ਜਦੋਂ ਹੰਸ ਰਾਜ ਹੰਸ ਨੇ ਦੱਸਿਆ, ਕਿ ਉਨ੍ਹਾਂ ਕਿਉਂ ਕਰ ਦਿੱਤਾ ਸੀ ਡੇਰਾ ਬਿਆਸ ਮੁਖੀ ਅੱਗੇ ''ਸਰੰਡਰ'' (ਵੀਡੀਓ)

02/10/2024 3:39:04 AM

ਜਲੰਧਰ- ਮਸ਼ਹੂਰ ਪੰਜਾਬੀ ਕਲਾਕਾਰ ਤੇ ਲੋਕ ਸਭਾ ਮੈਂਬਰ ਪਦਮਸ਼੍ਰੀ ਹੰਸ ਰਾਜ ਹੰਸ ਨਾਲ 'ਜਗਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਜਦੋਂ ਹੰਸ ਰਾਜ ਹੰਸ ਨੂੰ ਡੇਰਾ ਬਿਆਸ ਮੁਖੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਜਵਾਨੀ ਵੇਲੇ ਉਹ ਉਨ੍ਹਾਂ 'ਤੇ ਯਕੀਨ ਨਹੀਂ ਕਰਦੇ ਸੀ। 

ਪਰ ਜਦੋਂ ਇਕ ਦਿਨ ਉਹ ਜਦੋਂ ਸਿਰਸੇ ਵੱਲ ਸਿਕੰਦਰਪੁਰ 'ਚ ਇਕ ਪ੍ਰੋਗਰਾਮ 'ਤੇ ਕੁੜਤੇ-ਚਾਦਰਾ ਲਾ ਕੇ ਗਾਉਣ ਲਈ ਗਏ ਤਾਂ ਉੱਥੇ ਬਾਬਾ ਜੀ ਵੀ ਆਏ ਹੋਏ ਸਨ। ਉਸ ਸਮੇਂ ਉਹ ਬਾਬਾ ਜੀ ਨੂੰ ਇਕ ਆਮ ਇਨਸਾਨ ਵਾਂਗ ਮਿਲੇ ਤੇ ਜਾ ਕੇ ਸਟੇਜ 'ਤੇ ਗਾਉਣ ਲੱਗੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਸਟੇਜ 'ਤੇ ਚੜ੍ਹੇ ਤਾਂ ਗਾਉਂਦੇ ਸਮੇਂ ਉਨ੍ਹਾਂ ਦੇ ਬੁੱਲ੍ਹ ਹਿੱਲ ਰਹੇ ਸਨ, ਪਰ ਮੂੰਹ 'ਚੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਉਨ੍ਹਾਂ ਮਾਈਕ ਵੀ ਚੈੱਕ ਕੀਤਾ, ਪਰ ਉਹ ਤਾਂ ਠੀਕ ਸੀ। 

ਇਹ ਵੀ ਪੜ੍ਹੋ- ਜੇਕਰ ਤੁਹਾਡੇ ਕੋਲ ਵੀ ਹੈ ਇਕ ਤੋਂ ਵੱਧ ਗੈਸ ਕੁਨੈਕਸ਼ਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਸ਼ੁਰੂ ਹੋ ਰਹੀ ਹੈ 'Gas KYC'

