ਫਾਇਨਾਂਸ ਕੰਪਨੀ ਦੇ ਮੁਲਾਜ਼ਮ ਨੂੰ ਜ਼ਖ਼ਮੀ ਕਰਕੇ ਕੀਤੀ 35 ਹਜ਼ਾਰ ਦੀ ਲੁੱਟ
Thursday, Mar 20, 2025 - 01:22 PM (IST)

ਹਾਜੀਪੁਰ (ਜੋਸ਼ੀ)- ਹਾਜੀਪੁਰ ਤੋਂ ਦਸੂਹਾ ਸੜਕ 'ਤੇ ਪੈਂਦੇ ਪਿੰਡ ਨੰਗਲ ਬਿਹਾਲਾਂ ਵਿਖੇ ਬੁੱਧਵਾਰ ਦੇਰ ਸ਼ਾਮ ਇਕ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਨੂੰ ਕੁਝ ਲੋਕਾਂ ਵੱਲੋਂ ਜ਼ਖ਼ਮੀ ਕਰਕੇ ਉਸ ਤੋਂ 35 ਹਜ਼ਾਰ ਦੀ ਲੁੱਟ ਕਰ ਲਈ ׀ ਪ੍ਰਾਪਤ ਜਾਣਕਾਰੀ ਮੁਤਾਬਕ ਜਰਨੈਲ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਜਿਓਚੱਕ ਪੁਲਸ ਸਟੇਸ਼ਨ ਦਸੂਹਾ ਜੋ ਨੰਗਲ ਬਿਹਾਲਾਂ ਵਿਖੇ ਐੱਮ. ਐੱਸ. ਫਾਇਨਾਂਸ ਕੰਪਨੀ 'ਤੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਜਲੰਧਰ ਡਿਪਟੀ ਮੇਅਰ ਨੇ ਅੱਧਖੜ ਵਿਅਕਤੀ 'ਤੇ ਜੜ੍ਹ 'ਤੇ ਥੱਪੜ, ਮਾਮਲਾ ਜਾਣ ਹੋਵੋਗੇ ਹੈਰਾਨ
ਜਦੋਂ ਉਹ ਘੋਗਰਾ ਆਦਿ ਪਿੰਡਾਂ ਤੋਂ ਉਗਰਾਹੀ ਕਰਕੇ ਆਪਣੇ ਮੋਟਰਸਾਇਕਲ ਨੰਬਰ ਪੀ. ਬੀ. 54-ਜੇ 6690 'ਤੇ ਪਿੰਡ ਨੰਗਲ ਬਿਹਾਲਾਂ ਨੂੰ ਆ ਰਿਹਾ ਸੀ ਤਾਂ ਪਿੰਡ ਦੀ ਵਾਟਰ ਸਪਲਾਈ ਨੇੜੇ ਉਸ ਦੇ ਮੋਟਰਸਾਈਕਲ ਅੱਗੇ ਇਕ ਗੱਡੀ ਲਗਾ ਕੇ ਉਸ ਨੂੰ ਰੋਕ ਲਿਆ ਅਤੇ ਉਸ ਵਿੱਚ ਸਵਾਰ ਕਰੀਬ 5-6 ਲੋਕਾਂ ਨੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰਕੇ ਉਸ ਕੋਲੋਂ 35 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਜਰਨੈਲ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਹਾਜੀਪੁਰ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਾਜੀਪੁਰ ਪੁਲਸ ਨੂੰ ਇਸ ਲੁੱਟ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Punjab: YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਪੰਨੂ ਨਾਲ ਜੁੜੇ ਤਾਰ, ਹੋਏ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e