ਰੁਦਰਾਕਸ਼ ਸ਼ੋਭਾ ਯਾਤਰਾ ਦਾ ਨਿਮਿਸ਼ਾ ਮਹਿਤਾ ਨੇ ਫੁੱਲਾਂ ਦੀ ਵਰਖਾ ਕਰਵਾ ਕੇ ਕੀਤਾ ਸੁਆਗਤ

Monday, Mar 01, 2021 - 05:42 PM (IST)

ਰੁਦਰਾਕਸ਼ ਸ਼ੋਭਾ ਯਾਤਰਾ ਦਾ ਨਿਮਿਸ਼ਾ ਮਹਿਤਾ ਨੇ ਫੁੱਲਾਂ ਦੀ ਵਰਖਾ ਕਰਵਾ ਕੇ ਕੀਤਾ ਸੁਆਗਤ

ਗੜ੍ਹਸ਼ੰਕਰ- ਹਲਕਾ ਗੜ੍ਹਸ਼ੰਕਰ ਵਿਚ ਸਵਾ ਲੱਖ ਰੁਦਰਾਕਸ਼ ਦੀ ਭਗਵਾਨ ਭੋਲੇਨਾਥ ਜੀ ਨੂੰ ਸਮਰਪਿਤ ਸ਼ਾਨਦਾਰ ਰੁਦਰਾਕਸ਼ ਸ਼ੋਭਾ ਯਾਤਰਾ ਮਾਂ ਚਿੰਤਪੂਰਨੀ ਮੰਦਿਰ ਤੋਂ ਕੱਢੀ ਗਈ। ਇਸ ਸ਼ੋਭਾ ਯਾਤਰਾ ਦਾ ਸੁਆਗਤ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਸਮੂਹ ਸਾਥੀਆਂ ਨਾਲ ਆਪਣੇ ਨੰਗਲ ਰੋਡ ਸਥਿਤ ਨਿਵਾਸ ’ਤੇ ਫੁੱਲਾਂ ਦੀ ਵਰਖਾ ਕਰਵਾ ਕੇ ਕੀਤਾ। ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਸਾਥੀਆਂ ਨਾਲ ਜੰਮ ਕੇ ‘ਬੰਮ-ਬੰਮ ਭੋਲੇ’ ਦੇ ਜੈਕਾਰੇ ਵੀ ਲਗਾਏ। ਨਿਮਿਸ਼ਾ ਦੇ ਨਿਵਾਸ ’ਤੇ ਸ਼ੋਭਾ ਯਾਤਰਾ ਪਹੁੰਚਣ ’ਤੇ ਉਨ੍ਹਾਂ ਸਾਰੇ ਬ੍ਰਹਮਣ ਸਮਾਜ ਅਤੇ ਸ਼ੋਭਾ ਯਾਤਰਾ ਵਿਚ ਸ਼ਿਰਕਤ ਕਰ ਰਹੀਆਂ ਉੱਗੀਆਂ ਸ਼ਖਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। 

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

PunjabKesari

ਜ਼ਿਕਰਯੋਗ ਹੈ ਕਿ ਫੁੱਲਾਂ ਦੀ ਵਰਖਾ ਵਾਲੀਆਂ ਮਸ਼ੀਨਾਂ ਲਗਵਾ ਕੇ ਯਾਤਰਾ ਅਤੇ ਸ਼ਿਵ ਭਗਤਾਂ ਦਾ ਕਾਂਗਰਸੀ ਆਗੂ ਵੱਲੋਂ ਸੁਆਗਤ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਆਪਣੇ ਘਰ ਤੋਂ ਇਲਾਵਾ ਬਕਾਇਦਾ ਸ਼ੋਭਾ ਯਾਤਰਾ ਦੀ ਸ਼ਿਵ ਪਿੰਡੀ ਵਾਲੀ ਝਾਕੀ ਅੱਗੇ ਟਰੈਕਟਕ ਟਰਾਲੀ ਲਗਾ ਕੇ ਅੱਗੇ-ਅੱਗੇ ਫੁੱਲਾਂ ਦੀ ਵਰਖਾ ਕਰਵਾਉਣ ਦਾ ਇੰਤਜ਼ਾਮ ਵੀ ਨਿਮਿਸ਼ਾ ਵੱਲੋਂ ਕੀਤਾ ਗਿਆ ਸੀ, ਜਿਸ ਦੀ ਸਮੂਚੇ ਗੜ੍ਹਸ਼ੰਕਰ ’ਚ ਸ਼ਲਾਘਾ ਕੀਤੀ ਗਈ। 

