ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ, ਮਾਮਲਾ ਦਰਜ
Friday, Oct 08, 2021 - 12:27 PM (IST)
ਟਾਂਡਾ ਉੜਮੜ (ਪੰਡਿਤ,ਮੋਮੀ, ਕੁਲਦੀਸ਼, ਪੱਪੂ)- ਟਾਂਡਾ ਪੁਲਸ ਨੇ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਮੰਗਲ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਕਲਿਆਣਪੁਰ ਦੀ ਸ਼ਿਕਾਇਤ ਦੇ ਆਧਾਰ 'ਤੇ ਜਤਿੰਦਰ ਸਿੰਘ ਜੱਸੀ ਪੁੱਤਰ ਕਰਮਚੰਦ ਵਾਸੀ ਸੇਂਟ ਸੋਲਜਰ ਕਲੋਨੀ ਭੋਗਪੁਰ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪੈਟਰੋਲ ਪੰਪ ’ਤੇ ਮਿਹਨਤ ਕਰਨ ਵਾਲੇ ਪਿਤਾ ਦਾ ਸੁਫ਼ਨਾ ਧੀ ਨੇ ਕੀਤਾ ਪੂਰਾ, IIT ਕਾਨਪੁਰ ’ਚ ਹੁਣ ਕਰੇਗੀ ਪੜ੍ਹਾਈ
ਆਪਣੇ ਬਿਆਨਾਂ ਵਿੱਚ ਮੰਗਲ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਮੁਲਜ਼ਮ ਦੇ ਝਾਂਸੇ ਵਿੱਚ ਆ ਕੇ ਆਪਣੇ ਦੋਤਰੇ ਗੁਰਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਡਾਲਾ (ਭੁਲੱਥ) ਨੂੰ ਕੈਨੇਡਾ ਭੇਜਣ ਲਈ 4 ਲੱਖ 20 ਹਜ਼ਾਰ ਰੁਪਏ ਦਿੱਤੇ ਸਨ ਪਰ ਉਸ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ ਹੈ। ਪੁਲਸ ਨੇ ਹੁਣ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਚੰਨੀ ਸਰਕਾਰ ਤੇ ਕਾਂਗਰਸ ਵਿਚਾਲੇ ਛਿੜੀ ਜੰਗ ਲੋਕਾਂ ’ਤੇ ਭਾਰੂ ਪੈਣ ਲੱਗੀ : ਸੁਖਬੀਰ ਬਾਦਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