ਭਰਾ ਦਾ ਦੋਸ਼, ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ ਜਗਜੀਤ ਦਾ ਕਤਲ

01/15/2020 11:59:04 AM

ਕਰਤਾਰਪੁਰ (ਸਾਹਨੀ)— ਬੀਤੇ ਦਿਨ ਸ਼ਾਮ ਇਲਾਕੇ ਦੇ ਪਿੰਡ ਧੀਰਪੁਰ ਵਿਖੇ ਪਿੰਡ ਦੇ ਚੌਂਕ 'ਚ ਸ਼ਰੇਆਮ ਚਲੀ ਗੋਲੀ ਕਾਰਨ ਹੋਈ ਇਕ ਵਿਅਕਤੀ ਦੀ ਮੌਤ ਦੇ ਪਿੱਛੇ ਇਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਇਹ ਦੋਸ਼ ਮ੍ਰਿਤਕ ਦੇ ਭਰਾ ਜਤਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਲਗਾਏ ਹਨ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਜਗਜੀਤ ਸਿੰਘ ਹਮੀਰਾ ਵਿਚ ਬਿਲਡਿੰਗ ਮਟੀਰਿਅਲ ਦਾ ਕੰਮ ਕਰਦਾ ਹੈ ਅਤੇ ਬੀਤੀ 13 ਜਨਵਰੀ ਨੂੰ ਉਹ ਧੀਰਪੁਰ ਵਿਖੇ ਆਪਣੇ ਭਰਾ ਜਗਜੀਤ ਸਿੰਘ, ਪਿੰਡ ਦੇ ਸਾਬਕਾ ਸਰਪੰਚ ਸੰਤੋਖ ਸਿੰਘ ਅਤੇ ਰਾਜਨ ਸਿੰਘ ਦੇ ਨਾਲ ਆਪਣੀ ਡਿਜਾਇਰ ਕਾਰ 'ਚ ਵਿਚ ਗਏ ਸਨ। ਜਿੱਥੇ ਸਰਕਾਰੀ ਸਕੂਲ ਦੇ ਕੋਲ ਖੜ੍ਹੇ ਤਿੰਨ ਵਿਅਕਤੀਆਂ ਸੀਮਨਜੀਤ ਸਿੰਘ ਉਰਫ ਸਿਮਨ, ਸੁਖਦੇਵ ਸਿੰਘ ਉਰਫ ਸੁੱਖਾ, ਅਤੇ ਅਮਨਦੀਪ ਸਿੰਘ ਪੁਤੱਰ ਰੇਸ਼ਮ ਸਿੰਘ ਵਿਚੋਂ ਸੁਖਦੇਵ ਸਿੰਘ ਨੇ ਉਸ ਦੇ ਭਰਾ ਜਗਜੀਤ ਸਿੰਘ ਨੂੰ ਪਛਾਣ ਕੇ ਉਸ ਦੀ ਸੁਪਾਰੀ ਮਿਲਣ ਦੀ ਗੱਲ ਕਰਕੇ ਲਲਕਾਰਾ ਮਾਰਿਆ ਅਤੇ ਜਗਜੀਤ ਸਿੰਘ ਨੂੰ ਗੋਲੀਆਂ ਨਾਲ ਭੁਣਨ ਦੀ ਗੱਲ ਕੀਤੀ। ਇਸ 'ਤੇ ਅਮਨਦੀਪ ਸਿੰਘ ਨੇ ਦੇਸੀ ਪਿਸਤੌਲ ਨਾਲ ਮੇਰੇ ਭਰਾ 'ਤੇ ਫਾਇਰ ਕੀਤਾ ਪਰ ਉਹ ਫਾਇਰ ਖਾਲੀ ਗਿਆ ਅਤੇ ਦੂਜਾ ਫਾਇਰ ਸੀਮਨਜੀਤ ਸਿੰਘ ਨੇ ਦੇਸੀ ਪਿਸਤੌਲ ਨਾਲ ਕੀਤਾ ਅਤੇ ਇਹ ਗੋਲੀ ਉਸ ਦੇ ਭਰਾ ਦੇ ਦਿਲ ਦੇ ਕੋਲ ਲਗੀ।

