ਕਿਸਾਨ ਦੀ ਹਵੇਲੀ ''ਚ ਆਸਮਾਨੀ ਬਿਜਲੀ ਡਿੱਗਣ ਕਰਕੇ ਹੋਇਆ ਨੁਕਸਾਨ

05/10/2020 12:20:03 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼)— ਪਿੰਡ ਝਾਂਵਾ 'ਚ ਇਕ ਕਿਸਾਨ ਦੀ ਹਵੇਲੀ 'ਚ ਅੱਜ ਸਵੇਰੇ ਆਸਮਾਨੀ ਬਿਜਲੀ ਡਿੱਗਣ ਕਾਰਨ ਨੁਕਸਾਨ ਹੋ ਗਿਆ। ਅੱਜ ਸਵੇਰੇ ਅਚਾਨਕ ਮੌਸਮ 'ਚ ਹੋਈ ਖਰਾਬੀ ਦੌਰਾਨ ਤੇਜ਼ ਹਵਾ ਨਾਲ ਹੋਈ ਹਲਕੀ ਬਾਰਿਸ਼ ਦੌਰਾਨ ਪਿੰਡ ਦੇ ਬਾਹਰ ਬਾਹਰ ਕਿਸਾਨ ਚੋਧਰੀ ਰਵਿੰਦਰ ਸਿੰਘ ਪੁੱਤਰ ਕੇਹਰ ਸਿੰਘ ਦੇ ਘਰ ਨਾਲ ਬਣੀ ਹਵੇਲੀ 'ਚ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ।

PunjabKesari

ਜਿਸ ਨਾਲ ਲੱਗੀ ਅੱਗ ਕਾਰਨ ਪੱਖਾ, ਬਿਜਲੀ ਦੀ ਫਿਟਿੰਗ, ਤੂੜੀ, ਸਰੋ ਅਤੇ ਹੋਰ ਸਾਮਾਨ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਕ ਮੱਝ ਝੁਲਸ ਗਈ। ਕਿਸਾਨ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ।


shivani attri

Content Editor

Related News