ਇਹ ਵੀ ਪੜ੍ਹੋ:  ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼

PunjabKesari

ਕਾਂਗਰਸੀ ਬੁਲਾਰਣ ਨਿਮਿਸ਼ਾ ਮਹਿਤਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਯਾਤਾਰ ਦੇ ਅੱਗੇ-ਅੱਗੇ ਭਗਵਾਨ ਸ਼ੰਕਰ ਦੇ ਜੈਕਾਰੇ ਲਗਵਾਉਂਦਿਆਂ ਝਾੜੂ ਮਾਰ ਕੇ ਸਾਰੇ ਸ਼ਹਿਰ ’ਚ ਸਫ਼ਾਈ ਦੀ ਸੇਵਾ ਵੀ ਕੀਤੀ। ਇਕ ਨੇਤਾ ਪਾਸੋਂ ਝਾੜੂ ਮਾਰ ਕੇ ਸਫ਼ਾਈ ਦੀ ਸੇਵਾ ਕਰਨਾ ਗੜ੍ਹਸ਼ੰਕਰ ਦੇ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਪਤੀ ਦਾ ਖ਼ੌਫ਼ਨਾਕ ਕਾਰਾ, ਰਾਤ ਨੂੰ ਸੁੱਤੀ ਪਈ ਪਤਨੀ ’ਤੇ ਸੁੱਟ ਦਿੱਤਾ ਗਰਮਾ-ਗਰਮ ਤੇਲ 

ਜ਼ਿਕਰਯੋਗ ਹੈ ਕਿ ਇਹ ਕਾਂਗਰਸੀ ਆਗੂ ਹਿੰਦੂ ਜਮਾਤ ਲਈ ਅਤੇ ਹਿੰਦੂ ਧਰਮ ਲਈ ਧੜੱਲੇ ਨਾਲ ਆਵਾਜ਼ ਬੁਲੰਦ ਕਰਨ ਲਈ ਰਾਜਨੀਤੀ ਖੇਮਿਆਂ ’ਚ ਮਸ਼ਹੂਰ ਹੈ। ਸਮੂਚੇ ਗੜ੍ਹਸ਼ੰਕਰ ਸ਼ਹਿਰ ’ਚ ਦਿਨ ਭਰ ‘ਬੰਮ-ਬੰਮ ਭੋਲੇ’ ਦੇ ਜੈਕਾਰੇ ਗੂੰਜਦੇ ਰਹੇ ਅਤੇ ਸ਼ਿਵ ਭਗਤਾਂ ਦੇ ਚਿਹਰੇ ’ਤੇ ਵੱਖਰਾ ਚਾਅ ਵੇਖਣ ਨੂੰ ਮਿਲਿਆ।  ਇਸ ਮੌਕੇ ਉਨ੍ਹਾਂ ਨਾਲ ਰਜਿੰਦਰ ਰਾਣਾ, ਨਰਿੰਦਰ ਖੰਨਾ, ਕ੍ਰਿਪਾਲ ਪਾਲਾ ਐੱਮ. ਸੀ., ਯਸ਼ਪਾਲ ਮਲਹੋਤਰਾ, ਸੋਨੂੰ ਸੀਕਰੀ, ਪਿੰਕਾ ਰਾਮ, ਰਵਿੰਦਰ ਬਿੰਦੂ, ਰਣਜੀਤ ਸਰਪੰਚ, ਵਿਸ਼ਾਲ ਰਾਣਾ ਸਰਪੰਚ, ਹਰਮੇਸ਼ ਕੰਗ, ਮਹਿੰਦਰ ਸਿੰਘ ਸਲੇਮਪੁਰ, ਜਨਕ ਰਾਣਾ ਸੁਰਜੀਤ ਪੁਰਖੋਵਾਲ ਨੀਲਮ ਸਰਪੰਚ ਸਮੇਤ ਹੋਰ ਆਦਿ ਲੋਕ ਸ਼ਾਮਲ ਸਨ। 
 


author

shivani attri

Content Editor

Related News