ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਪੁੱਜੀਆਂ ਸਿਵਲ ਹਸਪਤਾਲ!
Monday, Jul 29, 2019 - 10:40 AM (IST)

ਜਲੰਧਰ (ਸ਼ੋਰੀ)—ਬੀਤੀ ਸ਼ਾਮ ਸਿਵਲ ਹਸਪਤਾਲ 'ਚ ਪਾਣੀ ਦੀ ਮੋਟਰ ਖਰਾਬ ਹੋਣ ਕਾਰਣ ਹਸਪਤਾਲ 'ਚ ਪਾਣੀ ਦੀ ਸਪਲਾਈ ਬੰਦ ਹੋਣ ਕਾਰਣ ਹਸਪਤਾਲ 'ਚ ਹਾਹਾਕਾਰ ਮਚ ਗਈ। ਹਸਪਤਾਲ ਦੇ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਚਰਨਜੀਵ ਸਿੰਘ ਨੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਸਪਤਾਲ 'ਚ ਬੁਲਾ ਕੇ ਹਸਪਤਾਲ ਦੀਆਂ ਟੈਂਕੀਆਂ ਨੂੰ ਫੁੱਲ ਕਰਵਾਇਆ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਹਾਲਾਂਕਿ ਐਤਵਾਰ ਦੇਰ ਸ਼ਾਮ ਤਕ ਪਾਣੀ ਵਾਲੀ ਮੋਟਰ ਨੂੰ ਠੀਕ ਕਰਵਾ ਲਿਆ ਗਿਆ ਸੀ ਅਤੇ ਪਾਣੀ ਦੀ ਸਪਲਾਈ ਹਸਪਤਾਲ 'ਚ ਦੁਬਾਰਾ ਸ਼ੁਰੂ ਹੋ ਗਈ ਸੀ। ਡਾਕਟਰ ਚਰਨਜੀਵ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ, ਇਸ ਲਈ ਉਨ੍ਹਾਂ ਨੇ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਹਸਪਤਾਲ 'ਚ ਪਾਣੀ ਦੀ ਸਪਲਾਈ ਨੂੰ ਬੰਦ ਨਹੀਂ ਹੋਣ ਦਿੱਤਾ।
ਨਾ ਕਰੋ ਪਾਣੀ ਦੀ ਬਰਬਾਦੀ
ਉਥੇ ਹਸਪਤਾਲ 'ਚ ਪਾਣੀ ਵਾਲੇ ਟੈਂਕਰ ਤੋਂ ਇਕ ਵਿਅਕਤੀ ਭਾਂਡੇ ਧੋਂਦਾ ਨਜ਼ਰ ਆ ਰਿਹਾ ਸੀ। ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋਣ ਕਾਰਣ ਪਾਣੀ ਦੀ ਬਰਬਾਦੀ ਹੋ ਰਹੀ ਸੀ। ਟੈਂਕਰ ਦਾ ਨਲਕਾ ਉਕਤ ਵਿਅਕਤੀ ਨੇ ਬੰਦ ਨਹੀਂ ਕੀਤਾ ਤੇ ਭਾਂਡਿਆਂ ਨੂੰ ਸਾਬਣ ਲਾਉਣ ਦੌਰਾਨ ਵੀ ਪਾਣੀ ਬੰਦ ਕਰਨਾ ਉਸ ਨੇ ਜ਼ਰੂਰੀ ਨਹੀਂ ਸਮਝਿਆ। ਇਕ ਪਾਸੇ ਤਾਂ ਪਹਿਲਾਂ ਹੀ ਪੰਜਾਬ 'ਚ ਪਾਣੀ ਦੀ ਕਮੀ ਚੱਲ ਰਹੀ ਹੈ ਤੇ ਜੇਕਰ ਲੋਕ ਸਮਝਦਾਰੀ ਨਾ ਦਿਖਾ ਕੇ ਇਸੇ ਤਰ੍ਹਾਂ ਹੀ ਪਾਣੀ ਦੀ ਬਰਬਾਦੀ ਕਰਨ ਲੱਗੇ ਰਹੇ ਤਾਂ ਕੱਲ ਨੂੰ ਪਾਣੀ ਲਈ ਤਰਸਣਾ ਪਵੇਗਾ।