ਨਸ਼ੇ ’ਚ ਟੱਲ੍ਹੀ ਹੈੱਡ ਕਾਂਸਟੇਬਲ ਨੇ ਬੱਸ ਅੱਡੇ ’ਤੇ ਕੀਤਾ ਹੰਗਾਮਾ, ਗਮਲੇ ’ਚ ਕੀਤਾ ਪਿਸ਼ਾਬ

Thursday, May 06, 2021 - 03:49 PM (IST)

ਨਸ਼ੇ ’ਚ ਟੱਲ੍ਹੀ ਹੈੱਡ ਕਾਂਸਟੇਬਲ ਨੇ ਬੱਸ ਅੱਡੇ ’ਤੇ ਕੀਤਾ ਹੰਗਾਮਾ, ਗਮਲੇ ’ਚ ਕੀਤਾ ਪਿਸ਼ਾਬ

ਜਲੰਧਰ (ਮਹੇਸ਼, ਸੋਨੂੰ)-ਨਸ਼ੇ ਵਿਚ ਟੱਲ੍ਹੀ ਇਕ ਹੈੱਡ ਕਾਂਸਟੇਬਲ ਵੱਲੋਂ ਬੱਸ ਅੱਡੇ ’ਤੇ ਹੰਗਾਮਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਰਿੰਦਰਪਾਲ ਨਾਮਕ ਉਕਤ ਪੁਲਸ ਮੁਲਾਜ਼ਮ ਆਈ. ਆਰ. ਬੀ. ਕਪੂਰਥਲਾ ਦੀ 7 ਬਟਾਲੀਅਨ ਵਿਚ ਤਾਇਨਾਤ ਹੈ। ਬੱਸ ਅੱਡਾ ਪੁਲਸ ਚੌਕੀ ਮੁਖੀ ਐੱਸ. ਆਈ. ਮੇਜਰ ਸਿੰਘ ਰਿਆੜ ਨੇ ਕਿਹਾ ਕਿ ਪੁਲਸ ਵੱਲੋਂ ਨਸ਼ੇ ਦੀ ਹਾਲਤ ਵਿਚ ਮਿਲੇ ਪੁਲਸ ਮੁਲਾਜ਼ਮ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਦੀ ਰਿਪੋਰਟ ਆਉਣ ਉਸ ਦੇ ਮਹਿਕਮੇ ਨੂੰ ਭੇਜੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਕਰਮਚਾਰੀ ਸੁਰਿੰਦਰਪਾਲ ਨੇ ਪਹਿਲਾਂ ਬੱਸ ਅੱਡੇ ’ਤੇ ਗਮਲੇ ਵਿਚ ਪਿਸ਼ਾਬ ਕੀਤਾ ਅਤੇ ਉਸ ਦੇ ਬਾਅਦ ਉਥੋਂ ਨਿਕਲ ਰਹੇ ਇਕ ਰਿਕਸ਼ੇ ਵਾਲੇ ਨੂੰ ਧਮਕਾਇਆ। ਪੁਲਸ ਕਰਮਚਾਰੀ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਇਨ੍ਹੀਂ ਦਿਨੀਂ ਫਗਵਾੜਾ ਵਿਚ ਡਿਊਟੀ ਕਰ ਰਿਹਾ ਹੈ। 

ਇਹ ਵੀ ਪੜ੍ਹੋ :  ਫਗਵਾੜਾ ’ਚ ਦਾਦਾਗਿਰੀ ਕਰਨ ਵਾਲੇ SHO ਨੇ ਦਿੱਤੀ ਸਫ਼ਾਈ, ਰੇਹੜੀ ਵਾਲਿਆਂ ’ਤੇ ਲਾਏ ਇਹ ਇਲਜ਼ਾਮ (ਵੀਡੀਓ)

PunjabKesari
ਪੁਲਸ ਕਰਮਚਾਰੀ ਦੇ ਬਚਾਅ ਵਿਚ ਉਸ ਦੇ ਰਿਸ਼ਤੇਵਾਰ ਵੀ ਪੁਲਸ ਚੌਕੀ ਪਹੁੰਚ ਗਏ ਸਨ। ਸੁਰਿੰਦਰਪਾਲ ਦਾ ਕਹਿਣਾ ਸੀ ਕਿ ਛੁੱਟੀ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਹੈ ਅਤੇ ਇਸ ਲਈ ਉਸ ਨੇ ਜ਼ਿਆਦਾ ਸ਼ਰਾਬ ਪੀ ਰੱਖੀ ਸੀ।

PunjabKesari

ਉਸ ਨੇ ਆਪਣੀ ਪਛਾਣ ਛੁਪਾਉਣ ਲਈ ਕਾਫੀ ਯਤਨ ਕੀਤੇ ਪਰ ਉਸ ਦਾ ਆਈ ਕਾਰਡ ਬੱਸ ਅੱਡਾ ਪੁਲਸ ਚੌਕੀ ਦੇ ਹੱਥ ਲੱਗ ਗਿਆ। ਪੁਲਸ ਵੱਲੋਂ ਇਸ ਸਬੰਧੀ ਵਿਚ ਕਾਨੂੰਨੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਹਨੀ ਟਰੈਪ 'ਚ ਫਸਾ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਇੰਝ ਖੇਡਦੇ ਸਨ ਗੰਦੀ ਖੇਡ, ਹੋਇਆ ਪਰਦਾਫਾਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News