ਭਾਰਤ ਹੁਣ ਯੂ. ਕੇ. ਤੋਂ ਬੋਤਲਬੰਦ ਸਕਾਚ ਦੀ ਦਰਾਮਦ ਨਹੀਂ ਕਰਨਾ ਚਾਹੁੰਦਾ, ਥੋਕ ’ਚ ਖਰੀਦਣ ਦੀ ਯੋਜਨਾ
Friday, Feb 02, 2024 - 12:11 PM (IST)
ਜਲੰਧਰ : ਭਾਰਤ ਨੂੰ ਹੁਣ ਬ੍ਰਿਟੇਨ ਨਾਲ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਤਹਿਤ ਬੋਤਲਬੰਦ ਵ੍ਹਿਸਕੀ ਜਾਂ ਸਕਾਚ ਦੀ ਬੋਤਲ ਦਰਾਮਦ ਕਰਨ ਵਿਚ ਦਿਲਚਸਪੀ ਨਹੀਂ ਹੈ। ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਬ੍ਰਿਟੇਨ ਤੋਂ ਥੋਕ ’ਚ ਬੈਰਲ ਦੇ ਹਿਸਾਬ ਨਾਲ ਸਕਾਚ ਦੀ ਦਰਾਮਦ ਕਰਨਾ ਚਾਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'Drippy' ਰਿਲੀਜ਼
ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ’ਚ ਕਿਹਾ ਗਿਆ ਹੈ ਕਿ ਬੋਤਲਬੰਦ ਸਕਾਚ ਦੀ ਦਰਾਮਦ ਕਰਦੇ ਸਮੇਂ ਵਿਦੇਸ਼ੀ ਸ਼ਰਾਬ ਕੰਪਨੀਆਂ ਸਕਾਚ ਦੀਆਂ ਬੋਤਲਾਂ ਦੀ ਘੱਟ ਗਿਣਤੀ ਦਿਖਾ ਕੇ ਘੱਟ ਬਿਲਿੰਗ ਦਿਖਾਉਂਦੀਆਂ ਹਨ, ਜਿਸ ਨਾਲ ਸਰਕਾਰ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਨੇ ਇਸ ਸਬੰਧ ’ਚ ਬ੍ਰਿਟਿਸ਼ ਮੰਤਰੀ ਨੂੰ ਵੱਖਰੇ ਤੌਰ ’ਤੇ ਸੂਚਿਤ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।