GNA ਯੂਨੀਵਰਸਿਟੀ ਨੇ "ਐਂਟੀ-ਡਰੱਗਜ਼ ਸਾਈਕਲ ਰੈਲੀ" ਦਾ ਕੀਤਾ ਆਯੋਜਨ

03/24/2023 3:41:28 PM

ਫਗਵਾੜਾ (ਜਲੋਟਾ)-ਜੀ. ਐੱਨ. ਏ. ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿੰਗ ਵੱਲੋਂ ਪ੍ਰਸ਼ਾਸਨ ਅਤੇ ਫਿਟ ਬਾਈਕਰਜ਼ ਕਲੱਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ 23 ਮਾਰਚ ਨੂੰ 'ਸ਼ਹੀਦੀ ਦਿਵਸ' ਮੌਕੇ ਹੁਸ਼ਿਆਰਪੁਰ ਸ਼ਹਿਰ ਵਿਖੇ ਨਸ਼ਾ ਵਿਰੋਧੀ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਾਈਕਲ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ ਸੀ।  ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਭਗਤੀ ਦੇ ਗੀਤਾਂ ਨਾਲ ਭਾਰਤ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਗਰਮਜੋਸ਼ੀ ਨਾਲ ਕੀਤੀ ਗਈ। ਰੈਲੀ ਦਾ ਉਦਘਾਟਨ ਡੀ. ਐੱਸ. ਪੀ. (ਸਿਟੀ) ਪਲਵਿੰਦਰ ਸਿੰਘ, ਸ. ਹਰਭਗਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਰੈਕਟਰ ਸਚਦੇਵਾ ਸਟਾਕ ਸ੍ਰੀ ਰਣਵੀਰ ਸਚਦੇਵਾ, ਪ੍ਰੋ-ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ, ਡਿਪਟੀ ਰਜਿਸਟਰਾਰ ਕੁਨਾਲ ਬੈਂਸ-ਜੀ. ਐੱਨ. ਏ. ਯੂਨੀਵਰਸਿਟੀ, ਮੁਨੀਰ, ਬਲਰਾਜ ਸਿੰਘ ਚੌਹਾਨ, ਰਾਜੇਸ਼ ਬਾਲੀ ਅਤੇ ਇੰਜੀਨੀਅਰ ਗੁਰਮੀਤ ਸਿੰਘ (ਪੀਆਰਓ ਜੀ. ਐੱਨ. ਏ. ਯੂਨੀਵਰਸਿਟੀ) ਨੇ ਕੀਤਾ।

PunjabKesari

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਟਾਂਡਾ ਵਿਖੇ ਓਵਰਡੋਜ਼ ਨਾਲ ਵਿਅਕਤੀ ਦੀ ਮੌਤ

ਰੈਲੀ ਵਿੱਚ 380 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ ਅਤੇ "ਨਸ਼ਿਆਂ ਵਿਰੁੱਧ ਨੌਜਵਾਨ" ਦੇ ਆਦਰਸ਼ ਨਾਲ ਇਸ ਸਮਾਗਮ ਨੂੰ ਅੱਗੇ ਵਧਾਇਆ। ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਚ ਕਈ ਸਕੂਲਾਂ, ਕਾਲਜਾਂ, ਫਿੱਟਨੈੱਸ ਫ੍ਰੀਕਾਂ, ਸਾਈਕਲ ਸਵਾਰਾਂ ਅਤੇ ਹੋਰ ਥਾਂਵਾ ਤੋਂ ਪੁੱਜੇ ਨੌਜਵਾਨ ਸਨ, ਜਿਨ੍ਹਾਂ ਪੂਰੇ ਸ਼ਹਿਰ ਵਿੱਚ ਸਾਈਕਲ ਚਲਾ ਹੁਸ਼ਿਆਰਪੁਰ ਸ਼ਹਿਰ ਦੇ 15 ਕਿਲੋਮੀਟਰ ਹਿੱਸੇ ਨੂੰ ਕਵਰ ਕਰਦੇ ਹੋਏ 25 ਪ੍ਰਮੁੱਖ ਥਾਵਾਂ ਦਾ ਦੌਰਾ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਾਈਕਲ ਸਵਾਰਾਂ ਨੇ ਨਸ਼ਿਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਵਿਚ ਜਾਗਰੂਕਤਾ ਫੈਲਾਈ ਅਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਪੂਰੀ ਵਾਹ ਲਾਉਣ। 

PunjabKesari

ਸਾਈਕਲ ਰੈਲੀ ਦੀ ਸਫ਼ਲਤਾ 'ਤੇ ਜੀ. ਐੱਨ. ਏ. ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਕਿਹਾ ਕਿ ਆਓ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਚੁੱਕੀਏ ਅਤੇ ਵਾਅਦਾ ਕਰੀਏ ਕਿ ਸਾਡਾ ਹਰ ਕੰਮ ਦੇਸ਼ ਦੀ ਤਰੱਕੀ, ਏਕਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਹੋਵੇਗਾ। ਪ੍ਰੋ-ਵਾਈਸ ਚਾਂਸਲਰ ਡਾ ਹੇਮੰਤ ਸ਼ਰਮਾ ਨੇ ਰੈਲੀ ਵਿਚ ਪੁੱਜੀ ਹਰ ਉਮਰ ਵਰਗ ਦੇ ਲੋਕਾਂ ਦੀ ਭਾਰੀ ਭੀੜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੀ ਐੱਨ ਏ ਯੂਨੀਵਰਸਿਟੀ ਵੱਲੋਂ ਅਜਿਹੇ ਸਮਾਗਮ ਅੱਗੇ ਵੀ ਜਾਰੀ ਰਹਿਣਗੇ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News