ਨਗਰ ਕੌਂਸਲ ਨੂਰਮਹਿਲ ’ਚ ਹੋਏ ਘਪਲਿਆਂ ਦੀ ਜਾਂਚ ਕਰਨ ਲਈ ਆਏ ਉੱਚ ਅਧਿਕਾਰੀ
Friday, Sep 15, 2023 - 12:24 PM (IST)

ਨੂਰਮਹਿਲ (ਸ਼ਰਮਾ)- ਨਗਰ ਕੌਂਸਲ ਨੂਰਮਹਿਲ ’ਚ ਨਕੋਦਰ ਰੋਡ ’ਤੇ ਨਿਰਮਾਣ ਅਧੀਨ ਸਿਟੀ ਪਾਰਕ ’ਚ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਲਈ ਵਿਭਾਗ ਦੇ ਨਿਗਰਾਨ ਇੰਜੀ. ਰਾਜੀਵ ਸ਼ਰਮਾ ਆਏ। ਜ਼ਿਕਰਯੋਗ ਹੈ ਕਿ ਇਸ ਪਾਰਕ ਦਾ ਕੰਮ 10 ਲੱਖ 77 ਹਜ਼ਾਰ ਰੁਪਏ ਦਾ ਤਲਵੰਡੀ ਮਾਧੋ ਕੋ-ਆਪ੍ਰੇਟਿਵ ਸੋਸਾਇਟੀ ਨੂੰ ਦਿੱਤਾ ਗਿਆ ਪਰ ਪਾਰਕ ਦਾ ਕੰਮ ਪੂਰਾ ਵੀ ਨਹੀਂ ਹੋਇਆ ਪਰ ਉਸ ਪਾਰਕ ਦੀ ਰਿਪੇਅਰ ਐਂਡ ਰੇਨੋਵੇਸ਼ਨ ’ਤੇ 6 ਲੱਖ 85 ਹਜ਼ਾਰ ਰੁਪਏ ਦਾ ਕੰਮ ਦਾ ਨੂਰਮਹਿਲ ਕੋ-ਆਪ੍ਰੇਟਿਵ ਸੁਸਾਇਟੀ ਨੂਰਮਹਿਲ ਨੂੰ ਸੌਂਪ ਦਿੱਤਾ ਗਿਆ, ਜੋ ਚੀਜ਼ ਹੋਂਦ ’ਚ ਹੀ ਨਹੀਂ ਉਸ ਦੀ ਰਿਪੇਅਰ ਐਂਡ ਰੇਨੋਵੇਸ਼ਨ ਕਿਵੇਂ ਹੋ ਸਕਦੀ ਹੈ।
ਇਸ ਤੋਂ ਵੀ ਪਰੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇੰਨੀ ਰਕਮ ਖਰਚਣ ਦੇ ਬਾਵਜੂਦ ਵੀ ਪਾਰਕ ਅਧੂਰੇ ਦਾ ਅਧੂਰਾ ਹੀ ਹੈ ਤੇ ਸਾਰੇ ਕੰਮ ਦੀ ਕਾਗਜ਼ਾਂ ’ਚ ਹੀ ਪੂਰਤੀ ਕਰ ਦਿੱਤੀ ਗਈ। ਪਾਰਕ ’ਚ ਜੰਗਲੀ ਘਾਹ ਉੱਗਿਆ ਹੋਇਆ ਹੈ ਤੇ ਥਾਂ-ਥਾਂ ਤੋਂ ਟਾਈਲਾਂ ਧੱਸ ਗਈਆ ਹਨ ਤੇ ਪਾਰਕ ’ਤੇ ਲੱਗਭਗ 20 ਲੱਖ ਰੁਪਏ ਖ਼ਰਚ ਕੇ ਵੀ ਪਾਰਕ ਲੋਕਾਂ ਦੇ ਬੈਠਣਯੋਗ ਨਹੀਂ ਹੈ। ਪਾਰਕ ਵਾਲੀ ਜਗ੍ਹਾ ਤੋਂ ਪਹਿਲਾਂ 6-7 ਫੁੱਟ ਮਿੱਟੀ ਚੁਕਵਾਈ ਗਈ ਅਤੇ ਬਾਅਦ ’ਚ ਲੱਖਾਂ ਰੁਪਏ ਦੀ ਭਰਤੀ ਕਾਗਜ਼ਾਂ ’ਚ ਪਾ ਕੇ ਇਸ ਵੱਡੇ ਘਪਲੇ ਨੂੰ ਅੰਜਾਮ ਦਿੱਤਾ ਗਿਆ। ਲੋਕਾਂ ’ਚ ਆਮ ਚਰਚਾ ਹੈ ਕਿ ਪਾਰਕ ਵਾਲੀ ਜਗ੍ਹਾ ਤੋਂ ਪਹਿਲਾਂ ਮਿੱਟੀ ਚੁਕਵਾਈ ਕਿਉਂ ਗਈ ਅਤੇ ਬਾਅਦ ’ਚ ਭਰਤੀ ਪਾਈ ਕਿਉਂ ਗਈ?
