ਘਰ ਦੇ ਬਾਹਰ ਖਡ਼੍ਹੇ ਸਕੂਟਰਾਂ ਨੂੰ ਸ਼ਰਾਰਤੀ ਅਨਸਰ ਨੇ ਤੇਲ ਪਾ ਕੇ ਲਾਈ ਅੱਗ

07/04/2019 3:59:28 AM

ਫਗਵਾਡ਼ਾ, (ਹਰਜੋਤ)- ਬੀਤੀ ਰਾਤ ਮੁਹੱਲਾ ਸੱਚਰਾਂ ਵਿਖੇ ਇਕ ਵਿਅਕਤੀ ਨੇ ਘਰ ਦੇ ਬਾਹਰ ਖਡ਼੍ਹੇ ਦੋ ਸਕੂਟਰਾਂ ਨੂੰ ਤੇਲ ਪਾ ਕੇ ਅੱਗ ਲੱਗਾ ਦਿੱਤੀ, ਜਿਸ ਕਾਰਣ ਮੁਹੱਲੇ ’ਚ ਅੱਗ ਦੇ ਭਾਂਬਡ਼ ਮੱਚ ਗਏ ਜਦੋਂ ਉਕਤ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਡ਼ਤ ਵਿਅਕਤੀ ਰਾਜੀਵ ਪਾਹਵਾ ਪੁੱਤਰ ਬੀਰਵਲ ਪਾਹਵਾ ਨੇ ਦੱਸਿਆ ਕਿ ਨੀਰਜ ਸੱਚਦੇਵਾ ਪੁੱਤਰ ਰਾਮ ਕਿਸ਼ਨ ਸੱਚਦੇਵਾ ਵਾਸੀ ਸੱਚਰਾਂ ਮੁਹੱਲਾ ਪਹਿਲਾ ਸ਼ਾਮ ਸਮੇਂ ਉਨ੍ਹਾਂ ਨਾਲ ਲਡ਼ਾਈ ਕਰਦਾ ਰਿਹਾ, ਪੁਲਸ ਨੂੰ ਜਦੋਂ ਸੂਚਨਾ ਦਿੱਤੀ ਤਾਂ ਪੁਲਸ ਉਸ ਨੂੰ ਫਡ਼ ਕੇ ਲੈ ਗਈ, ਰਾਤ ਸਮੇਂ ਪੁਲਸ ਨੇ ਉਸ ਨੂੰ ਛੱਡ ਦਿੱਤਾ ਫ਼ਿਰ ਉਸ ਨੇ ਡੇਢ ਵਜੇ ਦੇ ਕਰੀਬ ਤੇਲ ਪਾ ਕੇ ਸਕੂਟਰਾਂ ਨੂੰ ਅੱਗ ਲੱਗਾ ਦਿੱਤੀ। ਜਿਸ ਕਾਰਣ ਮੁਹੱਲੇ ’ਚ ਹਫਡ਼ਾ ਦਫ਼ਡ਼ੀ ਮੱਚ ਗਈ ਅਤੇ ਘਰ ਦੇ ਬਾਹਰ ਲੱਗਾ ਕੂਲਰ ਵੀ ਸਡ਼ ਗਿਆ। ਫ਼ਾਇਰ ਬ੍ਰਿਗੇਡ ਨੇ ਮੌਕੇ ’ਤੇ ਪੁੱਜ ਕੇ ਅੱਗ ਨੂੰ ਕਾਬੂ ਕੀਤਾ। ਮੌਕੇ ’ਤੇ ਪੁੱਜੇ ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਨੀਰਜ ਸੱਚਦੇਵਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਹੈ।


Bharat Thapa

Content Editor

Related News