ਸਵਾਂ ਨਦੀਂ ’ਚ ਹੋਈ ਮਾਈਨਿੰਗ ਨੂੰ ਲੈ ਕੇ ਜ਼ਮੀਨ ਦੇ ਨਾਮਲੂਮ ਮਾਲਕਾਂ ਖ਼ਿਲਾਫ਼ ਮਾਮਲਾ ਦਰਜ

04/25/2022 12:21:39 PM

ਨੂਰਪੁਰਬੇਦੀ (ਭੰਡਾਰੀ)- ਸਰਕਾਰ ਦੀ ਸਖਤੀ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਬਾਦਸਤੂਰ ਜਾਰੀ ਹੈ, ਜਿਸ ਨੂੰ ਲੈ ਕੇ ਐਤਵਾਰ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਕੀ ਕਲਵਾਂ ਦੀ ਪੁਲਸ ਨੇ ਖੇਤਰ ਦੇ ਪਿੰਡ ਐਲਗਰਾਂ ਵਿਖੇ ਸਵਾਂ ਨਦੀਂ ’ਚ ਸਥਿਤ 2 ਕਰੈਸ਼ਰਾਂ ਦਰਮਿਆਨ ਪੈਂਦੀ ਇਕ ਜ਼ਮੀਨ ਦੇ ਨਾਮਲੂਮ ਮਾਲਕਾਂ ਖਿਲਾਫ਼ ਨਾਜਾਇਜ਼ ਮਾਈਨਿੰਗ ਕੀਤੇ ਜਾਣ ਦੀ ਮਾਈਨਿੰਗ ਮਹਿਕਮੇ ਵੱਲੋਂ ਹਾਸਲ ਹੋਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ, 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਾਈਨਿੰਗ ਇੰਸਪੈਕਟਰ-ਕਮ-ਜੂਨੀਅਰ ਇੰਜੀਨੀਅਰ ਜਲ ਨਿਕਾਸ ਉੱਪ ਮੰਡਲ ਨੰਗਲ ਰੋਹਿਤ ਕੁਮਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਤੋਂ ਹਾਸਲ ਹੋਈ ਵੀਡੀਓ ਅਤੇ ਫੋਟੋਆਂ ਅਨੁਸਾਰ ਐਤਵਾਰ ਉਨ੍ਹਾਂ ਉੱਪ ਮੰਡਲ ਅਫ਼ਸਰ ਅਤੇ ਚੌਂਕੀ ਕਲਵਾਂ ਦੀ ਪੁਲਸ ਪਾਰਟੀ ਨੂੰ ਨਾਲ ਲੈ ਕੇ ਗੈਰ ਕਾਨੂੰਨੀ ਮਾਈਨਿੰਗ ਵਾਲੀ ਜ਼ਮੀਨ ਦੀ ਪੈਮਾਇਸ਼ ਕੀਤੀ ਜੋ ਕਰੀਬ 24,29,050 ਈ. ਸੀ. ਐੱਫ਼. ਟੀ. ਪਾਈ ਗਈ ਹੈ।

ਉਕਤ ਗੈਰ ਕਾਨੂੰਨੀ ਖੁਦਾਈ ਐਲਗਰਾਂ ਵਿਖੇ ਸਥਿਤ ਸਿੱਧੀਵਿਨਾਇਕ ਕਰੈਸ਼ਰ ਅਤੇ ਭਿੰਡਰ ਸਟੋਨ ਕਰੈਸ਼ਰ ਦੇ ਦਰਮਿਆਨ ਪੈਂਦੀ ਜ਼ਮੀਨ ’ਚ ਹੋਈ ਹੈ, ਜਿਸ ਦੇ ਗੂਗਲ ਕੋਰਡੀਨੇਟ 31.252680.ਐੱਨ ਅਤੇ 76.385099. ਈ . ਹਨ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਵਾਲੀ ਜ਼ਮੀਨ ਦੀ ਮਲਕੀਅਤ, ਮਾਲਕਾਂ ਦੇ ਨਾਂ ਅਤੇ ਖਸਰਾ ਨੰਬਰ ਸਬੰਧੀ ਮਾਲ ਮਹਿਕਮੇ ਵੱਲੋਂ ਰਿਪੋਰਟ ਕੀਤੀ ਜਾਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਕੇ ਛੋਟੇ ਖਣਿਜ ਪਦਾਰਥਾਂ ਰੇਤਾ ਅਤੇ ਪੱਥਰਾਂ ਦੀ ਢੋਆ-ਢੁਆਈ ਕਰਨਾ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਇਕ ਕਾਨੂੰਨੀ ਅਪਰਾਧ ਹੈ, ਜਿਸ ਲਈ ਭਾਰਤ ਸਰਕਾਰ ਦੇ ਮਾਈਨਿੰਗ ਐਂਡ ਮਿਨਰਲ ਡਿਵੈੱਲਪਮੈਂਟ ਅਤੇ ਰੈਗੂਲੇਸ਼ਨ ਐਕਟ 1957 ਤਹਿਤ ਹੋਏ ਨੁਕਸਾਨ ਦੀ ਭਰਪਾਈ ਲਈ ਤਫ਼ਤੀਸ਼ ਕਰਕੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਚੌਂਕੀ ਕਲਵਾਂ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਮਾਈਨਿੰਗ ਮਹਿਕਮੇ ਵੱਲੋਂ ਥਾਣਾ ਮੁਖੀ ਨੂਰਪੁਰਬੇਦੀ ਨੂੰ ਕੀਤੀ ਸ਼ਿਕਾਇਤ ਦੀ ਪੜ੍ਹਤਾਲ ਕਰਨ ਉਪਰੰਤ ਉਕਤ ਦੋਵੇਂ ਕਰੈਸ਼ਰਾਂ ਦਰਮਿਆਨ ਪੈਂਦੀ ਜ਼ਮੀਨ ਦੇ ਨਾਮਲੂਮ ਮਾਲਕਾਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਮਾਲ ਮਹਿਕਮੇ ਵੱਲੋਂ ਜ਼ਮੀਨ ਦੇ ਅਸਲ ਮਾਲਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵਿਦੇਸ਼ ਤੋਂ ਆਈ ਫੋਨ ਕਾਲ ਦੇ ਝਾਂਸੇ 'ਚ ਫਸਿਆ ਫ਼ੌਜ ਦਾ ਅਧਿਕਾਰੀ, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News