ਉਨ੍ਹਾਂ ਨੂੰ ਕੁਝ ਸਮਝ ਨਾ ਆਇਆ ਕਿ ਕੀ ਹੋ ਰਿਹਾ ਹੈ, ਕਿਉਂਕਿ ਉਸ ਸਮੇਂ ਉਹ ਪੂਰੇ ਜਵਾਨੀ ਦੇ ਜੋਸ਼ 'ਚ ਸੀ ਤੇ ਗਾਇਕੀ ਨਾਲ ਤਾਂ ਫੱਟੇ ਚੱਕ ਦਿੰਦੇ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਮਝ ਆਈ ਕਿ ਉਨ੍ਹਾਂ ਨੇ ਬਾਬਾ ਜੀ ਨੂੰ ਆਮ ਇਨਸਾਨ ਸਮਝ ਕੇ ਗ਼ਲਤੀ ਕੀਤੀ ਹੈ। ਉਹ ਤਾਂ ਇਨਸਾਨ ਦੇ ਰੂਪ 'ਚ ਰੱਬ ਹਨ। ਉਨ੍ਹਾਂ ਨੇ ਡੇਰਾ ਮੁਖੀ ਬਾਬਾ ਜੀ ਤੋਂ ਮੁਆਫ਼ੀ ਮੰਗੀ ਤੇ ਦੁਬਾਰਾ ਗਾਉਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਬਾਬਾ ਜੀ ਸਿਰਫ਼ ਅੱਧੇ ਘੰਟੇ ਲਈ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਆਏ ਸਨ, ਪਰ ਢਾਈ ਘੰਟੇ ਤੱਕ ਉਨ੍ਹਾਂ ਨੂੰ ਸੁਣ ਕੇ ਗਏ। 

ਉਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਦਾ ਬਾਬਾ ਜੀ ਨਾਲ ਪਿਆਰ ਪੈ ਗਿਆ ਤੇ ਉਨ੍ਹਾਂ 'ਤੇ ਯਕੀਨ ਵੀ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 'ਸੋਹਣਾ ਅੱਗੇ-ਅੱਗੇ, ਅਸੀਂ ਪਿੱਛੇ-ਪਿੱਛੇ'। ਬਸ ਫਿਰ ਇਸ ਤੋਂ ਬਾਅਦ ਉਹ ਬਾਬਾ ਜੀ ਦੇ ਲੜ ਲੱਗ ਗਏ। ਉਨ੍ਹਾਂ ਨੇ ਬਾਬਾ ਜੀ ਦੇ ਅੱਗੇ ਸਰੰਡਰ ਕਰ ਦਿੱਤਾ ਤੇ ਹਾਲੇ ਤੱਕ ਵੀ ਉਹ ਉਨ੍ਹਾਂ ਨੂੰ ਮਿਲਦੇ ਤੇ ਮੰਨਦੇ ਹਨ। 

ਇਹ ਵੀ ਪੜ੍ਹੋ- ਮੋਹਾਲੀ ਵਿਖੇ ਪੁਲਸ ਮੁਕਾਬਲੇ 'ਚ ਫੜੇ ਗਏ ਰਾਜਨ ਭੱਟੀ ਤੋਂ ਖਰੀਦ ਕੇ ਹੈਰੋਇਨ ਵੇਚਣ ਵਾਲੇ ਸਮੱਗਲਰ ਪੁਲਸ ਨੇ ਕੀਤੇ ਕਾਬੂ

ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਦੇ ਸਮੇਂ ਬਾਬਾ ਜੀ ਨੇ ਦੁਨੀਆ ਦੀ ਬੜੀ ਸੇਵਾ ਕੀਤੀ ਸੀ। ਉਨ੍ਹਾਂ ਨੇ ਭੁੱਖਿਆਂ ਨੂੰ ਰਜਾਇਆ ਸੀ, ਲੰਗਰ ਲਗਾਏ ਸੀ, ਤੇ ਇਹ ਵੀ ਕਿਹਾ ਸੀ ਕਿ ਇੱਥੇ ਆਉਣ ਲਈ 'ਰਾਧਾ ਸੁਆਮੀ' ਕਹਿਣ ਦੀ ਵੀ ਲੋੜ ਨਹੀਂ। ਜੋ ਪੂਜਾ ਕਰਦੇ ਹਨ, ਉਹ ਪੂਜਾ ਕਰਨ, ਜੋ ਨਮਾਜ਼ ਪੜ੍ਹਦੇ ਹਨ, ਉਹ ਨਮਾਜ਼ ਪੜ੍ਹਨ, ਬਸ ਭੁੱਖੇ ਨਾ ਰਹਿਣ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Harpreet SIngh

Content Editor

Related News