ਇਹ ਵੀ ਪੜ੍ਹੋ- ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਪ੍ਰਾਜੈਕਟ ਦਾ ਐਲਾਨ
ਇਸ ’ਤੇ ਬਹੁਤ ਹੀ ਸਵਾਲ ਖਡ਼੍ਹੇ ਹੁੰਦੇ ਹਨ। ਸ਼ਹਿਰ ’ਚ 5 ਕਰੋੜ 24 ਲੱਖ 73 ਹਜ਼ਾਰ ਰੁਪਏ ਦੀ ਗ੍ਰਾਂਟ ਆਈ। ਉੱਚ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਖਾਮੀਆਂ ਨੂੰ ਵੇਖਿਆ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਅਨੇਕਾਂ ਅਧਿਕਾਰਤ ਕਾਲੋਨੀਆਂ, ’ਚ ਟਾਈਲਾਂ ਲਾ ਕੇ ਤੇ ਸ਼ਹਿਰ ’ਚ ਵਧੀਆ ਸੀਮੈਂਟ ਦੀਆ ਫਰਸ਼ਾਂ ਤੋੜ ਕੇ ਤੇ ਪਹਿਲਾਂ ਲੱਗੀਆਂ ਟਾਈਲਾਂ ’ਤੇ ਹੀ ਟਾਈਲਾਂ ਲਾ ਕੇ ਵੱਡੇ ਘਪਲੇ ਨੂੰ ਅੰਜਾਮ ਦਿੱਤਾ ਤੇ ਘਟੀਆ ਕਿਸਮ ਦੇ ਮਟੀਰੀਅਲ ਦੀ ਵਰਤੋਂ ਕਰ ਕੇ ਥਾਂ-ਥਾਂ ਤੋਂ ਟਾਈਲਾਂ ਧਸ ਜਾਣ ਕਰਕੇ ਆਪਣੀਆਂ ਕਮੀਸ਼ਨਾਂ ਦੇ ਲਾਲਚ ਕਾਰਨ ਕਰੋੜਾਂ ਰੁਪਏ ਦੀ ਗ੍ਰਾਂਟ ਦੀ ਦੁਰਵਰਤੋਂ ਕੀਤੀ। ਉੱਚ ਅਧਿਕਾਰੀਆਂ ਨੇ ਨਗਰ ਕੌਂਸਲ ਨੂਰਮਹਿਲ ਵੱਲੋਂ ਖ਼ਰੀਦੇ ਗਏ ਡੁਪਲੀਕੇਟ ਕੰਪਿਊਟਰ ਅਤੇ ਗਰਾਸ ਕਟਰ ਅਤੇ ਹੋਰ ਖ਼ਰੀਦੇ ਘਟੀਆ ਸਾਮਾਨ ਦੀ ਜਾਂਚ ਵੀ ਕੀਤੀ ਅਤੇ ਨਗਰ ਪੰਚਾਇਤ ਬਿਲਗਾ ’ਚ 40000 ਦੇ ਕਾਗਜ਼ਾਂ ’ਚ ਹੀ ਕੂੜੇ ਵਾਲੇ ਡੰਪ ’ਤੇ ਪਈ ਮਿੱਟੀ ਦੀ ਜਾਂਚ ਵੀ ਕੀਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 11.7.22 ਨੂੰ ਚੰਡੀਗੜ੍ਹ ਤੋਂ ਵਿਜੀਲੈਂਸ ਦੀ ਟੀਮ ਆਈ ਸੀ ਪਰ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਕਰਕੇ ਇੰਨਾ ਸਮਾਂ ਬੀਤ ਜਾਣ ’ਤੇ ਵੀ ਕਾਰਵਾਈ ਅਮਲ ’ਚ ਕਿਉਂ ਨਹੀਂ ਲਿਆਂਦੀ। ਇਸੇ ਹੀ ਤਰ੍ਹਾਂ ਨਗਰ ਕੌਂਸਲ ਦਾ ਰਿਟਾ. ਇੰਸ. ਰਵਿੰਦਰ ਕੁਮਾਰ ਭਾਰਦਵਾਜ ਲੰਮੇ ਸਮੇਂ ਤੋਂ ਉਕਤ ਸਾਰੀਆਂ ਖ਼ਾਮੀਆਂ ਅਤੇ ਘਪਲਿਆਂ ਦੀ ਜਾਂਚ ਲਈ ਸਬੂਤਾਂ ਸਹਿਤ ਪੱਬਾਂ ਭਾਰ ਹੈ। ਕਈ ਵਾਰ ਉੱਚ ਅਧਿਕਾਰੀਆਂ ਦੀਆਂ ਟੀਮਾਂ ਵੀ ਜਾਂਚ ਵਾਸਤੇ ਆਈਆਂ ਪਰ ਇਨਸਾਫ਼ ਕਦੋਂ ਮਿਲੇਗਾ? ਇਹ ਉੱਚ ਅਧਿਕਾਰੀਆਂ ਈਮਾਨਦਾਰੀ ਨਾਲ ਕੀਤੀ ਗਈ ਜਾਂਚ ਅਤੇ ਸਿਸਟਮ ਦੀ ਕਾਰਗੁਜ਼ਾਰੀ ’ਤੇ ਹੀ ਨਿਰਭਰ ਹੈ।
ਇਹ ਵੀ ਪੜ੍ਹੋ- ਜਲੰਧਰ ਪੁਲਸ ਦੇ ਦੋ ਮੁਲਾਜ਼ਮਾਂ ਦਾ ਹੈਰਾਨ ਕਰਦਾ ਕਾਰਾ, ਲੋਕਾਂ ਨੇ ਘੇਰਾ ਪਾ ਭਾਰਤ-ਪਾਕਿ ਸਰਹੱਦ ਤੋਂ ਕੀਤੇ ਕਾਬੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