ਕੁੜੀ ਨੂੰ ਵਿਦੇਸ਼ ਭੇਜ ਕੇ ਮਾਰੀ ਲੱਖਾਂ ਦੀ ਠੱਗੀ, ਏਜੰਟ ਖ਼ਿਲਾਫ਼ ਮਾਮਲਾ ਦਰਜ

06/20/2024 5:34:43 PM

ਸੁਲਤਾਨਪੁਰ ਲੋਧੀ (ਧੀਰ)-ਸੁਲਤਾਨਪੁਰ ਲੋਧੀ ਦੇ ਪਿੰਡ ਪਿਥੋਰਾਹਲ ਦੀ ਰਹਿਣ ਵਾਲੀ ਇਕ ਕੁੜੀ ਨੇ ਸਾਲ 2022 ਵਿਚ ਭਾਰਤੀ ਅੰਬੈਸੀ ਆਬੂ ਧਾਬੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਚ ਉਸ ਨੇ ਆਪਣੇ ਨਾਲ ਹੋ ਰਹੇ ਅਣਮਨੁੱਖੀ ਸਲੂਕ ਅਤੇ ਮਾੜੇ ਵਤੀਰੇ ਬਾਰੇ ਦੱਸਿਆ ਸੀ। ਜਿਸ ਤੋਂ ਬਾਅਦ ਐਬੈਂਸੀ ਨੇ ਕੁੜੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਲਈ ਡੀ. ਜੀ. ਪੀ. ਪੰਜਾਬ ਨੂੰ ਪੱਤਰ ਲਿਖਿਆ। ਮਾਮਲੇ ਦਾ ਨੋਟਿਸ ਲੈਂਦਿਆਂ ਡੀ. ਜੀ. ਪੀ. ਨੇ ਸਬੰਧਤ ਜ਼ਿਲ੍ਹੇ ਦੇ ਐੱਸ. ਐੱਸ. ਪੀ. ਨੂੰ ਏਜੰਟ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਏਜੰਟ ਹਰਮਨਦੀਪ ਸਿੰਘ ਵਾਸੀ ਫ਼ੌਜੀ ਕਾਲੋਨੀ, ਸੁਲਤਾਨਪੁਰ ਲੋਧੀ ਖ਼ਿਲਾਫ਼ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਐੱਨ. ਆਰ. ਆਈ. ਥਾਣੇ ’ਚ ਕੇਸ ਦਰਜ ਕਰ ਲਿਆ ਗਿਆ।

ਪ੍ਰਵੀਨ ਕੌਰ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ 10ਵੀਂ ਜਮਾਤ ਤੱਕ ਪੜ੍ਹੀ ਹੈ। ਪ੍ਰਵੀਨ ਕੌਰ ਨੇ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਸੀ, ਉਸ ਨੂੰ ਪਤਾ ਲੱਗਾ ਸੀ ਕਿ ਹਰਮਨਦੀਪ ਸਿੰਘ ਵਾਸੀ ਫ਼ੌਜੀ ਕਾਲੋਨੀ ਸੁਲਤਾਨਪੁਰ ਲੋਧੀ ਕੁੜੀਆਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਇਸ ਦੌਰਾਨ ਉਸ ਨੇ ਹਰਮਨਦੀਪ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਹਰਮਨਦੀਪ ਸਿੰਘ ਨੇ ਉਸ ਕੋਲੋਂ 5 ਹਜ਼ਾਰ ਰੁਪਏ ਅਤੇ ਪਾਸਪੋਰਟ ਦੀ ਮੰਗ ਕੀਤੀ, ਜੋ ਉਸ ਨੇ ਹਰਮਨਦੀਪ ਸਿੰਘ ਦੇ ਘਰ ਜਾ ਕੇ ਦੇ ਦਿੱਤੇ। ਪ੍ਰਵੀਨ ਕੌਰ ਨੇ ਦੱਸਿਆ ਕਿ ਪਾਸਪੋਰਟ ਦੇਣ ਤੋਂ ਬਾਅਦ ਉਸ ਦਾ ਦੁਬਈ ਦਾ ਟੂਰਿਸਟ ਵੀਜ਼ਾ 20 ਦਿਨਾਂ ਦੇ ਅੰਦਰ ਆ ਗਿਆ। ਵੀਜ਼ਾ ਲੱਗਣ ਤੋਂ ਬਾਅਦ ਹਰਮਨਦੀਪ ਸਿੰਘ ਨੇ ਉਸ ਤੋਂ 35 ਹਜ਼ਾਰ ਰੁਪਏ ਲੈ ਲਏ ਅਤੇ 6 ਜੁਲਾਈ 2022 ਨੂੰ ਦੁਬਈ ਜਾਣ ਤੋਂ ਇਕ ਦਿਨ ਪਹਿਲਾਂ ਹਰਮਨਦੀਪ ਸਿੰਘ ਉਸ ਨੂੰ ਦੁਬਈ ਦਾ ਵੀਜ਼ਾ ਅਤੇ ਟਿਕਟ ਦੇ ਕੇ ਉਸ ਦੇ ਘਰ ਦੇ ਕੇ ਚਲਾ ਗਿਆ ਅਤੇ 7 ਜੁਲਾਈ 2022 ਨੂੰ ਉਹ ਵਿਦੇਸ਼ ਦੁਬਈ ਚਲੀ ਗਈ।
ਹਰਮਨਦੀਪ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਇਕ ਭਾਰਤੀ ਪਰਿਵਾਰ ਉਸ ਨੂੰ ਲੈਣ ਲਈ ਉੱਥੇ ਆਵੇਗਾ, ਜਦੋਂ ਉਹ ਵਿਦੇਸ਼ ਦੁਬਈ ਪਹੁੰਚੀ ਤਾਂ ਨੀਲਮ ਨਾਂ ਦੀ ਔਰਤ ਉਸ ਨੂੰ ਲੈਣ ਆਈ। ਉਸ ਨੇ ਉਸ ਨੂੰ ਇਕ ਕਮਰੇ ’ਚ ਕੈਦ ਕਰ ਲਿਆ, ਜਿੱਥੇ ਉਹ ਕਰੀਬ ਇਕ ਮਹੀਨਾ ਰਹੀ ਅਤੇ ਘਰ ਵਿਚ ਗੱਲ ਵੀ ਨਹੀਂ ਕਰਨ ਦਿੱਤੀ ਗਈ ਅਤੇ ਇਕ ਮਹੀਨੇ ਬਾਅਦ ਉਸ ਨੂੰ ਦੋਬਾਰਾ ਕਿਸੇ ਹੋਰ ਘਰ ਵਿਚ ਸ਼ਿਫ਼ਟ ਕਰ ਦਿੱਤਾ ਗਿਆ। ਜਿੱਥੇ ਉਸ ਕੋਲੋਂ ਨਾ ਤਾਂ ਕੋਈ ਕੰਮ ਕਰਵਾਇਆ ਗਿਆ ਅਤੇ ਨਾ ਹੀ ਕੋਈ ਪੈਸਾ ਦਿੱਤਾ ਗਿਆ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ ਬਿੰਦਰ ਲੱਖਾ ਹੋਣਗੇ ਬਸਪਾ ਦੇ ਉਮੀਦਵਾਰ, ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

