ਨਵਾਂਸ਼ਹਿਰ 'ਚ 75 ਲੱਖ ਦੀ ਠੱਗੀ ਦਾ ਮਾਮਲਾ, ਇੰਝ ਖੁੱਲ੍ਹਿਆ ਧੋਖਾਧੜੀ ਦਾ ਭੇਤ
Thursday, May 13, 2021 - 05:01 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਬਿਨਾਂ ਜ਼ਮੀਨ ਦੀ ਮਾਲਕੀਅਤ ਦੇ ਗਲਤ ਦਸਤਾਵੇਜ਼ ਤਿਆਰ ਕਰਕੇ ਜ਼ਮੀਨ ਦਾ ਬਿਆਨਾ ਕਰਕੇ 75 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 3 ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਤੀਰਥ ਸਿੰਘ ਪੁੱਤਰ ਬਿਕਰ ਸਿੰਘ ਵਾਸੀ ਨਵਾਂ ਪਿੰਡ ਤਹਿਸੀਲ ਫਿਲੌਰ (ਜਲੰਧਰ) ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਸਾਲ 2016 ’ਚ ਇਕ ਪੁਰਾਣੀ ਜਾਣ ਪਛਾਣ ਵਾਲੇ ਪਰਮਿੰਦਰ ਸਿੰਘ ਨਾਲ 150 ਏਕੜ ਜ਼ਮੀਨ ਦਾ ਸੌਦਾ ਪ੍ਰਤੀ ਏਕੜ 5.50 ਲੱਖ ਰੁਪਏ ’ਚ ਤੈਅ ਕੀਤਾ ਸੀ। ਉਸ ਨੇ ਦੱਸਿਆ ਕਿ ਉਪਰੋਕਤ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਜ਼ਮੀਨ ਦੀ ਪਾਵਰ ਆਫ਼ ਐਟਰਨੀ ਉਸ ਦੇ ਭਤੀਜੇ ਦੇ ਰਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਹਰਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਲਾਚੌਰ ਦੇ ਨਾਂ ’ਤੇ ਹੈ।
ਇਹ ਵੀ ਪੜ੍ਹੋ : ਕਾਨੂੰਨ ਦੇ ਰਖਵਾਲੇ ਹੀ ਉਡਾ ਰਹੇ ਧੱਜੀਆਂ, ਲਾਕਡਾਊਨ ਦੌਰਾਨ ਮਕਸੂਦਾਂ ਮੰਡੀ ਦੇ ਬਾਹਰ ਰੇਹੜੀਆਂ ’ਤੇ ਲਗਾਏ ਜਾਂਦੇ ਨੇ ਪੈੱਗ
ਉਸ ਨੇ ਦੱਸਿਆ ਕਿ ਉਪਰੋਕਤ ਪਰਮਿੰਦਰ ਸਿੰਘ ਢਿਲੋਂ ਦੇ ਘਰ ’ਤੇ ਉਸ ਨੇ 65 ਲੱਖ ਰੁਪਏ ਨਕਦੀ ਅਤੇ 10 ਲੱਖ ਰੁਪਏ ਦਾ ਚੈੱਕ ਦੇ ਕੇ 29 ਮਾਰਚ, 2016 ਨੂੰ ਬਿਆਨਾ ਲਿਖਵਾਇਆ ਸੀ। ਉਸ ਨੇ ਦੱਸਿਆ ਕਿ ਰਜਿਸਟਰੀ ਕਰਵਾਉਣ ਦੀ 20 ਜਨਵਰੀ, 2017 ਤੈਅ ਕੀਤੀ ਗਈ, ਜਿਸ ਨੂੰ ਬਾਅਦ ’ਚ ਪਰਮਿੰਦਰ ਸਿੰਘ ਦੇ ਕਹਿਣ ’ਤੇ ਜਨਵਰੀ-2018 ਕਰ ਦਿੱਤਾ ਗਿਆ ਸੀ। ਉਸ ਨੇ ਦੱਸਿਆ ਕਿ ਉਪਰੋਕਤ ਮਿਤੀ ਲੰਘ ਜਾਣ ਉਪਰੰਤ ਵੀ ਉਪਰੋਕਤ ਪਰਮਿੰਦਰ ਸਿੰਘ ਨੇ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਉਸ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : ਕੈਨੇਡਾ ਗਏ ਨਡਾਲਾ ਦੇ ਨੌਜਵਾਨ ਦੇ ਘਰ ਵਿਛੇ ਸੱਥਰ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਉਸ ਨੇ ਦੱਸਿਆ ਕਿ ਤਹਿਸੀਲ ਦਫ਼ਤਰ ਵਿਚ ਜਾ ਕੇ ਉਪਰੋਕਤ ਜ਼ਮੀਨ ਸਬੰਧੀ ਜਾਣਕਾਰੀ ਇਕੱਤਰ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਪਰੋਕਤ ਜ਼ਮੀਨ ਉਨ੍ਹਾਂ ਦੇ ਨਾਂ ’ਤੇ ਨਹੀਂ ਸਗੋਂ ਇਕ ਕੰਪਨੀ ਦੇ ਨਾਂ ’ਤੇ ਹੈ। ਜਿਸ ਉਪਰੰਤ ਉਪਰੋਕਤ ਦੋਸ਼ੀ ਨੇ ਉਨ੍ਹਾਂ ਨੂੰ ਮਿਲਣਾ ਬੰਦ ਕਰ ਦਿੱਤਾ ਅਤੇ ਕਾਫ਼ੀ ਲੰਬੇ ਸਮੇਂ ਉਪਰੰਤ ਉਪਰੋਕਤ ਦੋਸ਼ੀ ਦੀ ਪਤਨੀ ਘਰ ’ਤੇ ਮਿਲੀ, ਜਿਸ ਨੇ ਉਨ੍ਹਾਂ ਜਲਦ ਹੀ ਉਨ੍ਹਾਂ ਦੇ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ, ਪਰ ਪੈਸੇ ਵਾਪਸ ਨਹੀਂ ਕੀਤੇ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਏਜੰਟਾਂ ਨੇ ਸੁਫ਼ਨੇ ਵਿਖਾ ਕੇ ਦਿਵਾਏ ਸਨ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖ਼ਲੇ, ਹੁਣ ਰੁਕੇ ਵੀਜ਼ੇ
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਨੇ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਜ਼ਮੀਨ ਦੀ ਰਜਿਸਟਰੀ ਕਰਵਾਈ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਪਰੋਕਤ ਲੋਕਾਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਰਕਮ ਵਾਪਸ ਕਰਵਾਈ ਜਾਏ। ਉਪਰੋਕਤ ਸ਼ਿਕਾਇਤ ਦੀ ਜਾਂਚ ਐੱਸ. ਪੀ. ਐੱਚ. ਵੱਲੋ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਬਲਾਚੌਰ ਦੀ ਪੁਲਸ ਨੇ ਦੋਸ਼ੀ ਪਰਮਿੰਦਰ ਸਿੰਘ, ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਖ਼ਿਲਾਫ਼ ਧਾਰਾ 420,465,467,471 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਾਰਡਰ ’ਤੇ ਸਖ਼ਤੀ : ਜਲੰਧਰ-ਦਿੱਲੀ ਲਈ ਬੱਸਾਂ ਦੀ ਸਰਵਿਸ ’ਤੇ ਲੱਗੀ ਰੋਕ, ਜਾਣੋ ਕਿਉਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?