ਹੈਂਗ ਆਊਟ ਬੀਅਰ ਬਾਰ ਗੋਲੀ ਕਾਂਡ, ਸੋਨੂੰ 2 ਦਿਨ ਦੇ ਪੁਲਸ ਰਿਮਾਂਡ ''ਤੇ

09/24/2019 1:36:27 PM

ਜਲੰਧਰ (ਮਹੇਸ਼)— ਹੈਂਗ ਆਉਟ ਬੀਅਰ ਬਾਰ (ਵੀਵਾ ਕੋਲਾਜ਼ ਸ਼ਾਪਿੰਗ ਮਾਲ) 'ਚ ਸ਼ਨੀਵਾਰ ਨੂੰ ਹੋਏ ਗੋਲੀ ਕਾਂਡ ਦੇ ਮਾਮਲੇ 'ਚ ਐਤਵਾਰ ਨੂੰ ਜੰਡਿਆਲਾ-ਨੂਰਮਹਿਲ ਰੋਡ 'ਤੇ ਗ੍ਰਿਫਤਾਰ ਕੀਤੇ ਗਏ ਰਵਿੰਦਰ ਕੁਮਾਰ ਉਰਫ ਸੋਨੂੰ ਰੁੜਕਾ ਨੂੰ ਬੀਤੇ ਦਿਨ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਨੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਨੰਗਲ ਸ਼ਾਮਾ (ਦਕੋਹਾ) ਪੁਲਸ ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੰਦਾ ਨੇ ਦੱਸਿਆ ਕਿ ਸੋਨੂੰ ਕੋਲੋਂ ਪੁਲਸ ਉਕਤ ਵਾਰਦਾਤ ਨੂੰ ਲੈ ਕੇ ਪੁਛਗਿੱਛ ਕਰ ਰਹੀ ਹੈ ਤਾਂ ਕਿ ਇਸ ਵਾਰਦਾਤ ਨਾਲ ਸਬੰਧਿਤ ਬਾਕੀ ਲੋਕਾਂ ਨੂੰ ਵੀ ਬੇਨਕਾਬ ਕੀਤਾ ਜਾ ਸਕੇ। ਉਧਰ ਘਟਨਾ 'ਚ ਜ਼ਖਮੀ ਸੁਖਵਿੰਦਰ ਸਿੰਘ ਦੀ ਹਾਲਤ 'ਚ ਅੱਜ ਹੋਰ ਸੁਧਾਰ ਹੋਇਆ ਹੈ। ਸੋਨੂੰ ਰੁੜਕਾ ਦੇ ਬਾਕੀ ਸਾਥੀਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।


shivani attri

Content Editor

Related News