ਸੁੱਤੀ ਪਈ ਲੜਕੀ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ

07/13/2019 12:02:28 PM

ਟਾਂਡਾ ਉੜਮੁੜ (ਪੰਡਿਤ)— ਅੱਡਾ ਚੌਲਾਂਗ ਇਲਾਕੇ ਦੇ ਇਕ ਪਿੰਡ ਵਿਚਲੇ ਘਰ 'ਚ ਅੱਧੀ ਰਾਤ ਨੂੰ ਚੋਰੀ ਕਰਨ ਦੀ ਨੀਅਤ ਨਾਲ ਦਾਖਲ ਹੋ ਕੇ ਸੁੱਤੀ ਪਈ ਨੌਜਵਾਨ ਲੜਕੀ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ 'ਚ ਟਾਂਡਾ ਪੁਲਸ ਨੇ ਉਸੇ ਪਿੰਡ ਦੇ ਇਕ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਲੜਕੀ ਦੀ ਸ਼ਿਕਾਇਤ 'ਤੇ ਮਨਪ੍ਰੀਤ ਸਿੰਘ ਮੰਨਾ ਪੁੱਤਰ ਬਲਦੇਵ ਸਿੰਘ ਖਿਲਾਫ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨ 'ਚ ਲੜਕੀ ਨੇ ਦੱਸਿਆ ਕਿ ਉਕਤ ਮੁਲਜ਼ਮ ਦਾ ਉਸ ਦੇ ਘਰ ਆਉਣਾ-ਜਾਣਾ ਸੀ ਅਤੇ ਉਹ ਅਕਸਰ ਉਸ 'ਤੇ ਬੁਰੀ ਨਜ਼ਰ ਰੱਖਦਿਆਂ ਛੇੜਛਾੜ ਕਰਦਾ ਸੀ। ਬੀਤੀ ਰਾਤ ਡੇਢ ਵਜੇ ਦੇ ਕਰੀਬ ਮੰਨਾ ਉਸ ਦੇ ਘਰ ਵਿਚ ਕੰਧ ਟੱਪ ਕੇ ਦਾਖਲ ਹੋਇਆ ਅਤੇ ਉਸ ਨਾਲ ਸੁੱਤੀ ਪਈ ਨਾਲ ਸਰੀਰਕ ਛੇੜਛਾੜ ਕਰਨ ਲੱਗਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਪਰਿਵਾਰਕ ਮੈਂਬਰਾਂ ਦੇ ਉੱਠ ਜਾਣ 'ਤੇ ਉਹ ਕੰਧ ਟੱਪ ਕੇ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News