ਪਿੰਡ ਭੂਲਪੁਰ ''ਚ ਚੋਰਾਂ ਨੇ ਇੱਕ ਘਰ ਨੂੰ ਬਣਾਇਆਂ ਨਿਸ਼ਾਨਾ ਕੀਤੀ ਲੱਖਾਂ ਦੀ ਚੋਰੀ

04/03/2021 8:16:15 PM

ਟਾਂਡਾ ਉੜਮੁੜ, (ਵਰਿੰਦਰ ਪੰਡਿਤ)- ਚੋਰਾਂ ਨੇ ਅੱਜ ਦਿਨ ਦਿਹਾੜੇ ਪਿੰਡ ਭੂਲਪੁਰ ਵਿੱਚ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਚੋਰਾਂ ਨੇ ਰਣਜੀਤ ਸਿੰਘ ਪੁੱਤਰ ਬੱਗਾ ਸਿੰਘ ਦੇ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਉਹ ਪਰਿਵਾਰ ਸਮੇਤ ਕਿਸੇ ਵਿਆਹ ਸਮਾਗਮ ਵਿੱਚ ਭਾਗ ਲੈਣ ਲਈ ਨਿੱਕੀ ਮਿਆਣੀ ਗਿਆ ਹੋਇਆ ਸੀ | ਜਦੋਂ ਉਹ ਸ਼ਾਮ ਨੂੰ ਘਰ ਵਾਪਿਸ ਆਏ ਤਾਂ ਚੋਰੀ ਬਾਰੇ ਪਤਾ ਚੱਲਿਆ | ਚੋਰ ਘਰ ਵਿੱਚੋਂ ਲਗਭਗ 2 ਲੱਖ ਰੁਪਏ, ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ | ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਟਾਂਡਾ ਪੁਲਸ ਦੀ ਟੀਮ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁੱਟੇਜ ਦੀ ਮਦਦ ਨਾਲ ਚੋਰਾਂ ਦਾ ਸੁਰਾਗ ਪਾਉਣ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Bharat Thapa

Content Editor

Related News