ਐੱਚ. ਐੱਮ. ਵੀ. ਕਾਲਜ ਦੀ ਐਸੋਸੀਏਟ ਪ੍ਰੋਫੈਸਰ ਦੇ ਘਰੋਂ ਸੋਨੇ ਦੇ ਗਹਿਣੇ ਤੇ ਕੈਸ਼ ਚੋਰੀ

03/09/2019 2:03:31 AM

ਜਲੰਧਰ, (ਵਰੁਣ)–ਛੋਟੀ ਬਾਰਾਂਦਰੀ ਵਿਚ ਰਹਿਣ ਵਾਲੀ ਐੱਚ. ਐੱਮ. ਵੀ. ਕਾਲਜ ਦੀ ਐਸੋਸੀਏਟ ਪ੍ਰੋਫੈਸਰ ਦੇ ਘਰੋਂ ਚੋਰਾਂ ਨੇ ਸੋਨੇ ਦੇ ਗਹਿਣੇ ਅਤੇ ਕੈਸ਼ ਚੋਰੀ ਕਰ ਲਿਆ। ਥਾਣਾ ਨੰਬਰ 7 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ। ਪ੍ਰੋ. ਸਰਿਤਾ ਖੁਲਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਕਿਸੇ ਸਮਾਰੋਹ ਵਿਚ ਸ਼ਾਮਲ ਹੋਣ ਲਈ ਗਈ ਹੋਈ ਸੀ। ਦੇਰ ਸ਼ਾਮ ਵਾਪਸ ਮੁੜੀ ਤਾਂ ਘਰ ਅੰਦਰ ਜਾ ਕੇ ਵੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਹੋਇਆ ਸੀ। ਸੂਚਨਾ ਪੁਲਸ ਕੰਟਰੋਲ ਰੂਮ ਵਿਚ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ 7 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਵਿਚ ਜੁੱਟ ਗਈ। ਹੈਰਾਨੀ ਦੀ ਗੱਲ ਹੈ ਕਿ ਪਾਸ਼ ਇਲਾਕੇ ਵਿਚ ਹੋਈ ਚੋਰੀ ਦੀ ਇਸ ਵਾਰਦਾਤ ਨੂੰ ਥਾਣਾ 7 ਦੀ ਪੁਲਸ ਲੁਕਾਉਂਦੀ ਫਿਰਦੀ ਸੀ। ਪ੍ਰੋਫੈਸਰ ਨੇ ਇਸ ਚੋਰੀ ਬਾਰੇ ਸੋਸ਼ਲ ਮੀਡੀਆ ਵਿਚ ਸ਼ੇਅਰ ਕੀਤਾ ਹੈ। ਫਿਲਹਾਲ ਚੋਰੀ ਹੋਏ ਗਹਿਣਿਆਂ ਤੋਂ ਲੈ ਕੇ ਕੈਸ਼ ਬਾਰੇ ਅਜੇ ਕੁਝ ਅਨੁਮਾਨ ਨਹੀਂ ਲਾਇਆ ਜਾ ਸਕਿਆ ਹੈ।


Arun chopra

Content Editor

Related News