ਧਰਨੇ ''ਚ ਬੈਠੇ ਕਿਸਾਨਾਂ ਲਈ ਕੰਬਲ ਲੈ ਕੇ ਦਿੱਲੀ ਲਈ ਰਵਾਨਾ ਹੋਇਆ ਵੱਡਾ ਜੱਥਾ

12/11/2020 7:08:15 PM

ਸੁਲਤਾਨਪੁਰ ਲੋਧੀ,(ਸੋਢੀ) : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਸਿੰਘੂ ਬਾਰਡਰ 'ਤੇ ਕਾਲੇ ਕਾਨੂੰਨ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਰੋਸ ਧਰਨਾ ਦੇ ਰਹੇ ਕਿਸਾਨਾਂ ਲਈ 1000 ਵਧੀਆ ਕੰਬਲ ਲੈ ਕੇ ਅੱਜ ਸ਼ਾਮ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲੇ ਤੇ ਸੰਤ ਬਾਬਾ ਗੁਰਚਰਨ ਸਿੰਘ ਜੀ ਠੱਟੇ ਵਾਲਿਆਂ ਦੀ ਅਗਵਾਈ 'ਚ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਤੋਂ ਜੈਕਾਰਿਆਂ ਦੀ ਗੂੰਜ ਨਾਲ ਵੱਡਾ ਜੱਥਾ ਟਰੱਕ ਤੇ ਗੱਡੀਆਂ 'ਚ ਰਵਾਨਾ ਹੋਇਆ । ਇਸ ਸਮੇਂ ਜੱਥੇ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਨੇ ਅਸ਼ੀਰਵਾਦ ਦਿੱਤਾ। ਉਨ੍ਹਾਂ ਨੇ ਦਿੱਲੀ 'ਚ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ  ਕਿਸਾਨ ਅੰਦੋਲਨ 'ਚ ਕਿਸਾਨਾਂ ਦੀ ਚੜ੍ਹਦੀਕਲਾ ਤੇ ਜਿੱਤ ਦੀ ਅਰਦਾਸ ਕੀਤੀ । ਇਸ ਮੌਕੇ ਜੋਗਾ ਸਿੰਘ ਹੈਡ ਗ੍ਰੰਥੀ ਨੇ ਵਾਹਿਗੁਰੂ ਗੁਰਮੰਤਰ ਦਾ ਜਾਪ ਕੀਤਾ ਤੇ ਅਰਦਾਸ ਕੀਤੀ ।

ਬੇਬੇ ਨਾਨਕੀ ਚੈਰੀਟੇਬਲ ਟਰੱਸਟ ਯੂਕੇ ਤੇ ਸੁਲਤਾਨਪੁਰ ਲੋਧੀ ਵਲੋਂ ਚੇਅਰਮੈਨ ਜੈਪਾਲ ਸਿੰਘ ਤੇ ਮੈਨੇਜਰ ਸ. ਗੁਰਦਿਆਲ ਸਿੰਘ ਯੂਕੇ ਨੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਜਿੱਥੇ ਕਿਸਾਨਾਂ ਦੀ ਸੇਵਾ ਲਈ ਉਕਤ ਉਪਰਾਲਾ ਕੀਤਾ, ਉੱਥੇ ਪਿੰਡ ਡਡਵਿੰਡੀ ਦੇ ਸਹਿਕਾਰੀ ਸਭਾ ਦੇ ਸਾਬਕਾ ਪ੍ਰਧਾਨ ਜਥੇ ਹਰਜਿੰਦਰ ਸਿੰਘ ਲਾਡੀ ਤੇ ਭਾਈ ਜਸਪਾਲ ਸਿੰਘ ਬਾਬਾ ਨੀਲਾ ਸੁਲਤਾਨਪੁਰ, ਖਾਲਸਾ ਮਾਰਬਲ ਦੇ ਚੇਅਰਮੈਨ ਜਥੇ ਪਰਮਿੰਦਰ ਸਿੰਘ ਖਾਲਸਾ ਜਾਰਜਪੁਰ , ਐਮ. ਡੀ. ਜਥੇ ਭੁਪਿੰਦਰ ਸਿੰਘ ਖਾਲਸਾ ਜਾਰਜਪੁਰ, ਥਿੰਦ ਰਾਈਸ ਮਿੱਲ ਦੇ ਐਮ. ਡੀ. ਅਮ੍ਰਿਤਪਾਲ ਸਿੰਘ ਥਿੰਦ, ਸੀਨੀਅਰ ਯੂਥ ਆਗੂ ਕਮਲਜੀਤ ਸਿੰਘ ਨੰਡਾ ਹੈਬਤਪੁਰ, ਅਮਰਜੀਤ ਸਿੰਘ ਮਨੀਲਾ, ਨੰਬਰਦਾਰ ਸੁਰਿੰਦਰਪਾਲ ਸਿੰਘ ਮਨੀਲਾ, ਜਥੇ. ਬਲਬੀਰ ਸਿੰਘ ਮੱਲਗੁਜਾਰ, ਬਲਜਿੰਦਰ ਸਿੰਘ ਰਣਧੀਰਪੁਰ, ਅਮਰਜੀਤ ਸਿੰਘ ਗਾਜੀਪੁਰ, ਭੁਪਿੰਦਰ ਸਿੰਘ ਜੈਨਪੁਰ, ਅਜਮੇਰ ਸਿੰਘ ਟੋਡਰਵਾਲ ਆਦਿ ਨੇ ਵਿਸ਼ੇਸ਼ ਸੇਵਾ ਕੀਤੀ ।

ਇਸ ਸਮੇ ਜਥੇ ਹਰਜਿੰਦਰ ਸਿੰਘ ਲਾਡੀ, ਜਥੇ. ਪਰਮਿੰਦਰ ਸਿੰਘ ਖਾਲਸਾ ਤੇ ਮੈਨੇਜਰ ਗੁਰਦਿਆਲ ਸਿੰਘ ਯੂਕੇ ਨੇ ਕਿਹਾ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀ ਕਰਦੀ ਤਦ ਤੱਕ ਸ਼ੰਘਰਸ਼ ਜਾਰੀ ਰਹੇਗਾ ਤੇ ਕਿਸਾਨਾਂ ਦੇ ਜੱਥੇ ਰੋਜਾਨਾ ਦਿੱਲੀ ਲਈ ਜਾਂਦੇ ਰਹਿਣਗੇ । ਇਸ ਮੌਕੇ ਉਨ੍ਹਾਂ ਨਾਲ ਜਸਵੰਤ ਸਿੰਘ ਨੰਡਾ ਸੱਧੂਵਾਲ ਐਡੀਸਨਲ ਮੈਨੇਜਰ, ਜਰਨੈਲ ਸਿੰਘ ਡਰਾਈਵਰ ਬਾਬਾ ਜੀ, ਲਖਵਿੰਦਰ ਸਿੰਘ ਲੱਕੀ, ਤਰਸੇਮ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਸਰਾਏ ਜੱਟਾਂ ਜਿਲ੍ਹਾ ਪ੍ਰਧਾਨ ਆਈ. ਪੀ. ਡੀ., ਸਵਰਨ ਸਿੰਘ ਜਾਂਗਲਾ, ਜੋਗਾ ਸੁਲਤਾਨਪੁਰ ਲੋਧੀ ਤੇ ਹੋਰਨਾਂ ਸ਼ਿਰਕਤ ਕੀਤੀ ।


Deepak Kumar

Content Editor

Related News