ਖੇਤਾਂ ''ਚ ਮੂੰਗੀ ਬੀਜ ਰਹੇ ਨੌਜਵਾਨ ਕਿਸਾਨ ਨਾਲ ਵਾਪਰਿਆ ਰੂਹ ਕੰਬਾਊ ਭਾਣਾ, ਧੜ ਨਾਲੋਂ ਵੱਖ ਹੋਇਆ ਸਿਰ

Monday, May 06, 2024 - 06:24 PM (IST)

ਖੇਤਾਂ ''ਚ ਮੂੰਗੀ ਬੀਜ ਰਹੇ ਨੌਜਵਾਨ ਕਿਸਾਨ ਨਾਲ ਵਾਪਰਿਆ ਰੂਹ ਕੰਬਾਊ ਭਾਣਾ, ਧੜ ਨਾਲੋਂ ਵੱਖ ਹੋਇਆ ਸਿਰ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਪਿੰਡ ਦੁੱਲੇ ਕੇ ਨੱਥੂਵਾਲੀ ਢਾਣੀ ਵੱਲੂਵਾਲਾ ਸਿੰਘ ਵਾਲੀ ਵਿਖੇ ਇਕ 35 ਸਾਲਾ ਨੌਜਵਾਨ ਕਿਸਾਨ ਜੋ ਕਿ ਆਪਣੇ ਖੇਤ ਵਿਚ ਮੂੰਗੀ ਬੀਜ ਰਿਹਾ ਸੀ ਦੀ ਰੋਟਾਵੇਟਰ ਵਿਚ ਆਉਣ ਨਾਲ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਿਸਾਨ ਦਾ ਸਿਰ ਹੀ ਧੜ ਨਾਲੋਂ ਵੱਖ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਅਮਰਜੀਤ ਸਿੰਘ ਉਮਰ ਕਰੀਬ 35 ਸਾਲ ਪੁੱਤਰ ਚੰਨ ਸਿੰਘ ਆਪਣੀ ਜ਼ਮੀਨ ਵਿਚ ਮੂੰਗੀ ਬੀਜ ਰਿਹਾ ਸੀ ਕਿ ਅਚਾਨਕ ਰੋਟਾਵੇਟਰ ਵਿਚ ਆਉਣ ਨਾਲ ਉਸਦੀ ਦਰਦਨਾਕ ਮੌਤ ਹੋ ਗਈ। ਮੰਜ਼ਰ ਇੰਨਾ ਭਿਆਨਕ ਸੀ ਕਿ ਜਿਸ ਨੇ ਨੌਜਵਾਨ ਦੀ ਲਾਸ਼ ਉਸ ਦੇ ਹੋਸ਼ ਹੀ ਉਡ ਗਏ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਨੈਸ਼ਨਲ ਹਾਕੀ ਖਿਡਾਰਣ ਨੇ ਕੀਤੀ ਖ਼ੁਦਕੁਸ਼ੀ

ਮ੍ਰਿਤਕ ਨੌਜਵਾਨ ਸ਼ਾਦੀਸ਼ੁਦਾ ਸੀ ਆਪਣੇ ਪਿੱਛੇ ਪਤਨੀ ਤੇ ਇਕ ਛੋਟੀ ਬੱਚੀ ਅਤੇ ਮਾਂ-ਬਾਪ ਛੱਡ ਗਿਆ ਹੈ। ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਜਦ ਨੌਜਵਾਨ ਕਿਸਾਨ ਖੇਤਾਂ ਵਿੱਚ ਮੂੰਗੀ ਬੀਜ ਰਿਹਾ ਸੀ ਤਾਂ ਉਹ ਉਸ ਵੇਲੇ ਖੇਤਾਂ ਵਿਚ ਇਕੱਲਾ ਹੀ ਸੀ ਅਤੇ ਉਹ ਰੋਟਾਵੇਟਰ ਵਿਚ ਕਿਸ ਤਰ੍ਹਾਂ ਆਇਆ ਅਤੇ ਕਿਸ ਤਰ੍ਹਾਂ ਉਸਦੀ ਮੌਤ ਹੋਈ, ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਇਸ ਨੌਜਵਾਨ ਕਿਸਾਨ ਦੀ ਮੌਤ ਹੋ ਜਾਣ ਕਾਰਨ ਸਾਰਾ ਪਿੰਡ ਸੋਗ ਵਿੱਚ ਡੁੱਬਿਆ ਪਿਆ ਹੈ।

ਇਹ ਵੀ ਪੜ੍ਹੋ : ਭੂਆ ਨੇ ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ, ਭਤੀਜੀ ਨੇ ਕਰ ਲਈ ਖ਼ੁਦਕੁਸ਼ੀ, ਪੂਰਾ ਮਾਮਲਾ ਕਰੇਗਾ ਹੈਰਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News