ਜਲੰਧਰ ਕੈਂਟ ’ਚ ਸੁਨਿਆਰੇ ਦੀ ਦੁਕਾਨ ’ਚੋਂ ਸੋਨੇ ਦੇ ਗਹਿਣੇ ਚੁੱਕ ਕੇ 2 ਔਰਤਾਂ ਫ਼ਰਾਰ

Saturday, Feb 27, 2021 - 01:40 PM (IST)

ਜਲੰਧਰ ਕੈਂਟ ’ਚ ਸੁਨਿਆਰੇ ਦੀ ਦੁਕਾਨ ’ਚੋਂ ਸੋਨੇ ਦੇ ਗਹਿਣੇ ਚੁੱਕ ਕੇ 2 ਔਰਤਾਂ ਫ਼ਰਾਰ

ਜਲੰਧਰ (ਮਹੇਸ਼)– ਮੁਹੱਲਾ ਨੰਬਰ 24 ਜਲੰਧਰ ਕੈਂਟ ਵਿਚ ਇਕ ਸੁਨਿਆਰੇ ਦੀ ਦੁਕਾਨ ’ਤੇ ਸੋਨੇ ਦੀ ਗਹਿਣੇ ਖਰੀਦਣ ਆਈ ਇਕ ਔਰਤ ਦੇ ਪਰਸ ਵਿਚੋਂ ਉਸਦੇ ਨਾਲ ਬੈਠੀਆਂ 2 ਔਰਤਾਂ ਗਹਿਣੇ ਕੱਢ ਕੇ ਫ਼ਰਾਰ ਹੋ ਗਈਆਂ। ਪਰਸ ਵਿਚ ਔਰਤ ਵੱਲੋਂ ਖਰੀਦੇ ਸੋਨੇ ਦੇ ਨਵੇਂ ਗਹਿਣੇ ਸਨ, ਜਿਨ੍ਹਾਂ ਦੀ ਕੀਮਤ ਲੱਖਾਂ ਵਿਚ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਵਿੱਤਰ ਸਥਾਨ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਹੈ ਵਿਸ਼ੇਸ਼ ਮਹੱਤਤਾ, ‘ਗੁਰੂ ਰਵਿਦਾਸ’ ਜੀ ਨੇ ਇਥੇ ਬਿਤਾਏ ਸਨ 4 ਸਾਲ

ਥਾਣਾ ਜਲੰਧਰ ਕੈਂਟ ਦੀ ਪੁਲਸ ਕੋਲ ਇਹ ਮਾਮਲਾ ਪਹੁੰਚਦੇ ਹੀ ਐੱਸ. ਐੱਚ. ਓ. ਅੰਮ੍ਰ੍ਰਿਤਪਾਲ ਸਿੰਘ ਸਮੇਤ ਪੁਲਸ ਪਾਰਟੀ ਬੂਟੀ ਦੀ ਹੱਟੀ ਨਾਂ ਦੀ ਦੁਕਾਨ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਸੇਮੀ ਦੇ ਰਹਿਣ ਵਾਲੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਧੀ ਨਾਲ ਉਕਤ ਦੁਕਾਨ ’ਤੇ ਗਹਿਣੇ ਖਰੀਦਣ ਆਏ ਸਨ। ਉਨ੍ਹਾਂ ਦੀ ਪਤਨੀ ਅਤੇ ਧੀ ਨੇ ਖਰੀਦੇ ਗਹਿਣੇ ਆਪਣੇ ਪਰਸ ਵਿਚ ਰੱਖ ਲਏ। ਉਨ੍ਹਾਂ ਦੇ ਨੇੜੇ ਹੀ ਬੈਠੀਆਂ 2 ਔਰਤਾਂ ਨੇ ਪਰਸ ਵਿਚੋਂ ਗਹਿਣੇ ਕਦੋਂ ਕੱਢ ਲਏ ਪਤਾ ਹੀ ਨਾ ਲੱਗਾ। ਉਨ੍ਹਾਂ ਦੇ ਜਾਣ ਤੋਂ ਬਾਅਦ ਜਦੋਂ ਪਰਸ ਦੇਖਿਆ ਤਾਂ ਉਸ ਵਿਚ ਗਹਿਣੇ ਨਹੀਂ ਸਨ।

ਪਤਾ ਲੱਗਾ ਹੈ ਕਿ ਪੁਲਸ ਨੇ ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ’ਤੇ ਦੇਖਿਆ ਕਿ ਉਸ ਵਿਚ ਗਹਿਣੇ ਚੋਰੀ ਕਰਨ ਵਾਲੀਆਂ ਔਰਤਾਂ ਕੈਦ ਸਨ। ਪੁਲਸ ਦੀ ਜਾਂਚ ਜਾਰੀ ਹੈ ਪਰ ਅਜੇ ਕੇਸ ਹੱਲ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ


author

shivani attri

Content Editor

Related News