ਚੋਣ ਜ਼ਾਬਤੇ ’ਚ ਭਾਰਗੋ ਕੈਂਪ ’ਚ ਹੋਈ ਜੰਮ ਕੇ ਗੁੰਡਾਦਰਦੀ, 4 ਜ਼ਖਮੀ

Friday, Mar 22, 2024 - 04:44 PM (IST)

ਚੋਣ ਜ਼ਾਬਤੇ ’ਚ ਭਾਰਗੋ ਕੈਂਪ ’ਚ ਹੋਈ ਜੰਮ ਕੇ ਗੁੰਡਾਦਰਦੀ, 4 ਜ਼ਖਮੀ

ਜਲੰਧਰ (ਸ਼ੋਰੀ)-  ਟਾਹਲੀ ਵਾਲਾ ਚੌਂਕ ਭਾਰਗੋ ਕੈਂਪ ’ਚ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਝਗੜਾ ਹੋ ਗਿਆ। ਇਸ ਦੌਰਾਨ ਤੇਜ਼ਧਾਰ ਹਥਿਆਰ ਚੱਲੇ ਅਤੇ ਇੱਟਾਂ ਰੋੜੇ ਵੀ ਚਲਾਏ ਗਏ। ਝਗੜੇ ’ਚ ਦੋਵੇਂ ਧਿਰਾਂ ਦੇ ਚਾਰ ਲੋਕ ਜ਼ਖ਼ਮੀ ਹੋਏ ਹਨ। ਇਲਾਕੇ 'ਚ ਗੁੰਡਾਗਰਦੀ ਵੇਖ ਕੇ ਲੋਕ ਡਰ ਗਏ। ਇੰਨਾ ਹੀ ਨਹੀਂ ਜ਼ਮੀਨ ’ਤੇ ਖਿੱਲਰੇ ਖ਼ੂਨ ਅਤੇ ਇੱਟਾਂ ਵੀ ਸਾਫ਼ ਵਿਖਾਈ ਦੇ ਰਹੀਆਂ ਸਨ। 3 ਲੋਕਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਇਕ ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ।

ਪਹਿਲੀ ਧਿਰ ਦੇ ਜ਼ਖ਼ਮੀ ਦੀ ਪਛਾਣ ਪ੍ਰਦੀਪ ਪੁੱਤਰ ਰਾਜ ਕੁਮਾਰ ਵਾਸੀ ਨਾਰੀ ਨਿਕੇਤਨ ਵਾਲੀ ਗਲੀ ਵਜੋਂ ਹੋਈ ਹੈ, ਜਦਕਿ ਦੂਜੇ ਪੱਖ ਦੇ ਜ਼ਖ਼ਮੀਆਂ ਦੀ ਪਛਾਣ ਵਿੱਕੀ ਪੁੱਤਰ ਸੇਵਾ ਰਾਮ ਵਾਸੀ ਨਿਊ ਸੰਤ ਨਗਰ ਮੰਗੂ ਬਸਤੀ, ਮਿੰਟੂ, ਸ਼ੈਟੀ ਹਵੇਲੀ (ਦੋਵੇਂ ਭਰਾ) ਪੁੱਤਰ ਬਹਾਦਰ ਵਜੋਂ ਹੋਈ ਹੈ। ਥਾਣਾ ਭਾਰਗੋ ਕੈਂਪ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਰਘੁਵੀਰ ਸਿੰਘ ਦਾ ਕਹਿਣਾ ਹੈ ਕਿ ਮਿੰਟੂ ਦੀ ਹਾਲਤ ਨਾਜ਼ੁਕ ਹੈ ਅਤੇ ਜ਼ਖ਼ਮੀਆਂ ਨੇ ਦੇਰ ਰਾਤ ਤੱਕ ਪੁਲਸ ਕੋਲ ਆਪਣੇ ਬਿਆਨ ਦਰਜ ਨਹੀਂ ਕਰਵਾਏ ਸਨ, ਜਿਸ ਕਾਰਨ ਪੁਲਸ ਕੋਲ ਪੂਰੀ ਜਾਣਕਾਰੀ ਨਾ ਹੋਣ ਕਾਰਨ ਮਾਮਲਾ ਦਰਜ ਨਹੀਂ ਕੀਤਾ ਜਾ ਸਕਿਆ।

ਇਹ ਵੀ ਪੜ੍ਹੋ: ਫੋਨ ਕਰ ਕਿਹਾ, ਮੈਂ ਗੈਂਗਸਟਰ ਜੱਗੂ ਭਗਵਾਨਪੁਰੀਆ ਬੋਲਦਾਂ ਤੇ ਮੰਗੀ 5 ਲੱਖ ਦੀ ਫਿਰੌਤੀ, ਦਿੱਤੀ ਇਹ ਧਮਕੀ

ਜ਼ਖ਼ਮੀਆਂ ਵੱਲੋਂ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾਉਂਦੇ ਹੀ ਪੁਲਸ ਅਗਲੇਰੀ ਕਾਨੂੰਨੀ ਕਾਰਵਾਈ ਕਰੇਗੀ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪੰਜਾਬ ’ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਮਹਾਨਗਰ ’ਚ ਫ਼ੌਜੀ ਬਲ ਵੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਪਰ ਭਾਰਗੋ ਕੈਂਪ ਦੀ ਅਜਿਹੀ ਗੁੰਡਾਗਰਦੀ ਤੋਂ ਬਾਅਦ ਲੋਕ ਡਰੇ ਹੋਏ ਹਨ ਤੇ ਪੁਲਸ ਦੀ ਸਖ਼ਤੀ ਦੀਆਂ ਧੱਜੀਆਂ ਉੱਡ ਰਹੀਆਂ ਹਨ।

ਇਹ ਵੀ ਪੜ੍ਹੋ: ਕੀ ਹੈ ਦਿੱਲੀ ਸ਼ਰਾਬ ਨੀਤੀ ਘਪਲਾ, ਜਾਣੋ ਕਿਵੇਂ ਫਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ


author

shivani attri

Content Editor

Related News