ਸਾਬਕਾ ਵਿਧਾਇਕ ਦੇ ਪੁੱਤਰ ਨਾਲ ਹੋਈ 5 ਲੱਖ ਤੋਂ ਵੱਧ ਦੀ ਠੱਗੀ

Wednesday, Dec 11, 2019 - 04:25 PM (IST)

ਸਾਬਕਾ ਵਿਧਾਇਕ ਦੇ ਪੁੱਤਰ ਨਾਲ ਹੋਈ 5 ਲੱਖ ਤੋਂ ਵੱਧ ਦੀ ਠੱਗੀ

ਰੂਪਨਗਰ (ਵਿਜੇ ਸ਼ਰਮਾ)— ਸ਼ਹਿਰ 'ਚ ਚਿੱਟ ਫੰਡ ਕੰਪਨੀਆਂ ਦੇ ਰਾਹੀਂ ਜਿੱਥੇ ਪਹਿਲਾਂ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ, ਉਥੇ ਹੀ ਰੂਪਨਗਰ 'ਚ ਸਾਬਕਾ ਵਿਧਾਇਕ ਦੇ ਡਾਕਟਰ ਪੁੱਤਰ ਨਾਲ ਇਸ ਮਾਮਲੇ 'ਚ ਠੱਗੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਸਾਬਕਾ ਵਿਧਾਇਕ ਦੇ ਪੁੱਤਰ ਦੀ ਸ਼ਿਕਾਇਤ 'ਤੇ ਸਿਟੀ ਪੁਲਸ ਰੂਪਨਗਰ ਨੇ ਏਰਾਈਜ ਇੰਡੀਆ ਕੰਪਨੀ ਦੀ ਸੀ. ਐੱਮ. ਡੀ. ਅਤੇ ਇਕ ਹੋਰ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। 

ਸ਼ਿਕਾਇਤਕਰਤਾ ਡਾ. ਗੁਰਵਿੰਦਰ ਸਿੰਘ ਐੱਮ. ਡੀ. ਰੇਡੀਓਲੋਜਿਸਟ ਪੁੱਤਰ ਸਾਬਕਾ ਵਿਧਾਇਕ ਸਮਸ਼ੇਰ ਸਿੰਘ ਨੇ ਸਿਟੀ ਪੁਲਸ ਨੂੰ ਦੱਸਿਆ ਕਿ ਉਸ ਨੇ ਏਰਾਈਜ ਇੰਡੀਆ ਕੰਪਨੀ 'ਚ ਡੇਲੀ ਸਕੀਮ ਦੇ ਤਹਿਤ 500 ਰੁ. ਯੋਜਨਾ ਅਤੇ ਐੱਫ. ਡੀ. ਸਕੀਮ ਤਹਿਤ 2 ਲੱਖ ਰੁਪਏ ਵੱਖ ਤੋ ਜਮ੍ਹਾ ਕਰਵਾਏ। ਇਸ ਤਰ੍ਹਾਂ ਉਨ੍ਹਾਂ ਸਬੰਧਤ ਕੰਪਨੀ 'ਚ ਕੁੱਲ 5,65000 ਰੁ. ਯੋਜਨਾ 'ਚ ਜਮ੍ਹਾ ਕਰਵਾਏ। ਜਦੋਂ ਯੋਜਨਾ ਦੀ ਮਚਿਊਰਟੀ ਦੇ ਪੰਜ ਸਾਲ ਪੂਰੇ ਹੋਣ 'ਤੇ ਜਦੋਂ ਉਨ੍ਹਾਂ ਰਾਸ਼ੀ ਨੂੰ ਲੈ ਕੇ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਕੰਪਨੀ ਵੱਲੋਂ ਕੋਈ ਪੈਸਾ ਵਾਪਸ ਨਹੀਂ ਮਿਲਿਆ। 

ਸਿਟੀ ਪੁਲਸ ਰੂਪਨਗਰ ਨੇ ਡਾ. ਗੁਰਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਸਬੰਧਤ ਏਰਾਈਜ ਇੰਡੀਆ ਕੰਪਨੀ ਦੇ ਸੀਐਮਡੀ ਨਿਤਿਨ ਸ੍ਰੀਵਾਸਤਵ ਅਤੇ ਏ. ਪੀ. ਤਿਵਾੜੀ ਹਾਲ ਨਿਵਾਸੀ ਐੱਸ. ਸੀ. ਓ-21, ਫਰਸਟ ਫਲੋਰ ਬੇਅੰਤ ਸਿੰਘ ਅਮਨ ਨਗਰ ਰੂਪਨਗਰ 'ਤੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।  ਜ਼ਿਕਰਯੋਗ ਹੈ ਕਿ ਰੂਪਨਗਰ ਸ਼ਹਿਰ 'ਚ ਪਹਿਲਾਂ ਵੀ ਚਿੱਟ ਫੰਡ ਕੰਪਨੀਆਂ ਵੱਲੋਂ ਕਈ ਲੋਕਾਂ ਦੇ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਠੱਗੀ ਦੇ ਇਸ ਮਾਮਲੇ ਨੇ ਲੋਕਾਂ 'ਚ ਡਰ ਦਾ ਮਹੌਲ ਪੈਦਾ ਕਰ ਦਿੱਤਾ।


author

shivani attri

Content Editor

Related News