ਦਿਲ ਕੋਲ ਗੋਲੀ ਲੱਗਣ ਕਰਕੇ ਉਹ ਬੁਰੀ ਤਰਾਂ ਜਖਮੀ ਹੋ ਗਿਆ ਅਤੇ ਤਿੰਨੋ ਭਰਾ ਉਨ੍ਹਾਂ ਨੂੰ ਧਮਕੀਆਂ ਦੇ ਕੇਮੌਕੇ ਤੋਂ ਫਰਾਰ ਹੋ ਗਏ ਅਤੇ ਉਹ ਆਪਣੇ ਭਰਾ ਨੂੰ ਤੁਰੰਤ ਜਲੰਧਰ ਦੇ ਇਕ ਪ੍ਰਾਇਵੇਟ ਹਸਪਤਾਲ ਵਿਚ ਲੈ ਗਏ, ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤ ਦਸਿਆ। ਇਸ ਸੰਬਧੀ ਡੀ. ਐੱਸ. ਪੀ.ਸੁਰਿੰਦਰ ਸਿੰਘ ਧੋਗੜੀ ਨੇ ਦਸਿਆ ਕਿ ਪੁਲਸ ਬਿਆਨਾ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ ਅਤੇ ਲਗਾਤਾਰ ਛਾਪਾਮਾਰੀ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸੰਬਧੀ ਥਾਣਾ ਮੁੱਖੀ ਪੁਸ਼ਪਬਾਲੀ ਦੀ ਟੀਮ ਵੱਲੋਂ ਪਿੰਡ 'ਚ ਜਾ ਕੇ ਜਾਂਚ ਕੀਤੀ ਗਈ ਅਤੇ ਘਟਨਾ ਵਾਲੀ ਥਾਂ 'ਤੇ ਵੀ ਜਾਂਚ ਕੀਤੀ ਪੁਲਸ ਨੂੰ ਅਜੇ ਤੱਕ ਘਟਨਾ ਵਾਲੀ ਥਾਂ ਤੋ ਕਈ ਗੋਲੀ ਦਾ ਖੋਲ੍ਹ ਨਹੀਂ ਮਿਲਿਆ ਹੈ।

ਡੀ. ਐੱਸ. ਪੀ ਸੁਰਿੰਦਰ ਪਾਲ ਸਿੰਘ ਧੋਗੜੀ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਪਾਇਆ ਗਿਆ ਹੈ ਕਿ ਤਿੰਨੋਂ ਫਰਾਰ ਦੋਸ਼ੀ ਅਪਰਾਧਿਕ ਸੋਚ ਵਾਲੇ ਹਨ ਅਤੇ ਇਨ੍ਹਾਂ 'ਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ। ਪੁਲਸ ਵੱਖ-ਵੱਖ ਪਹਲੂਆ 'ਤੇ ਕੰਮ ਕਰ ਰਹੀ ਹੈ। ਇਸ ਘਟਨਾ ਦੇ ਲੋੜਿੰਦੇ ਦੋਸ਼ੀ ਅਜੇ ਫਰਾਰ ਹਨਸ਼ ਪੁਲਸ ਉਨ੍ਹਾਂ ਨੂੰ ਸੰਜੀਦਗੀ ਨਾਲ ਤਲਾਸ਼ ਕਰ ਰਹੀ ਹੈ ਅਤੇ ਬੀਤੇ ਦਿਨ ਘਟਨਾ ਵਾਲੀ ਥਾਂ 'ਤੇ ਡਾਗ ਸਿਕਵਾਇਰਡ ਟੀਮ ਵੀ ਪੁੱਜੀ। ਮ੍ਰਿਤਕ ਜਗਜੀਤ ਸਿੰਘ ਦਾ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾ ਨੂੰ ਸੌਂਪ ਦਿੱਤੀ ਗਈ ਹੈ। ਬਹਰਹਾਲ ਇਹ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇਹ ਪਿੰਡ ਕੁਝ ਮਹਿਣੇ ਪਹਿਲਾਂ ਵੀ ਇਕ ਪੁੱਤਰ ਵੱਲੋਂ ਆਪਣੇ ਪਿਤਾ ਦੀ ਹੱਤਿਆ ਕਰ ਦੇਣ ਦੇ ਮਾਮਲੇ ਕਾਰਨ ਚਰਚਾ 'ਚ ਆਇਆ ਸੀ।


shivani attri

Content Editor

Related News