ਇਸ ਦੌਰਾਨ ਫਿਰ ਉਸ ਨੇ ਕਿਸੇ ਤਰ੍ਹਾਂ ਆਪਣੀ ਮਾਤਾ ਨਾਲ ਗੱਲ ਕੀਤੀ, ਜਿਸ ਨੇ ਹਰਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਹਰਮਨਦੀਪ ਸਿੰਘ ਨੇ ਡੇਢ ਲੱਖ ਰੁਪਏ ਦੀ ਮੰਗ ਕੀਤੀ। ਮਾਤਾ ਨੇ 4 ਹਜਾਰ ਰੁਪਏ ਦਾ ਇੰਤਜ਼ਾਮ ਕਰਕੇ ਹਰਮਨਦੀਪ ਸਿੰਘ ਨੂੰ ਘਰ ਬੁਲਾ ਕੇ ਦੇ ਦਿੱਤੇ ਪਰ ਫਿਰ ਵੀ ਹਰਮਨਦੀਪ ਸਿੰਘ ਨੂੰ ਭਾਰਤ ਵਾਪਸ ਲਿਆਉਣ ਲਈ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਭੱਜ ਕੇ ਦੁਬਈ ਸਥਿਤ ਐਬੈਂਸੀ ਪਹੁੰਚ ਗਈ। ਉਸ ਨੇ ਦੱਸਿਆ ਕਿ ਉਹ ਕਰੀਬ ਇਕ ਮਹੀਨਾ ਭਾਰਤੀ ਏਜੰਸੀ ਵਿਚ ਰਹੀ, ਭਾਰਤੀ ਏਜੰਸੀ ਨੇ ਉਸ ਨੂੰ 3 ਅਕਤੂਬਰ 2022 ਨੂੰ ਯਾਤਰਾ ਲਈ ਇਕ ਵਾਈਟ ਪਾਸਪੋਰਟ ਦੇ ਨਾਲ ਟਿਕਟ ਦੇ ਕੇ ਦਿੱਲੀ ਅਤੇ ਦਿੱਲੀ ਤੋਂ ਅੰਮ੍ਰਿਤਸਰ ਭੇਜ ਦਿੱਤਾ। ਉਹ 2 ਅਕਤੂਬਰ 2022 ਨੂੰ ਅੰਮ੍ਰਿਤਸਰ ਪਹੁੰਚੀ, ਜਿੱਥੋਂ ਉਹ ਬੱਸ ਰਾਹੀਂ ਘਰ ਪਹੁੰਚੀ। ਅੰਬੈਸੀ ਵੱਲੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਹ ਕਿਸ ਤਰ੍ਹਾਂ ਇੱਥੇ ਆਈ ਹੈ ਤਾਂ ਉਸ ਨੇ ਏਜੰਟ ਹਰਮਨਦੀਪ ਸਿੰਘ ਬਾਰੇ ਦੱਸਿਆ ਅਤੇ ਉਸ ਦਾ ਫੋਨ ਨੰਬਰ ਦਿੱਤਾ, ਜਿਨ੍ਹਾਂ ਨੇ ਅਗਲੀ ਕਾਰਵਾਈ ਬਾਰੇ ਲਿਖਿਆ ਸੀ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਪਾਸਪੋਰਟ ਵੀ ਨਹੀਂ ਦਿੱਤਾ ਗਿਆ, ਜੋਕਿ ਅਜੇ ਵੀ ਉਸ ਕੋਲ ਨਹੀ ਹੈ ਤੇ ਉਸ ਦਾ ਪਾਸਪੋਰਟ ਏਅਰਪੋਰਟ ਤੋਂ ਲੈਣ ਆਈ ਔਰਤ ਨੀਲਮ ਕੋਲ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀਆਂ ਤੇਜ਼ ਹਵਾਵਾਂ, ਮੀਂਹ ਨੇ ਦਿਵਾਈ ਅੱਤ ਦੀ ਗਰਮੀ ਤੋਂ ਰਾਹਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News