ਵਿਦੇਸ਼ ਭੇਜਣ ਦੇ ਨਾਂ ''ਤੇ ਲੱਖਾਂ ਰੁਪਏ ਦੀ ਠੱਗੀ, ਪੁਲਸ ਨੇ ਕੀਤੀ ਕਾਰਵਾਈ

Saturday, Oct 25, 2025 - 04:16 PM (IST)

ਵਿਦੇਸ਼ ਭੇਜਣ ਦੇ ਨਾਂ ''ਤੇ ਲੱਖਾਂ ਰੁਪਏ ਦੀ ਠੱਗੀ, ਪੁਲਸ ਨੇ ਕੀਤੀ ਕਾਰਵਾਈ

ਹਾਜੀਪੁਰ (ਜੋਸ਼ੀ) : ਹਾਜੀਪੁਰ ਪੁਲਸ ਸਟੇਸ਼ਨ ਵਿਖੇ ਐੱਸ.ਐੱਸ.ਪੀ. ਹੁਸ਼ਿਆਰਪੁਰ ਦੇ ਹੁਕਮਾਂ 'ਤੇ ਇਕ ਵਿਅਕਤੀ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਕਰਨ 'ਤੇ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਪੁੱਤਰ ਚਰਨ ਦਾਸ ਵਾਸੀ ਦੇਪੁਰ ਪੁਲਸ ਸਟੇਸ਼ਨ ਤਲਵਾੜਾ ਅਤੇ ਪ੍ਰੇਮ ਲਾਲ ਪੁੱਤਰ ਬਚਿੱਤਰ ਰਾਮ ਵਾਸੀ ਮੁਸਤਫਾਬਾਦ ਜੱਟਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਐੱਸ.ਐੱਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੂੰ ਦਿੱਤੇ ਆਪਣੇ ਸ਼ਿਕਾਇਤ ਪੱਤਰ ਰਾਹੀਂ  ਦੱਸਿਆ ਕਿ ਬੰਧਨਾ ਕੁਮਾਰੀ ਪਤਨੀ ਰਾਕੇਸ਼ ਕੁਮਾਰ ਅਤੇ  ਰਾਕੇਸ਼ ਕੁਮਾਰ ਪੁੱਤਰ ਰਮੇਸ਼ ਸਿੰਘ ਵਾਸੀਆਨ ਬਡਾਲਾ ਪੁਲਸ ਸਟੇਸ਼ਨ ਹਾਜੀਪੁਰ ਨੇ ਉਨ੍ਹਾਂ ਦੇ ਲੜਕਿਆ ਨੂੰ ਵਿਦੇਸ਼ ਪੁਰਤਗਾਲ ਭੇਜਣ ਦੇ ਨਾਮ 'ਤੇ 32 ਲੱਖ 70 ਹਜ਼ਰ ਰੁਪਏ ਦੀ ਠੱਗੀ ਮਾਰੀ ਹੈ।

ਇਸ ਸ਼ਿਕਾਇਤ ਦੀ ਜਾਂਚ ਰਿਪੋਰਟ ਵਿਚ ਰਾਕੇਸ਼ ਕੁਮਾਰ ਪੁੱਤਰ ਰਮੇਸ਼ ਸਿੰਘ ਵਾਸੀਆਨ ਬਡਾਲਾ ਦੋਸ਼ੀ ਪਾ ਕੇ ਰਿਪੋਰਟ ਐੱਸ.ਐੱਸ.ਪੀ. ਹੁਸ਼ਿਆਰਪੁਰ ਦੇ ਦਫਤਰ ਭੇਜੀ ਗਈ। ਐੱਸ.ਐੱਸ.ਪੀ.ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਹੁਕਮਾਂ 'ਤੇ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਰਾਕੇਸ਼ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।


author

Gurminder Singh

Content Editor

Related News