20 ਲੱਖ ਰੁਪਏ ਅਤੇ ਗੱਡੀ ਦੀ ਮੰਗ ਕਰਨ ਵਾਲੇ ਪਤੀ, ਸੱਸ ਤੇ ਸਹੁਰੇ  ਖਿਲਾਫ਼ ਮਾਮਲਾ ਦਰਜ

11/14/2018 1:37:14 AM

ਨਵਾਂਸ਼ਹਿਰ,  (ਤ੍ਰਿਪਾਠੀ)-  ਵਿਆਹੁਤਾ  ਕੋਲੋਂ  20 ਲੱਖ ਰੁਪਏ ਤੇ ਗੱਡੀ ਦੀ ਮੰਗ ਕਰਨ ਵਾਲੇ ਸੱਸ-ਸਹੁਰੇ  ਦੇ ਖਿਲਾਫ਼ ਪੁਲਸ ਨੇ  ਦਾਜ ਐਕਟ ਦੇ ਤਹਿਤ  ਮਾਮਲਾ ਦਰਜ ਕੀਤਾ ਹੈ।
 ਐੱਸ.ਐੱਸ.ਪੀ. ਨੂੰ ਦਿੱਤੀ  ਸ਼ਿਕਾਇਤ ’ਚ ਵਿਆਹੁਤਾ  ਨੇ ਦੱਸਿਆ ਕਿ ਉਸ ਦਾ ਵਿਆਹ ਗਡ਼੍ਹਸ਼ੰਕਰ ਵਾਸੀ ਨਿਤਿਨ ਸ਼ਰਮਾ ਪੁੱਤਰ ਰਾਮਕਾਂਤ ਸ਼ਰਮਾ ਦੇ ਨਾਲ 18 ਅਪ੍ਰੈਲ 2017 ਨੂੰ ਧਾਰਮਕ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ’ਚ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਤੋਂ ਵਧ ਕੇ ਦਾਜ  ਦਿੱਤਾ ਤੇ ਸਹੁਰੇ ਪੱਖ  ਦੀਆਂ ਸਾਰੀਅਾਂ ਮੰਗਾਂ ਨੂੰ ਪੂਰਾ ਕੀਤਾ ਸੀ। ਵਿਆਹ ਦੇ ਉਪਰੰਤ ਤੀਜੇ  ਦਿਨ ਤੋਂ ਹੀ ਸਹੁਰੇ  ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨਾ  ਸ਼ੁਰੂ ਕਰ  ਦਿੱਤਾ ਗਿਆ। ਉਸ ਨੇ ਦੋਸ਼ ਲਾਇਆ  ਕਿ ਉਸ ਦੇ ਪਤੀ ਨੇ ਸਹੁਰੇ ਘਰ  ’ਚ ਬਿਤਾਏ 16 ਮਹੀਨਿਆਂ ’ਚ ਉਸ ਦੇ ਨਾਲ ਕਦੇ ਵੀ ਸਰੀਰਕ ਸਬੰਧ ਨਹੀਂ ਬਣਾਏ। ਉਸ ਦੇ ਸਹੁਰੇ ਨੇ ਕਿਸੇ ਸੰਗਠਨ ਦਾ ਆਗੂ  ਹੋਣ ਦੀਅਾਂ ਧਮਕੀਆਂ ਵੀ ਦਿੱਤੀਆਂ।  ਸਹੁਰਾ ਪਰਿਵਾਰ ਉਸ ਕੋਲੋਂ 20 ਲੱਖ ਰੁਪਏ ਤੇ ਗੱਡੀ ਦੀ ਮੰਗ ਕਰ ਰਿਹਾ ਹੈ।  ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਉਕਤ  ਵਿਅਕਤੀਅਾਂ ਖਿਲਾਫ਼ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਤੇ ਉਸ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ।  ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਕੈਲਾਸ਼ ਚੰਦਰ ਵੱਲੋਂ ਕਰਨ ਦੇ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਅਾਧਾਰ ’ਤੇ ਪੁਲਸ ਨੇ ਸ਼ਿਕਾਇਤਕਰਤਾ ਦੇ ਪਤੀ ਨਿਤਿਨ ਸ਼ਰਮਾ, ਸਹੁਰਾ ਰਾਮਕਾਂਤ ਤੇ ਸੱਸ ਸੁਨੀਤਾ ਰਾਣੀ ਦੇ ਖਿਲਾਫ਼ ਦਾਜ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


Related News