ਯੂ. ਕੇ. ਭੇਜਣ ਦੇ ਸੁਫ਼ਨੇ ਵਿਖਾ ਕੇ 16 ਲੱਖ ਰੁਪਏ ਡਕਾਰ ਗਏ ਟਰੈਵਲ ਏਜੰਟ
Wednesday, Dec 04, 2024 - 06:52 AM (IST)
ਬਲਾਚੌਰ/ਨਵਾਂਸ਼ਹਿਰ (ਵਿਨੋਦ ਬੈਂਸ, ਬ੍ਰਹਮਪੁਰੀ, ਤ੍ਰਿਪਾਠੀ) : ਯੂ. ਕੇ. ਭੇਜਣ ਦੇ ਨਾਂ ’ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਟਰੈਵਲ ਏਜੰਟਾਂ ਖਿਲਾਫ ਥਾਣਾ ਸਦਰ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਅਜੇ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਗੜ੍ਹੀ ਕਾਨੂੰਗੋ ਥਾਣਾ ਸਿਟੀ ਬਲਾਚੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਉਸ ਨੇ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਦੀ ਕੰਪਨੀ ਦੀਆਂ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਵੀਡੀਓ ਦੇਖੀਆਂ, ਜਿਸ ’ਚ ਕੰਪਨੀ ਦਾ ਮਾਲਕ ਗੁਰਵਿੰਦਰ ਸਿੰਘ ਉਰਫ ਕਮਾਲਪੁਰ ਦੱਸ ਰਿਹਾ ਸੀ ਕਿ 3 ਦਿਨਾਂ ’ਚ ਲੈਟਰ ਮਿਲਣ ’ਤੇ 20 ਦਿਨਾਂ ’ਚ ਕੰਪਨੀ ਵੱਲੋਂ ਵੀਜ਼ਾ ਲਗਵਾ ਦਿੱਤਾ ਜਾਵੇਗਾ। ਜਦੋਂ ਉਸ ਨੇ ਰੋਪੜ ਸਥਿਤ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਆਪਣੇ ਮੁੱਖ ਦਫ਼ਤਰ ਚੰਡੀਗੜ੍ਹ ਨਾਲ ਸੰਪਰਕ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਲੁਟੇਰਿਆਂ ਵੱਲੋਂ ਜੇਬ ਖਿੱਚਣ ਕਾਰਨ ਸਕੂਟਰ ਤੋਂ ਡਿੱਗਿਆ ਵਿਅਕਤੀ, ਮੌਤ
ਉਸ ਨੇ ਦੱਸਿਆ ਕਿ ਉਨ੍ਹਾਂ ਨਾਲ ਸੰਪਰਕ ਕਰਨ ’ਤੇ ਉਕਤ ਏਜੰਟ ਨੇ ਉਸ ਤੋਂ ਉਸ ਦੇ ਦਸਤਾਵੇਜ਼ ਲੈ ਲਏ ਅਤੇ ਕਿਹਾ ਕਿ ਲੈਟਰ ਆਉਣ ਤੋਂ ਬਾਅਦ ਪੈਸੇ ਲੈ ਲਏ ਜਾਣਗੇ। ਬਾਅਦ ਵਿਚ ਕਿਸੇ ਹੋਰ ਦਾ ਲੈਟਰ ਦਿਖਾ ਕੇ ਉਸ ਨੂੰ ਧੋਖਾ ਦੇ ਕੇ ਉਸ ਤੋਂ 16 ਲੱਖ ਰੁਪਏ ਲੈ ਲਏ ਪਰ ਨਾ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਬਾਅਦ ਵਿਚ ਜਦੋਂ ਉਹ ਚੰਡੀਗੜ੍ਹ ਸਥਿਤ ਦਫ਼ਤਰ ਗਿਆ ਤਾਂ ਉੱਥੇ ਕਾਫੀ ਲੋਕ ਇਕੱਠੇ ਹੋ ਗਏ ਸਨ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਏਜੰਟਾਂ ਨੇ ਕਈ ਲੋਕਾਂ ਨਾਲ ਠੱਗੀ ਮਾਰੀ ਹੈ।
ਉਨ੍ਹਾਂ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਮੰਗ ਕੀਤੀ ਕਿ ਦੋਸ਼ੀ ਏਜੰਟ ਖਿਲਾਫ ਬਣਦੀ ਕਾਰਵਾਈ ਕਰ ਕੇ ਉਸ ਦੇ ਪੈਸੇ ਵਾਪਸ ਕਰਵਾਏ ਜਾਣ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕੀਤੀ ਗਈ। ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਬਲਾਚੌਰ ਦੀ ਪੁਲਸ ਨੇ ਦੋਸ਼ੀ ਏਜੰਟ ਗੁਰਵਿੰਦਰ ਸਿੰਘ ਉਰਫ ਕਮਾਲਪੁਰ ਅਤੇ ਅਨਮੋਲ ਸੰਧੂ, ਮਾਲਕ ਪਲੈਨੇਟ ਗਾਈਡ ਓਵਰਸੀਜ਼ ਸੈਕਟਰ 22 ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8