ਕਿਸਾਨਾਂ ਵੱਲੋਂ ਨਾੜ ਨੂੰ ਲਾਈ ਅੱਗ ਨੇ ਸੜਕਾਂ ਕਿਨਾਰੇ ਲੱਗੇ ਪੁਰਾਣੇ ਹਰੇ-ਭਰੇ ਰੁੱਖਾਂ ਨੂੰ ਕੀਤਾ ਸੁਆਹ
Thursday, May 16, 2024 - 11:56 AM (IST)
ਝਬਾਲ (ਨਰਿੰਦਰ)-ਅੱਜ-ਕੱਲ੍ਹ ਸੜਕਾਂ ਨਜ਼ਦੀਕ ਜ਼ਮੀਨਾਂ ’ਚ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਾਈ ਜਾ ਰਹੀ ਹੈ, ਅੱਗ ਨਾਲ ਜਿਥੇ ਸੜਕਾਂ ਤੋਂ ਲੰਘ ਰਹੇ ਰਾਹਗੀਰਾਂ ਨਾਲ ਭਿਆਨਕ ਹਾਦਸੇ ਵਾਪਰ ਰਹੇ ਹਨ, ਉਥੇ ਸੜਕਾਂ ਕਿਨਾਰੇ ਲੱਗੇ ਪੁਰਾਣੇ ਅਤੇ ਨਵੇਂ ਲਾਏ ਹਰੇ-ਭਰੇ ਰੁੱਖ ਸੜ ਕੇ ਸੁਆਹ ਹੋ ਗਏ। ਝਬਾਲ ਤੋਂ ਅਟਾਰੀ ਰੋਡ ਨਹਿਰ ਤੋਂ ਅੱਗੇ ਗੰਡੀਵਿੰਡ ਨੇੜੇ ਸੜਕ ਦੇ ਦੋਵੇਂ ਪਾਸੇ ਖੇਤਾਂ ’ਚ ਲਾਈ ਅੱਗ ਕਾਰਨ ਸੜਕ ’ਤੇ ਲੱਗੇ ਰੁੱਖ ਵੱਡੀ ਪੱਧਰ ’ਤੇ ਸੜ ਗਏ ਅਤੇ ਬਹੁਤ ਸਾਰੇ ਸੜਕ ਕਿਨਾਰੇ ਡਿੱਗੇ ਪਏ ਹਨ। ਜਦੋਂਕਿ ਬਹੁਤ ਸਾਰੇ ਰੁੱਖ ਜਿਨ੍ਹਾਂ ਦੇ ਮੁੱਢ ਬੁਰੀ ਤਰ੍ਹਾਂ ਸੜ ਚੁੱਕੇ ਹਨ ਅਤੇ ਜਦੋਂ ਵੀ ਹਨੇਰੀ ਆਈ ਤਾਂ ਸਾਰੇ ਹੀ ਅਟਾਰੀ ਬਾਰਡਰ ਨੂੰ ਜਾਂਦੀ ਸੜਕ, ਜਿਥੇ ਹਮੇਸ਼ਾ ਹੀ ਵੱਡੀ ਪੱਧਰ ’ਤੇ ਆਵਾਜਾਈ ਚਲਦੀ ਰਹਿੰਦੀ ਹੈ ਅਤੇ ਡਿੱਗ ਸਕਦੇ ਹਨ, ਜਿਸ ਨਾਲ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਪੀਲ
ਸੜਕ ਮਹਿਕਮਾ ਅਤੇ ਜੰਗਲਾਤ ਵਿਭਾਗ ਇਸ ਪਾਸੇ ਖਾਮੋਸ਼ ਬੈਠਾ ਕਿਸੇ ਹਾਦਸੇ ਦੀ ਉਡੀਕ ਕਰ ਰਿਹਾ ਹੈ, ਜਿਸ ਵੱਲ ਜੰਗਲਾਤ ਵਿਭਾਗ ਨੂੰ ਬਿਨਾਂ ਦੇਰੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਸੜੇ ਰੁੱਖਾਂ ਦੇ ਡਿੱਗਣ ਕਾਰਣ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8