ਕਿਸਾਨ ਸੰਘਰਸ਼ ਕਮੇਟੀ ਨੇ ਕੀਤਾ ਟਾਂਡਾ ਥਾਣੇ ਦਾ ਘਿਰਾਓ

03/18/2020 2:53:18 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੁਸ਼ਿਆਰਪੁਰ ਇਕਾਈ ਨੇ ਅੱਜ ਦੁਪਹਿਰ ਕਿਸਾਨਾਂ 'ਤੇ ਹੋਏ ਪਰਚਿਆਂ ਨੂੰ ਝੂਠਾ ਕਰਾਰ ਦਿੰਦੇ ਉਨ੍ਹਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈਕੇ ਟਾਂਡਾ ਥਾਣੇ ਦਾ ਘਿਰਾਓ ਸ਼ੁਰੂ ਕੀਤਾ ਹੈ। ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ 'ਤੇ ਜ਼ਿਲਾ ਪ੍ਰਧਾਨ ਕਸ਼ਮੀਰ ਸਿੰਘ ਫੱਤਾ ਕੁੱਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ਼ੁਰੂ ਇਸ ਸੰਘਰਸ਼ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਡੀ. ਐੱਫ. ਓ. ਦਸੂਹਾ ਦੀ ਸ਼ਿਕਾਇਤ 'ਤੇ ਟਾਂਡਾ ਪੁਲਸ ਵੱਲੋਂ ਕਿਸਾਨਾਂ 'ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ ਅਤੇ ਡੀ. ਐੱਫ. ਓ. ਦਸੂਹਾ ਵੱਲੋਂ ਬੰਜਰ ਤੋੜ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਜਬਰੀ ਕਬਜ਼ਾ ਕਰਕੇ ਬੂਟੇ ਲਗਾਏ ਗਏ ਹਨ।

PunjabKesari

ਜਿਸ ਸਬੰਧੀ ਡੀ. ਸੀ. ਹੁਸਿਆਰਪੁਰ ਨੂੰ ਨਾਲ ਵੀ ਮੀਟਿੰਗ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਮੰਗਾਂ ਦਾ ਕੋਈ ਠੋਸ ਹੱਲ ਨਾ ਨਿਕਲਣ ਕਾਰਨ ਅਤੇ ਪਰਚੇ ਰੱਦ ਨਾ ਹੋਣ ਕਾਰਨ ਜਥੇਬੰਦੀ ਪਹਿਲਾਂ ਦਿੱਤੇ ਹੋਏ ਅਲਟੀਮੇਟਮ ਅਨੁਸਾਰ ਟਾਂਡਾ ਥਾਣੇ ਦਾ ਘਿਰਾਓ ਕੀਤਾ ਹੈ।

PunjabKesari

ਇਸ ਮੌਕੇ ਉਨ੍ਹਾਂ ਜੰਗਲਾਤ ਮਹਿਕਮੇ ਅਤੇ ਪੁਲਸ ਖਿਲਾਫ ਨਾਰੇਬਾਜੀ ਕਰਦੇ ਹੋਏ ਪਰਚੇ ਰੱਦ ਕਰਨ ਦੀ ਅਵਾਜ ਬੁਲੰਦ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਸ ਬਲ ਮੌਜੂਦ ਸੀ।
ਇਸ ਮੌਕੇ ਘੇਰਾਓ 'ਚ ਕੁਲਦੀਪ ਸਿੰਘ ਬੇਗੋਵਾਲ, ਗੁਰਪ੍ਰੀਤ ਸਿੰਘ ਖਾਨਪੁਰ, ਕੁਲਵੀਰ ਸਿੰਘ ਕਾਹਲੋਂ, ਪਰਮਿੰਦਰ ਸਿੰਘ ਚੀਮਾ ਖੁੱਡੀ, ਸਤਨਾਮ ਸਿੰਘ, ਹਰਬੰਸ ਸਿੰਘ, ਪ੍ਰਿੰਸ ਸਲੇਮਪੁਰ ਜਸਪਾਲ ਸਿੰਘ ਰਛਪਾਲ ਸਿੰਘ, ਕਸ਼ਮੀਰ ਸਿੰਘ,ਰਾਜਾ ਸੈਣੀ, ਕ੍ਰਿਸ਼ਨ ਸਿੰਘ, ਸਰਵਣ ਸਿੰਘ, ਮਲਕੀਤ ਸਿੰਘ, ਭਜਨ ਸਿੰਘ ਨੱਤ, ਤਰਲੋਕ ਸਿੰਘ, ਸਵਿੰਦਰ ਸਿੰਘ, ਸੁਖਦੇਵ ਸਿੰਘ, ਚਮਨ, ਜਸਪਾਲ ਸਿੰਘ, ਬਲਵੀਰ ਸਿੰਘ ਅਤੇ ਵੱਡੀ ਗਿਣਤੀ ਵਿਚ ਔਰਤਾਂ ਮੌਜੂਦ ਸਨ।


shivani attri

Content Editor

Related News