ਅੱਤ ਦੀ ਮਹਿੰਗਾਈ ਦੀ ਮਾਰ ਤੋਂ ਬਾਅਦ ਹੁਣ ਆਟੇ ਦੇ ਭਾਅ ਨੇ ਵੀ ਲੋਕਾਂ ਦੀ ਉਡਾਈ ਨੀਂਦ

Thursday, Dec 05, 2024 - 03:04 PM (IST)

ਦੌਰਾਂਗਲਾ (ਨੰਦਾ)- ਦਿਨੋ ਦਿਨ ਵਧਦੀ ਜਾ ਰਹੀ ਮਹਿੰਗਾਈ ਕਾਰਨ ਰੋਜ਼ਾਨਾ ਖਾਣ-ਪੀਣ ਦੀਆਂ ਚੀਜ਼ਾਂ ਅਤੇ ਘਰ ਦੀ ਰਸੋਈ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ ਦੀ ਅਸਮਾਨ ਨੂੰ ਛੂੰਹਦੇ ਰੇਟਾਂ ਨੇ ਗਰੀਬ ਵਰਗ ਦੇ ਨਾਲ-ਨਾਲ ਵੱਧ ਵਰਗ ਦੇ ਲੋਕਾਂ ਦੇ ਮੂੰਹ ਦਾ ਸੁਆਦ ਵੀ ਕੋੜਾ ਕਰਕੇ ਰੱਖ ਦਿੱਤਾ ਹੈ। ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਟਾ, ਦਾਲ, ਸਬਜ਼ੀ, ਗੁੜ, ਘਿਓ ਦੇ ਵਧਦੇ ਰੇਟ ਅਸਮਾਨ ਨੂੰ ਛੂਹਣ ਲੱਗ ਪਏ ਹਨ।

ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ

ਪਹਿਲਾਂ ਜਿਹੜਾ ਗਰੀਬ ਵਿਅਕਤੀ ਖੰਡ ਨਹੀਂ ਸੀ ਖ਼ਰੀਦ ਸਕਦਾ ਉਹ ਮਿੱਠੇ ਦੀ ਵਰਤੋਂ ਕਰਨ ਲਈ ਗੁੜ ਖ਼ਰੀਦ ਕੇ ਸਾਰ ਲੈਂਦਾ ਸੀ। ਪਰ ਹੁਣ ਤਾਂ ਗੁੜ ਖੰਡ ਨਾਲੋਂ ਵੀ ਮਹਿੰਗਾ ਵਿਕ ਰਿਹਾ ਹੈ। ਇਸੇ ਤਰ੍ਹਾਂ ਪਹਿਲਾ ਜਿਹੜਾ ਗਰੀਬ ਘਿਓ ਨਹੀਂ ਸੀ ਖ਼ਰੀਦ ਸਕਦਾ ਉਹ ਸਰੋਂ ਦਾ ਤੇਲ ਲੈ ਕੇ ਆਪਣਾ ਬੁੱਤਾ ਸਾਰ ਲੈਂਦਾ ਸੀ ਪਰ ਹੁਣ ਤਾਂ ਸ਼ੁੱਧ ਸਰੋਂ ਦਾ ਤੇਲ ਵੀ 180 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਭਾਵ ਕਿ ਘਿਓ ਤੋਂ ਇਕ ਕਦਮ ਅੱਗੇ ਚੱਲ ਰਿਹਾ ਹੈ। ਇਸੇ ਤਰ੍ਹਾਂ ਪਹਿਲਾਂ ਜਿਹੜਾ ਗਰੀਬ ਵਿਅਕਤੀ ਮਹਿੰਗੀਆਂ ਸਬਜ਼ੀਆਂ ਨਹੀਂ ਸੀ ਖਰੀਦ ਸਕਦਾ ਉਹ ਸਤੀਆਂ ਦਾਲਾਂ ਖ਼ਰੀਦ ਕੇ ਆਪਣਾ ਡੰਗ ਟਪਾ ਲੈਂਦਾ ਸੀ ਪਰ ਹੁਣ ਤਾਂ ਦਾਲਾਂ ਵੀ 120 ਰੁਪਏ ਤੋਂ 130 ਰੁਪਏ ਕਿਲੋ ਵਿਕ ਰਹੀਆਂ ਹਨ। ਜੋ ਕਿ ਗਰੀਬ ਵਿਅਕਤੀਆਂ ਦੇ ਵਿੱਤ ਤੋਂ ਬਾਹਰ ਹਨ ਅਤੇ ਫਲਾਂ ਦੀ ਤਾਂ ਗੱਲ ਹੀ ਛੱਡੋ। 

