਸਮਾਜ ਸੇਵੀ ਅਭਿਜੀਤ ਆਹੂਜਾ ਨੇ ਦੱਸਿਆ ਕਿ ਇਕ ਤਾਂ ਸਰਕਾਰ ਵਿਗਿਆਪਨਾਂ ਰਾਹੀਂ ਅਤੇ ਦੂਜੇ ਸਕੂਲ ਅਧਿਆਪਕ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ ਦੀ ਜਾਣਕਾਰੀ ਵਾਰ-ਵਾਰ ਦੁਹਰਾਉਂਦੇ ਹਨ ਤਾਂ ਕਿ ਕਿਸੇ ਵੀ ਮੁਸ਼ਕਿਲ ਦੀ ਘੜੀ 'ਚ ਇਹ ਲੋਕਾਂ ਲਈ ਰਾਹਤ ਦਾ ਸਾਧਨ ਬਣ ਸਕੇ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸਿਵਲ ਹਸਪਤਾਲ ਦੀ ਦੀਵਾਰ 'ਤੇ ਫਾਇਰ ਬ੍ਰਿਗੇਡ ਦੇ ਲਈ 102 ਨੰਬਰ ਲਿਖਿਆ ਹੋਇਆ ਹੈ ਜਦਕਿ 102 ਨੰਬਰ ਐਂਬੂਲੈਂਸ ਲਈ ਨਿਰਧਾਰਤ ਹੈ। ਲੋਕਾਂ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਇਸ ਸੂਚਨਾ ਬੋਰਡ ਵੱਲ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦਾ ਧਿਆਨ ਨਹੀਂ ਗਿਆ। ਉਨ੍ਹਾਂ ਕਿਹਾ ਕਿ ਗਲਤ ਨੰਬਰ ਡਾਇਲ ਕਰਨ ਨਾਲ ਲੋਕਾਂ ਦੀ ਮੁਸੀਬਤ ਹੋਰ ਵਧ ਸਕਦੀ ਹੈ। ਇਸ ਲਈ ਇਸ ਨੂੰ ਤੁਰੰਤ ਠੀਕ ਕਰਵਾਉਣਾ ਚਾਹੀਦਾ ਹੈ।


author

shivani attri

Content Editor

Related News