ਸ਼ਰਾਰਤੀ ਅਨਸਰਾਂ ਨੇ ਜਿਪਸੀ ਤੇ ਟਰੈਕਟਰ ਨੂੰ ਲਾਈ ਅੱਗ

05/19/2020 11:10:53 AM

ਲੋਹੀਆਂ ਖਾਸ (ਮਨਜੀਤ)— ਲੋਹੀਆਂ-ਮਲਸੀਆਂ ਰੋਡ 'ਤੇ ਸਥਿਤ ਗੁਰੂ ਨਾਨਕ ਕਾਲੋਨੀ ਵਿਖੇ ਬੀਤੀ ਰਾਤ ਹਵੇਲੀ 'ਚ ਖੜ੍ਹੇ ਟਰੈਕਟਰ ਅਤੇ ਜਿਪਸੀ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਦਿੱਤੀ ਗਈ। ਜਾਣਕਾਰੀ ਅਨੁਸਾਰ ਐੱਨ. ਆਰ. ਆਈ. ਵਿਅਕਤੀ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਹ ਉਸ ਦੇ ਪੁੱਤਰ ਅਤੇ ਘਰ ਆਏ ਰਿਸ਼ਤੇਦਾਰਾਂ ਅੰਦਰ ਸੁੱਤੇ ਪਏ ਸੀ ਕਿ ਅਚਾਨਕ ਰਾਤ ਦੇ ਸਾਢੇ ਗਿਆਰਾਂ ਵਜੇ ਜਿਪਸੀ ਦੇ ਹਾਰਨ ਵੱਜਣ ਲੱਗ ਪਏ ਜਦੋਂ ਅਸੀਂ ਉੱਠੇ ਕੇ ਵੇਖਿਆ ਕਿ ਜਿਪਸੀ ਅਤੇ ਨਾਲ  ਖੜ੍ਹੇ ਟਰੈਕਟਰ ਨੂੰ ਅੱਗ ਲੱਗੀ ਹੋਈ ਸੀ, ਜਿਸ ਨੂੰ ਅਸੀਂ ਪਾਣੀ ਪਾ ਕੇ ਅੱਗ ਬੁਝਾਇਆ ਅਸੀਂ ਮੌਕੇ 'ਤੇ ਹੀ 101 ਨੰਬਰ 'ਤੇ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਸੱਦਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਹੱਥ ਪੱਲੇ ਨਹੀਂ ਪਿਆ।

ਸਰਬਜੀਤ ਕੌਰ ਨੇ ਦੱਸਿਆ ਕਿ ਸਾਰੀ ਘਟਨਾ ਘਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ, ਜਿਸ 'ਚ ਦੋ ਨੌਜਵਾਨ ਕੰਧ ਟੱਪ ਕੇ ਅੰਦਰ ਆਏ ਅਤੇ ਉਕਤ ਵਾਹਨਾਂ 'ਤੇ ਤੇਲ ਪਾਉਣ ਮਗਰੋਂ ਅੱਗ ਲਾ ਕੇ ਫਰਾਰ ਹੋਏ ਗਏ। ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ 'ਤੇ ਥਾਣਾ ਮੁਖੀ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਪੁਲਸ ਵੱਲੋਂ ਮੌਕਾ ਦੇਖ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


shivani attri

Content Editor

Related News