ਇਹ ਵੀ ਪੜ੍ਹੋ-  ਪ੍ਰੇਮ ਸਬੰਧਾਂ ਨੇ ਉਜਾੜਿਆ ਪਰਿਵਾਰ, ਨਾਬਾਲਿਗ ਧੀ ਨੂੰ ਇਸ ਹਾਲਤ 'ਚ ਵੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਇਸ ਤੋਂ ਇਲਾਵਾ ਹੁਣ ਆਟਾ ਵੀ 40 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਿਸ ਕਾਰਨ ਗਰੀਬ ਵਰਗ ਤੋਂ ਇਲਾਵਾ ਮੱਧ ਵਰਗ ਦੇ ਲੋਕਾਂ ਵਿੱਚ ਵੀ ਪਰੇਸ਼ਾਨੀ ਦੇ ਹਾਲਾਤ ਬਣੇ ਹੋਏ ਹਨ। ਇਸ ਮਹਿੰਗਾਈ ਤੋਂ ਹਰ ਵਰਗ ਦੇ ਲੋਕਾਂ ਦਾ ਕਚੂੰਬੜ ਕੱਢ ਕੇ ਰੱਖ ਦਿੱਤਾ ਹੈ ਤੇ ਲਗਾਤਾਰ ਵਧ ਰਹੀ ਮਹਿੰਗਾਈ ਨੇ ਹਰ ਵਰਗ ਦੇ ਲੋਕਾਂ ਤੱਕ ਕਚੂੰਬੜ ਕੱਢ ਕੇ ਰੱਖ ਦਿੱਤਾ ਹੈ, ਰੋਜ਼ਾਨਾ ਕਮਾ ਕੇ ਖਾਣ ਵਾਲਿਆਂ ਦੀ ਰੋਜੀ ਰੋਟੀ ਦਾ ਜੁਗਾੜ ਕਰਨਾ ਔਖਾ ਹੋ ਗਿਆ ਹੈ। ਇਸ ਸਬੰਧੀ ਸਰਹੱਦੀ ਕਸਬੇ ਦੌਰਾਂਗਲਾ ਦੇ ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਚੋਣਾਂ ਦੌਰਾਨ ਹਰ ਇੱਕ ਰਾਜਨੀਤਿਕ ਪਾਰਟੀ ਦੇ ਆਗੂਆਂ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦਿਆਂ ਨਾਲ ਵੱਡੇ-ਵੱਡੇ ਸਬਜਗਾਗ ਦਿਖਾਏ ਜਿਵੇਂ ਕੀ ਬੇਰੁਜ਼ਗਾਰੀ ਖ਼ਤਮ ਕਰਨਾ, ਮੈਡੀਕਲ ਸਹੂਲਤਾਂ ਦੇਣੀਆਂ, ਸਿੱਖਿਆ ਤੇ ਮਹਿੰਗਾਈ ਘਟਣ ਵਰਗੇ ਸਬਜ਼ਬਾਗ਼ ਦਿਖਾ ਕੇ ਵੋਟਾਂ ਪ੍ਰਾਪਤ ਕਰਨ ਉਪਰੰਤ ਆਪਣੇ ਚੁਣਾਵੀ ਵਾਦਿਆਂ ਨੂੰ ਵਿਸਾਰ ਦਿੰਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਤਾਰ-ਤਾਰ ਹੋਏ ਰਿਸ਼ਤੇ, ਪੁੱਤ ਨੇ ਚਾਰ ਲੱਖ ਦੀ ਸੁਪਾਰੀ ਦੇ ਕੇ ਦੋਸਤਾਂ ਤੋਂ ਮਰਵਾਇਆ ਪਿਓ

ਦੋਂ ਕਿ ਗਰੀਬ ਲੋਕਾਂ ਨੂੰ ਪੁੱਛ ਕੇ ਦੇਖੋ ਕਿ ਉਨ੍ਹਾਂ ਨੂੰ ਆਪਣੇ ਘਰ 'ਚ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਮਹਿੰਗਾਈ ਕਾਰਨ ਔਖਾ ਹੋਇਆ ਪਿਆ ਹੈ ਅਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਦੇਸ਼ ਦੇ ਗਰੀਬ ਅਤੇ ਮੱਧ ਵਰਗੀ ਲੋਕਾਂ ਨੂੰ ਕੁਝ ਰਾਹਤ ਦਿੱਤੀ ਜਾ ਸਕੇ। ਇਸ ਵਧੀ ਹੋਈ ਮਹਿੰਗਾਈ ਦਾ ਦੇਸ਼ ਦੇ ਲੋਕਾਂ ਨੂੰ ਆਪਣੇ ਘਰਾਂ ਦੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋਇਆ ਪਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News